ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਕੀਜ਼ ਹੋਟਲ ਦੇ ਸਾਹਮਣੇ 100 ਫੁੱਟ ਚੌੜੀ ਸੜ੍ਹਕ ਦੇ ਨਿਰਮਾਣ ਦਾ ਉਦਘਾਟਨ

_MLA Gurpreet Bassi Gogi
ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਕੀਜ਼ ਹੋਟਲ ਦੇ ਸਾਹਮਣੇ 100 ਫੁੱਟ ਚੌੜੀ ਸੜ੍ਹਕ ਦੇ ਨਿਰਮਾਣ ਦਾ ਉਦਘਾਟਨ
ਬੇਹੱਦ ਤਰਸਯੋਗ ਹਾਲਤ ਵਾਲੀ ਸੜ੍ਹਕ ਦੀ ਉਸਾਰੀ ਇਲਾਕਾ ਨਿਵਾਸੀਆਂ ਦੀ ਸੀ ਚਿਰੋਕਣੀ ਮੰਗ – ਵਿਧਾਇਕ ਗੋਗੀ

ਲੁਧਿਆਣਾ, 05 ਅਪ੍ਰੈਲ 2022

ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਸਥਾਨਕ ਕੀਜ਼ ਹੋਟਲ ਦੇ ਸਾਹਮਣੇ 100 ਫੁੱਟ ਚੌੜੀ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ। ਇਹ ਸੜਕ ਲੁਧਿਆਣਾ ਇੰਪਰੂਵਮੈਂਟ ਟਰੱਸਟ ਵੱਲੋਂ 1.32 ਕਰੋੜ ਰੁਪਏ ਦੀ ਲਾਗਤ ਨਾਲ ਲੋਧੀ ਕਲੱਬ ਨੇੜੇ ਅੰਡਰਪਾਸ ਤੋਂ ਪੱਖੋਵਾਲ ਰੋਡ ‘ਤੇ ਫੁੱਲਾਂਵਾਲ ਚੌਂਕ ਤੱਕ ਬਣਾਈ ਜਾਵੇਗੀ।

ਹੋਰ ਪੜ੍ਹੋ :-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਵਿਖੇ ਮਨਾਇਆ ਗਿਆ ਸਾਲਾਨਾ ਨਤੀਜਾ ਦਿਵਸ

ਵਿਧਾਇਕ ਸ੍ਰੀ ਗੋਗੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੀ ਤਰਸਯੋਗ ਹਾਲਤ ਬਣੀ ਹੋਈ ਹੈ ਅਤੇ ਇਸ ਸੜ੍ਹਕ ਦੀ ਉਸਾਰੀ, ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਸੀ ਜਿੱਥੋਂ ਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਵਾਹਨਾਂ ਦੀ ਆਵਾਜਾਈ ਚਲਦੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ‘ਤੇ ਪਏ ਵੱਡੇ-ਵੱਡੇ ਟੋਏ ਕਈ ਵਾਰ ਹਾਦਸੇ ਦਾ ਕਾਰਨ ਵੀ ਬਣ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਤਾਂ ਜਲਦ ਹੀ ਆਮ ਲੋਕਾਂ ਦੀ ਭਲਾਈ ਲਈ ਵਧੀਆ ਕੁਆਲਿਟੀ ਵਾਲੀ ਸੜ੍ਹਕ ਬਣਾਈ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਲੁਧਿਆਣਾ (ਪੱਛਮੀ) ਹਲਕੇ ਦੇ ਵਸਨੀਕਾਂ ਨੂੰ ਵਧੀਆ ਮਿਆਰੀ ਸੜਕਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਉਨ੍ਹਾਂ ਵੱਲੋਂ ਮਿੱਥੇ ਟਿੱਚਿਆਂ ਵਿੱਚੋਂ ਇੱਕ ਹੈ।

Spread the love