ਐਸ.ਏ.ਐਸ ਨਗਰ, 11 ਮਈ 2022
ਮੁਹਾਲੀ ਪੁਲੀਸ ਵੱਲੋਂ ਬੀਤੇ ਦਿਨੀਂ ਹੋਏ ਮੋਹਾਲੀ ਧਮਾਕੇ ਬਾਰੇ ਅਪਡੇਟ ਜਾਰੀ ਕੀਤੇ ਗਏ l ਇਹ ਦੱਸਿਆ ਗਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਥਾਣਾ ਸੋਹਾਣਾ ਵਿਖੇ ਦਰਜ ਐੱਫਆਈਆਰ ਨੰਬਰ 236/22 ਦੇ ਅੰਤਰਗਤ ਮਾਮਲੇ ਦੀ ਜਾਂਚ ਲਈ ਨਿਮਨਲਿਖਤ ਕਾਰਵਾਈ ਕੀਤੀ ਗਈ ;
ਹੋਰ ਪੜ੍ਹੋ :-ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਿੰਡ ਖੇੜਾ ਵਿੱਖੇ ਕਿਸਾਨ ਕੈਂਪ ਲਗਾਇਆ
1. ਇਸ ਧਮਾਕੇ ਵਿੱਚ ਸ਼ਾਮਲ ਸ਼ੱਕੀ ਮੁਜਰਮਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਖੰਗਾਲਿਆ ਜਾ ਰਿਹਾ ਹੈ
2. ਇਸ ਕੇਸ ਦੇ ਸਬੰਧ ਵਿੱਚ ਮਿਲੇ ਸੁਰਾਗਾਂ ਦੀ ਹੋਰ ਅੱਗੇ ਜਾਂਚ ਕਰਨ ਲਈ ਫੋਰੈਂਸਿਕ ਮਾਹਰਾਂ ਦੀ ਮੱਦਦ ਲਈ ਜਾ ਰਹੀ ਹੈ
2. ਮੁਜਰਮਾਂ ਦੀ ਪਕੜ ਲਈ ਸੂਬੇ ਭਰ ਵਿਚ ਛਾਪੇ ਮਾਰੇ ਜਾ ਰਹੇ ਹਨ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ