“ਤੰਦਰੁਸਤ ਅਤੇ ਨਿਰੋਗ ਜੀਵਨ ਹੀ ਅਸਲ ਕਮਾਈ ਹੈ”-ਵਿਧਾਇਕ ਸੁਰਿੰਦਰ ਕੁਮਾਰ ਡਾਵਰ ਜੀ ਨੇ ਜਿੰਮ ਦੇ ਉਦਘਾਟਨ ਦੌਰਾਨ ਕਿਹਾ

DAWAR
“ਤੰਦਰੁਸਤ ਅਤੇ ਨਿਰੋਗ ਜੀਵਨ ਹੀ ਅਸਲ ਕਮਾਈ ਹੈ”-ਵਿਧਾਇਕ ਸੁਰਿੰਦਰ ਕੁਮਾਰ ਡਾਵਰ ਜੀ ਨੇ ਜਿੰਮ ਦੇ ਉਦਘਾਟਨ ਦੌਰਾਨ ਕਿਹਾ

ਲੁਧਿਆਣਾ, ਦਿਸੰਬਰ 23 2021

ਵਿਧਾਇਕ ਸੁਰਿੰਦਰ ਕੁਮਾਰ ਡਾਵਰ ਨੰ 52 ਵਿੱਚ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸੁਰਿੰਦਰ ਕੁਮਾਰ ਡਾਵਰ ਜੀ ਨੇ ਨੌਜਵਾਨਾਂ ਦੀ ਸਹਿਤ ਨੂੰ ਮੁੱਖ ਰੱਖਦਿਆਂ ਜਿਮ ਅਤੇ ਫਿਟਨੈਸ ਸੈਂਟਰ ਦਾ ਉਦਘਾਟਨ ਕੀਤਾ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸਟੋਰੇਜ ਅਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ਼੍ਰੀ ਡਾਵਰ ਜੀ ਦੇ ਸੈਂਟਰ ਪਹੁੰਚਣ ਤੇ ਨੌਜਵਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਨਾਹਰੇਬਾਜ਼ੀ ਵੀ ਹੋਈ। ਡਾਵਰ ਜੀ ਨੇ ਕਿਹਾ “ਕਿ ਨੌਜਵਾਨ ਹੀ ਸਾਡੇ ਸਮਾਜ ਦਾ ਅਸਲ ਭਵਿੱਖ ਹਨ, ਸੋ ਇਹਨਾਂ ਦਾ ਤੰਦਰੁਸਤ ਅਤੇ ਨਿਰੋਗ ਹੋਣਾ ਬੇਹੱਦ ਲਾਜ਼ਮੀ ਹੈ।ਨੌਜਵਾਨਾਂ ਜਿੰਨਾ ਜ਼ਿਆਦਾ ਖੁਦ ਨੂੰ ਸਿਹਤਮੰਦ ਰੱਖਣਗੇ ਉਹਨਾਂ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਮਾਨਸਿਕ ਰੂਪ ਚ ਵੀ ਤਾਕਤਵਰ ਬਣਨਗੇ”।

ਨੌਜਵਾਨ ਨੇ ਉਦਘਾਟਨ ਦੋਰਾਨ ਡਾਵਰ ਜੀ ਦੀ ਸ਼ਲਾਘਾ ਕਰਦੇ ਦੱਸਿਆ ਕਿ ਇਹ ਸਾਡੀ ਨੌਜਵਾਨੀ ਲਈ ਪ੍ਰੇਰਨਾਸ੍ਰੋਤ ਹਨ ਅਤੇ ਇਹਨਾਂ ਦੇ ਕੰਮਾਂ ਤੋਂ ਅਸੀਂ ਰੋਜ ਕੁਝ ਨਾ ਕੁੱਝ ਸਿੱਖਦੇ ਹਾਂ । ਇਹ ਜਿਮ ਇਹਨਾਂ ਦੀ ਦੇਣ ਹੈ ਅਤੇ ਇਸਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ।

ਇਸ ਤੋਂ ਪਹਿਲਾ ਸ਼੍ਰੀ ਡਾਵਰ ਜੀ ਨੇ ਵਾਰਡ ਨੰ 59 ਦੇ ਸ਼ੰਕਰਪੁਰੀ ਇਲਾਕੇ ਵਿੱਚ 51.87 ਲੱਖ ਰੁਪਏ ਦੀ ਲਾਗਤ ਨਾਲ ਸੜਕੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਉਦਘਾਟਨ ਨਾਲ ਇਲਾਕੇ ਨੂੰ ਨਵੀਂ ਰੂਪ ਰੇਖਾ ਮਿਲੇਗੀ। ਸ਼੍ਰੀ ਡਾਵਰ ਜੀ ਸਮਾਜ ਸੁਧਾਰ ਲਈ ਹਰ ਤਰਾਂ ਦੀ ਮੁਮਕਿਨ ਕੋਸ਼ਿਸ਼ ਕਰ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਕਿ ਇਹ ਵਿਕਾਸ ਲਗਾਤਾਰ ਜਾਰੀ ਰਹੇਗਾ।

ਇਸ ਦੋਰਾਨ ਨਾਲ ਉਹਨਾਂ ਨਾਲ ਕਾਂਸਲ ਗੁਰਦੀਪ ਸਿੰਘ, ਅਜੀਤ ਸਿੰਘ,ਅਮਰਜੀਤ ਸਿੰਘ,ਬਿਮਲ ਛਾਬੜਾ,ਸੁਨੀਲ ਆਰਇਆ,ਸਤਿੰਦਰਪਾਲ ਸਿੰਘ ਰਾਮੇਸ਼ ਗੋਇਲ,ਰਾਮੇਸ਼ ਮਲਹੋਤਰਾ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Spread the love