ਕੋਵਿਡ ਤੋਂ ਬਚਾਅ ਲਈ ਮੁਹਾਲੀ ਦੇ ਪਿੰਡਾ ਵਿੱਚ ਰੋਜ਼ਾਨਾ ਲਗਾਏ ਜਾ ਰਹੇ ਹਨ ਵੈਕਸੀਨੇਸ਼ਨ ਕੈਂਪ

ਕੋਵਿਡ ਤੋਂ ਬਚਾਅ ਲਈ ਮੁਹਾਲੀ ਦੇ ਪਿੰਡਾ ਵਿੱਚ ਰੋਜ਼ਾਨਾ ਲਗਾਏ ਜਾ ਰਹੇ ਹਨ ਵੈਕਸੀਨੇਸ਼ਨ ਕੈਂਪ
ਕੋਵਿਡ ਤੋਂ ਬਚਾਅ ਲਈ ਮੁਹਾਲੀ ਦੇ ਪਿੰਡਾ ਵਿੱਚ ਰੋਜ਼ਾਨਾ ਲਗਾਏ ਜਾ ਰਹੇ ਹਨ ਵੈਕਸੀਨੇਸ਼ਨ ਕੈਂਪ
ਕੋਵਿਡ ਵੈਕਸੀਨੇਸ਼ਨ ਹਰ ਵਿਅਕਤੀ ਲਈ ਜਰੂਰੀ : ਵਧੀਕ ਡਿਪਟੀ ਕਮਿਸ਼ਨਰ
ਐਸ.ਏ.ਐਸ ਨਗਰ, 7 ਫਰਵਰੀ  2022
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਰੋਨਾਂ ਵਾਇਰਸ ਦੇ ਖਾਤਮੇ ਲਈ ਪੂਰਜੋਰ ਯਤਨ ਕੀਤੇ ਜਾ ਰਹੇ ਹਨ, ਲੋਕਾਂ ਨੂੰ ਕੋਰੋਨਾਂ ਵੈਕਸੀਨ ਲਗਵਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਜ਼ਾਨਾ 100 ਤੋਂ ਵੱਧ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿੰਮਾਸ਼ੂ ਅਗਰਵਾਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਲ੍ਹੇ ਨੂੰ 100 ਫੀਸਦੀ ਵੈਕਸੀਨੇਟ ਕਰਨ ਦੇ ਮਨੋਰਥ ਨਾਲ ਵਿਸ਼ੇਸ  ਮੁਹਿੰਮ ਸੁਰੂ ਕੀਤੀ ਗਈ, ਜਿਸ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।

ਹੋਰ ਪੜ੍ਹੋ:-ਦਿਵਿਆਂਗ ਵੋਟਰਾਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਕੀਤਾ ਗਿਆ ਕੈਂਡਲ ਮਾਰਚ

ਉਹਨਾ ਦੱਸਿਆ ਕਿ ਇਸੇ ਲੜੀ ਤਹਿਤ ਅੱਜ ਮਿਤੀ 7 ਫਰਵਰੀ ਨੂੰ ਜ਼ਿਲ੍ਹੇ ਦੇ ਵੱਖ- ਵੱਖ ਪਿੰਡਾ ਚ ਵੈਕਸੀਨੇਸ਼ਨ ਕੈਂਪ ਲਗਾਏ ਗਏ ਹਨ। ਜਿੱਥੇ ਵੱਡੀ ਗਿਣਤੀ ਵਿੱਚ ਲੋਕਾ ਨੇ ਵੈਕਸੀਨੇਸ਼ਨ ਲਗਵਾਈ। ਵਧੇਰੇ  ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਮੋਹਾਲੀ ਪੰਜਾਬ ਦਾ ਪਹਿਲਾਂ ਜਿਲ੍ਹਾ ਸੀ ਜਿਸ ਨੇ ਸਭ ਤੋਂ ਪਹਿਲਾ 100 ਫੀਸਦੀ ਕੋਵਿਡ ਦੀ ਪਹਿਲੀ ਡੋਜ਼ ਲਗਵਾਈ ਸੀ ਅਤੇ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਵੀ 83 ਫੀਸਦ ਲੱਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 1.50 ਲੱਖ ਲੋਕ ਅਜਿਹੇ ਹਨ ਜੋ ਵੈਕਸੀਨੇਸ਼ਨ ਦੀ ਦੂਜੀ ਡੋਜ਼ ਤੋਂ ਵਾਂਝੇ ਹਨ । ਉਨ੍ਹਾਂ ਕਿਹਾ ਕਿ ਕੋਵਿਡ ਦੀ ਦੋਨੋ ਖੁਰਾਕਾਂ ਦੀ ਦਰ ਨੂੰ 100 ਫੀਸਦੀ ਕਰਨ ਦੇ ਮਨੋਰਥ ਨਾਲ ਹਰ ਰੋਜ 100 ਤੋਂ ਜਿਆਦਾ ਕੈਂਪ ਰੋਜ਼ਾਨਾ ਲਗਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ  2007 ਜਾ ਇਸ ਤੋਂ ਪਹਿਲਾ ਜਨਮੇ ਵਿਅਕਤੀਆ ਦੁਆਰਾ ਕੋਵਿਡ ਦੀਆਂ ਦੋਨੋ ਖੁਰਾਕਾ ਲੈਣ ਨੂੰ ਯਕੀਨੀ ਬਣਾਇਆ ਜਾਵੇ ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਨਾਗਰਿਕ ਨੂੰ ਵੈਕਸੀਨੇਸ਼ਨ ਦਾ ਸਥਾਨ ਪਤਾ ਕਰਨ ਲਈ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਨ੍ਹਾਂ ਦੀ ਸਹੂਲਤ ਲਈ ਨੰਬਰ (0172 2219100) ਜਾਰੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਨੰਬਰ ਤੇ ਸੰਪਰਕ ਕਰਕੇ ਕੈਂਪ ਜਾ ਵੈਕਸੀਨੇਸ਼ਨ ਵਾਲੇ ਸਥਾਨ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਕੋਰੋਨਾਂ ਵਾਈਰਸ ਤੋਂ ਬਚਾਅ ਲਈ ਦੱਸੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਦੀ ਵਰਤੋਂ ਕਰਾਨ, ਆਪਣੇ ਹੱਥ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨੇ ਅਤੇ ਇੱਕ ਦੂਜੇ ਤੋਂ ਦੋ ਗਜ਼ ਦੀ ਦੂਰੀ ਰੱਖਣ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ।
Spread the love