ਮੋਹਾਲੀ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਅਸਲਾ ਤੇ ਹਥਿਆਰ ਬਰਾਮਦ

MOHALI POLICE
ਮੋਹਾਲੀ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਅਸਲਾ ਤੇ ਹਥਿਆਰ ਬਰਾਮਦ
ਕਤਲ ਦੀ ਸਾਜ਼ਿਸ਼ ਹੋਈ ਬੇਨਕਾਬ: ਐਸ.ਐਸ.ਪੀ. ਨਵਜੋਤ ਸਿੰਘ ਮਾਹਲ
ਮੋਹਾਲੀ, 30 ਅਕਤੂਬਰ 2021
ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਅਪਰਾਧ ਮੁਕਤ ਕਰਨ ਦੇ ਮਕਸਦ ਨਾਲ ਜੁਟੀ ਮੋਹਾਲੀ ਪੁਲਿਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਪ੍ਰੀਤ ਫਗਵਾੜਾ ਨਾਮ ਦੇ ਗੈਂਗਸਟਰ ਤੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕਰ ਕੇ ਇਕ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰ ਦਿੱਤਾ।

ਹੋਰ ਪੜ੍ਹੋ :-ਸਿਹਤ ਵਿਭਾਗ ਦੀ ਟੀਮ ਵਲੋਂ ਖਰੜ ਤੇ ਕੁਰਾਲੀ ਖੇਤਰ  ’ਚ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ, 10 ਸੈਂਪਲ ਲਏ
 
ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੋਹਾਲੀ ਪੁਲਿਸ ਨੇ ਮੁਕੱਦਮਾ ਨੰਬਰ 81 ਮਿਤੀ 19 ਮਈ 2021 ਅ/ਧ 379ਬੀ,34 ਹਿੰ:ਦੰ: ਥਾਣਾ ਸਿਟੀ ਕੁਰਾਲੀ ਦੀ ਤਫਤੀਸ਼ ਦੌਰਾਨ ਪ੍ਰ੍ਰੋਡੰਕਸ਼ਨ ਵਾਰੰਟ ਉਤੇ ਲਿਆਂਦੇ ਰਜਨੀਸ਼ ਕੁਮਾਰ ਉਰਫ ਪ੍ਰੀਤ ਫਗਵਾੜਾ ਵਾਸੀ ਮਕਾਨ ਨੰਬਰ 30, ਗਲੀ ਨੰਬਰ 3, ਦੱਦਲ ਮੁਹੱਲਾ, ਫਗਵਾੜਾ ਜ਼ਿਲ੍ਹਾ ਕਪੂਰਥਲਾ ਦੀ ਨਿਸ਼ਾਨਦੇਹੀ ਉਤੇ 3 ਪਿਸਤੌਲ ਸਮੇਤ 75 ਕਾਰਤੂਸ ਬਰਾਮਦ ਕੀਤੇ।
 
ਐਸ.ਐਸ.ਪੀ. ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਕੁਰਾਲੀ ਦੇ ਇਲਾਕੇ ਵਿੱਚ ਹੋਈ ਇਕ ਲੁੱਟ-ਖੋਹ ਦੀ ਵਾਰਦਾਤ ਦੀ ਤਫਤੀਸ਼ ਕਰਦਿਆਂ ਰਜਨੀਸ਼ ਕੁਮਾਰ ਉਰਫ ਪ੍ਰੀਤ ਫਗਵਾੜਾ ਦਾ ਨਾਮ ਸਾਹਮਣੇ ਆਇਆ ਸੀ। ਰਜਨੀਸ਼ ਕੁਮਾਰ ਉਰਫ ਪ੍ਰੀਤ ਫਗਵਾੜਾ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਸਾਲ 2014 ਵਿੱਚ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਸ਼ੁਰੂ ਵਿੱਚ ਉਹ ਸੁੱਖਾ ਕਾਹਲਵਾਂ ਗਰੁੱਪ ਲਈ ਕੰਮ ਕਰਦਾ ਸੀ ਅਤੇ ਸੁੱਖਾ ਕਾਹਲਵਾਂ ਦੀ ਫੇਸਬੁੱਕ ਆਈ.ਡੀ. ਵੀ ਚਲਾਉਂਦਾ ਸੀ।
 
ਸੁੱਖਾ ਕਾਹਲਵਾਂ ਦੀ ਮੌਤ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਜੱਗੂ ਭਗਵਾਨਪੁਰੀਆ ਦੇ ਗਰੋਹ ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੇ ਜੱਗੂ ਭਗਵਾਨਪੁਰੀਆ ਦੇ ਕਹਿਣ ਉਤੇ ਆਪਣੇ ਸਾਥੀਆਂ ਨਾਲ ਮਿਲ ਕੇ ਜੱਗੂ ਦੇ ਨੇੜਲੇ ਸਾਥੀ ਅੰਕੁਲ ਖੱਤਰੀ ਨੂੰ ਨਵਾਂਸ਼ਹਿਰ ਪੇਸ਼ੀ ਦੌਰਾਨ ਪੁਲਿਸ ਹਿਰਾਸਤ ਵਿਚੋਂ ਛੁਡਾਇਆ ਸੀ। ਉਸ ਨੇ ਜੇਲ੍ਹ ਵਿੱਚੋਂ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਸੁਖੀ ਬਿਧੀਪੁਰੀਆ ਦੇ ਕਤਲ ਦੀ ਵੀ ਵਿਉਂਤਬੰਦੀ ਕੀਤੀ ਸੀ। 
 
ਰਜਨੀਸ਼ ਕੁਮਾਰ ਉਰਫ ਪ੍ਰੀਤ ਫਗਵਾੜਾ ਦੀ ਪੁੱਛ-ਪੜਤਾਲ ਅਤੇ ਇਸ ਦੀ ਨਿਸ਼ਾਨਦੇਹੀ ਉਤੇ 3 ਪਿਸਟਲ, 75 ਕਾਰਤੂਸ ਬਰਾਮਦ ਹੋਏ ਅਤੇ ਉਸ ਖ਼ਿਲਾਫ਼ ਮੁਕੱਦਮਾ ਨੰਬਰ 142 ਮਿਤੀ 29 ਅਕਤੂਬਰ 2021 ਅ/ਧ 25,54,59 ਅਸਲਾ ਐਕਟ ਥਾਣਾ ਸਿਟੀ ਕੁਰਾਲੀ ਵਿੱਚ ਦਰਜ ਕੀਤਾ ਗਿਆ ਹੈ ਅਤੇ ਤਫ਼ਤੀਸ਼ ਜਾਰੀ ਹੈ।
Spread the love