ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ’ਤੇ ਦਿੱਤਾ ਜ਼ੋਰ
ਬਰਨਾਲਾ, 6 ਜੁਲਾਈ 2021
ਜ਼ਿਲ੍ਹ੍ਹਾ ਬਰਨਾਲਾ ਵਿੱਚ ਹਰ ਲੋੜਵੰਦ ਤੇ ਯੋਗ ਵਿਅਕਤੀ ਨੂੰ ਭਲਾਈ ਸਕੀਮਾਂ ਦਾ ਲਾਭ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸ ਤਹਿਤ 4.22 ਲੱਖ ਰੁਪਏ ਦੀ ਹੋਰ ਰਾਸ਼ੀ ਪੈਨਸ਼ਨਾਂ ਲਈ ਮੁਹੱਈਆ ਕਰਾਈ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਕਰਨ ਢਿੱਲੋਂ ਨੇ ਦੱਸਿਆ ਕਿ ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ ਤਹਿਤ ਸਾਲ 2021-22 ਲਈ ਵੱਖ ਵੱਖ ਸਕੀਮਾਂ ਤਹਿਤ 4,22,300 ਰੁਪਏ ਦੀ ਰਾਸ਼ੀ ਪੈਨਸ਼ਨਾਂ ਲਈ ਮੁਹੱਈਆ ਕਰਾਈ ਗਈ ਹੈ। ਇਸ ਤਹਿਤ ਇੰਦਰਾ ਗਾਂਧੀ ਨੈਸ਼ਨਲ ਵਿਧਵਾ ਪੈਨਸ਼ਨ ਸਕੀਮ ਤਹਿਤ (300 ਰੁਪਏ ਪ੍ਰਤੀ ਮਹੀਨਾ ਅਗਸਤ ਤੋਂ ਸਤੰਬਰ 2020 ਤੱਕ) ਜਨਰਲ ਵਰਗ ਦੇ 412 ਲਾਭਪਾਤਰੀਆਂ ਲਈ 2,47,200 ਰੁਪਏ ਤੇ ਐਸਸੀ ਵਰਗ ਦੇ 251 ਲਾਭਪਾਤਰੀਆਂ ਲਈ 1,50,600 ਰੁਪਏ ਦੀ ਪੈਨਸ਼ਨ ਮੁਹੱਈਆ ਕਰਾਈ ਗਈ ਹੈ। ਇਸ ਤਹਿਤ ਕੁੱਲ 3,97,800 ਰੁਪਏ ਦੀ ਪੈਨਸ਼ਨ ਵੰਡੀ ਗਈ ਹੈ। ਇਸੇ ਤਰ੍ਹਾਂ ਇੰਦਰਾ ਗਾਂਧੀ ਨੈਸ਼ਨਲ ਵਿਧਵਾ ਪੈਨਸ਼ਨ ਸਕੀਮ ਤਹਿਤ (500 ਰੁਪਏ ਪ੍ਰਤੀ ਮਹੀਨਾ ਜੁਲਾਈ ਤੋਂ ਸਤੰਬਰ 2020 ਤੱਕ) ਜਨਰਲ ਵਰਗ ਦੇ 7 ਲਾਭਪਾਤਰੀਆਂ ਲਈ 10,500 ਰੁਪਏ, ਐਸਸੀ ਵਰਗ ਦੇ 6 ਲਾਭਪਾਤਰੀਆਂ ਲਈ 9 ਹਜ਼ਾਰ ਰੁਪਏ ਤੇ ਕੁੱਲ 19,500 ਰੁਪਏ ਦੀ ਰਾਸ਼ੀ ਦੀ ਪੈਨਸ਼ਨ ਮੁਹੱਈਆ ਕਰਾਈ ਗਈ ਹੈ।
ਇੰਦਰਾ ਗਾਂਧੀ ਨੈਸ਼ਨਲ ਅਪੰਗ ਪੈਨਸ਼ਨ ਸਕੀਮ ਤਹਿਤ (500 ਰੁਪਏ ਪ੍ਰਤੀ ਮਹੀਨਾ ਅਗਸਤ ਤੋਂ ਸਤੰਬਰ 2020 ਤੱਕ) ਜਨਰਲ ਸ਼੍ਰੇਣੀ ਦੇ 3 ਲਾਭਪਾਤਰੀਆਂ ਨੂੰ 3000 ਰੁਪਏ, ਐਸਸੀ ਸ਼੍ਰੇਣੀ ਦੇ 2 ਲਾਭਪਾਤਰੀਆਂ ਨੂੰ 2000 ਰੁਪਏ ਤੇ ਕੁੱਲ 5 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਵਾਨ ਕਰ ਕੇ ਪੈਨਸ਼ਨ ਮੁਹੱਈਆ ਕਰਾਈ ਗਈ ਹੈ। ਇਸ ਤਰ੍ਹਾਂ ਇਨ੍ਹਾਂ ਸਕੀਮਾਂ ਤਹਿਤ ਕੁੱਲ 4,22,300 ਰੁਪਏ ਦੀ ਰਾਸ਼ੀ ਮਨਜ਼ੂਰ ਕਰ ਕੇ ਪੈਨਸ਼ਨ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 42,46,900 ਰੁਪਏ ਦੀ ਪੈਨਸ਼ਨ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਸਕੀਮਾਂ ਸਣੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਸਮੇਂ ਸਮੇਂ ’ਤੇ ਯਕੀਨੀ ਬਣਾਇਆ ਜਾ ਰਿਹਾ ਹੈ।