ਵਿਧਾਇਕ ਸ੍ਰ. ਕੁਲਵੰਤ ਸਿੰਘ ਸਿੱਧੂ ਵੱਲੋਂ ਲੁਧਿਆਣਾ ਦੇ ਸੰਗੀਤ ਸਿਨੇਮਾ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਕੀਤਾ ਉਦਘਾਟਨ

MLA Shri. Kulwant Singh Sidhu
MLA Shri. Kulwant Singh Sidhu
ਕਿਹਾ ! ਸੰਗੀਤ ਸਿਨੇਮਾ ਚੌਂਕ ਤੋਂ ਭਗਵਾਨ ਚੌਂਕ ਤੱਕ ਆਰ.ਸੀ. ਸੀਮੇਂਟ ਨਾਲ ਬਣਨ ਵਾਲੀ ਸੜਕ ‘ਤੇ ਲਗਭਗ 2.34 ਕਰੋੜ ਖਰਚ ਆਵੇਗਾ

ਲੁਧਿਆਣਾ, 04 ਅਪ੍ਰੈਲ 2022

ਹਲਕਾ ਆਤਮ ਨਗਰ ਤੋਂ ਵਿਧਾਇਕ ਸ੍ਰ. ਕੁਲਵੰਤ ਸਿੰਘ ਸਿੱਧੂ ਵੱਲੋਂ ਲੁਧਿਆਣਾ ਦੇ ਸੰਗੀਤ ਸਿਨੇਮਾ ਚੌਂਕ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜੁਆਇੰਟ ਕਮਿਸ਼ਨਰ ਸ਼੍ਰੀਮਤੀ ਪੂਨਮਪ੍ਰੀਤ ਕੌਰ ਅਤੇ ਐਕਸੀਅਨ ਸ਼੍ਰੀ ਰਾਕੇਸ਼ ਸਿੰਗਲਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਹੋਰ ਪੜ੍ਹੋ :-ਮਿਸ਼ਨ ਇੰਦਰਧਨੁਸ਼ ਦੇ ਤਹਿਤ ਦੂਸਰਾ ਫੇਜ਼ ਸ਼ੁਰੂ  

ਵਿਧਾਇਕ ਸ੍ਰ. ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸੜਕ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਵਿੱਚੋਂ ਇੱਕ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਸੰਗੀਤ ਸਿਨੇਮਾ ਚੌਂਕ ਤੋਂ ਭਗਵਾਨ ਚੌਂਕ ਤੱਕ ਆਰ.ਸੀ. ਸੀਮੇਂਟ ਨਾਲ ਬਣਨ ਵਾਲੀ ਸੜਕ ‘ਤੇ ਲਗਭਗ 2.34 ਕਰੋੜ ਖਰਚ ਆਵੇਗਾ।
ਵਿਧਾਇਕ ਸ੍ਰ. ਕੁਲਵੰਤ ਸਿੰਘ ਸਿੱਧੂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਗਲੀ, ਸੜਕ ਨੂੰ ਇੱਕ-ਇੱਕ ਕਰਕੇ ਪੱਕਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ।

ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ

Spread the love