ਵਿਧਾਇਕ ਨੇ ਮੀਡੀਆ ਰਿਪੋਰਟਾਂ ਦਾ ਲਿਆ ਸਖ਼ਤ ਨੋਟਿਸ
ਰੂਪਨਗਰ, 2 ਅਪ੍ਰੈਲ 2022
ਸਿਵਲ ਹਸਪਤਾਲ ਰੂਪਨਗਰ ਦੇ ਸਬੰਧ ਵਿੱਚ ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਰਸੇਮ ਸਿੰਘ ਨੂੰ ਹਦਾਇਤ ਕੀਤੀ ਕਿ ਸਿਵਲ ਹਸਪਤਾਲ ਵਿਖੇ ਠੀਕ ਸਵੇਰੇ 10 ਵਜੇ ਮਰੀਜ਼ਾਂ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਜਾਵੇ ਅਤੇ ਕਿਸੇ ਵੀ ਕਰਮਚਾਰੀ ਵਲੋਂ ਬਿਨਾਂ ਪ੍ਰਵਾਨਗੀ ਤੋਂ ਓ.ਪੀ.ਡੀ ਕਾਉਂਟਰ ਨਾ ਛੱਡਿਆ ਜਾਵੇ। ਇਸ ਤੋਂ ਇਲਾਵਾ ਕਿਸੇ ਕਾਰਨ ਸਾਰੇ ਕਾਊਂਟਰਾਂ ਦੇ ਆਨਲਾਈਨ ਰਵਰ ਡਾਊਨ ਚੱਲ ਰਹੇ ਹਨ ਤਾਂ ਤੁਰੰਤ ਪੀ.ਐਚ.ਐਸ.ਸੀ. ਵਿਖੇ ਸਬੰਧਿਤ ਸ਼ਾਖਾ ਨਾਲ ਤਾਲਮੇਲ ਕੀਤਾ ਜਾਵੇ ਅਤੇ ਇਸ ਦੇ ਬਾਵਜੂਦ ਵੀ ਜੇਕਰ 15 ਮਿੰਟਾਂ ਤੱਕ ਸਰਵਰ ਨਹੀਂ ਚੱਲਦਾ ਤਾਂ ਹੱਥ ਲਿਖਤ ਪਰਚੀ ਕੱਟ ਕੇ ਇਸ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ।
ਹੋਰ ਪੜ੍ਹੋ :-ਵਿਧਾਇਕ ਸਿੱਧੂ ਨੇ ਮਾਡਲ ਟਾਊਨ ‘ਚ ਕੂੜੇ ਦੇ ਅੰਬਾਰ ਤੋਂ ਦਵਾਈ ਨਿਜਾਤ
ਉਨ੍ਹਾਂ ਅੱਗੇ ਸਮੂਹ ਮੈਡੀਕਲ ਅਫਸਰ ਸਪੈਸ਼ਲਿਸਟਾਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਰੋਜ਼ਾਨਾ ਸਮੇਂ ਸਿਰ ਓ.ਪੀ.ਡੀ. ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਅਤੇ ਬਿਨਾਂ ਕਿਸੇ ਕਾਰਨ ਓ.ਪੀ.ਡੀ. ਖਾਲੀ ਨਾ ਛੱਡੀ ਜਾਵੇ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਅੰਦਰ ਦੇ ਡਰੱਗ ਸਟੋਰ ਤੋਂ ਹੀ ਦਵਾਈਆਂ ਲਿਖੀਆਂ ਜਾਣ। ਜੇਕਰ ਫਿਰ ਵੀ ਲੋੜ ਪੈਂਦੀ ਹੈ ਤਾਂ ਸਾਲਟ ਨੇਮ ਲਿਖਿਆ ਜਾਵੇ ਤਾਂ ਜੋ ਮਰੀਜ਼ ਸਹੂਲਤ ਅਨੁਸਾਰ ਕਿਸੇ ਵੀ ਥਾਂ ਤੋਂ ਦਵਾਈ ਲੈ ਸਕਣ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਫਾਰਮੈਸੀ ਅਫਸਰ ਨੂੰ ਸਖ਼ਤ ਹਦਾਇਤ ਕੀਤੀ ਕਿ ਮਰੀਜਾਂ ਨੂੰ ਵੱਧ ਤੋਂ ਵੱਧ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਅਤੇ ਜੇਕਰ ਨਹੀਂ ਹੈ ਤਾਂ ਸਮੇਂ ਸਿਰ ਵੇਅਰ ਹਾਊਸ ਖਰੜ ਵਿਖੇ ਡਿਮਾਂਡ ਭੇਜੀ ਜਾਵੇ ਅਤੇ ਫਾਰਮੈਸੀ ਵਿਭਾਗ ਵਿੱਚ ਦਵਾਈਆਂ ਦੀ ਲਿਸਟ ਫਾਰਮੈਸੀ ਅਫਸਰ ਪਾਸ ਮੁਹੱਈਆ ਹੋਣੀ ਚਾਹੀਦੀ ਹੈ।ਡਿਸਪੈਂਸਰੀ ਨੂੰ ਕਿਸੇ ਵੀ ਹਾਲਤ ਵਿੱਚ ਖਾਲੀ ਨਾ ਰੱਖਿਆ ਜਾਵੇ ਉੱਥੇ ਕਿਸੇ ਵੀ ਕਰਮਚਾਰੀ ਦੋ ਹੋਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਰੀਜ਼ ਨੂੰ ਦਵਾਈ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਐਡਵੋਕੇਟ ਦਿਨੇਸ਼ ਚੱਢਾ ਦੇ ਨੋਟਿਸ ਉਤੇ ਐਸ ਐਮ ਓ ਨੇ ਲੈਬੋਰਟਰੀ ਦੇ ਸਟਾਫ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਗਰਭਵਤੀ ਔਰਤਾਂ ਲਈ ਅਲੱਗ ਰਜਿਸਟਰੇਸ਼ਨ ਕਾਊਂਟਰ/ਰਜਿਸਟਰ ਚਲਾਇਆ ਜਾਵੇ ਅਤੇ 2 ਵੱਖ-ਵੱਖ ਕਾਊਂਟਰਾਂ ਤੇ ਕਰਮਚਾਰੀ ਤੈਨਾਤ ਕੀਤੇ ਜਾਣ ਤਾਂ ਜੋ ਆਮ ਮਰੀਜ਼ ਅਤੇ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਸਹੂਲਤ ਮੁਹੱਈਆ ਹੋ ਸਕੇ। ਇਸ ਸਬੰਧੀ ਤੁਰੰਤ ਕਾਰਵਾਈ ਕਰਕੇ ਰਿਪੋਰਟ ਕੀਤੀ ਜਾਵੇ।
ਉਨ੍ਹਾਂ ਐਕਸ-ਰੇ ਵਿਭਾਗ ਨੂੰ ਹਦਾਇਤ ਕੀਤੀ ਕਿ ਮਰੀਜਾਂ ਦੇ ਐਕਸ-ਰੇ ਸਮੇਂ ਸਿਰ ਕੀਤੇ ਜਾਣ ਅਤੇ ਐਮਰਜੈਂਸੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਰਿਪੋਰਟ ਵੀ ਸਮੇਂ ਸਿਰ ਮੁਹੱਈਆ ਕਰਵਾਈ ਜਾਵੇ ਅਤੇ ਕਰਮਚਾਰੀਆਂ ਦਾ ਆਨ-ਕਾਲ ਰੋਸਟਰ ਵੀ ਬਣਾਇਆ ਜਾਵੇ ਤਾਂ ਜੋ ਕਿਸੇ ਐਮਰਜੈਂਸੀ ਆਦਿ ਦੀ ਸੂਰਤ ਵਿੱਚ ਮਰੀਜਾਂ ਨੂੰ ਸੇਵਾਵਾਂ ਮੁਹੱਈਆ ਹੋ ਸਕਣ।