ਮਾਤ ਭਾਸ਼ਾ ਦਿਵਸ ਮਨਾਇਆ ਗਿਆ –ਸਿਵਲ ਸਰਜਨ

ਮਾਤ ਭਾਸ਼ਾ ਦਿਵਸ ਮਨਾਇਆ ਗਿਆ –ਸਿਵਲ ਸਰਜਨ
ਮਾਤ ਭਾਸ਼ਾ ਦਿਵਸ ਮਨਾਇਆ ਗਿਆ –ਸਿਵਲ ਸਰਜਨ

ਗੁਰਦਾਸਪੁਰ-21 ਫਰਵਰੀ 2022

ਡਾ ਵਿਜੈ ਕੁਮਾਰ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਮਾਤ ਭਾਸ਼ਾ ਦਿਵਸ ਦਫਤਰ  ਸਿਵਲ ਸਰਜਨ ਗੁਰਦਾਸਪੁਰ  ਵਿਖੇ ਮਨਾਇਆ  ਗਿਆ । ਉਨਾ ਵੱਲੋਂ  ਇਸ ਤਹਿਤ ਅਹਿਦ ਲਿਆ ਗਿਆ  ਕਿ  ਦਫਤਰ  ਵਿਚ  ਸਾਰੇ ਕੰਮ  ਪੰਜਾਬੀ ਭਾਸ਼ਾ  ਵਿਚ  ਹੀ ਕੀਤੇ ਜਾਣਗੇ  ਅਤੇ  ਭਾਸ਼ਾਂ ਦਾ  ਪਰਚਾਰ / ਪਸਾਰ  ਅਤੇ  ਸੰਚਾਰ  ਵੀ ਕੀਤਾ ਜਾਵੇਗਾ । ਉਨਾ  ਨੇ ਆਪਣੇ ਸਾਰੇ ਸਿਹਤ ਸੈਟਰਾਂ  ਵਿਚ  ਪੰਜਾਬੀ ਭਾਸ਼ਾ ਵਿੱਚ ਪਹਿਲ ਦੇ ਅਧਾਰ  ਤੇ ਦਫਤਰੀ ਕੰਮ  ਕਰਨ  ਲਈ ਹਦਾਇਤ  ਕੀਤੀ । ਇਸ ਮੌਕੇ   ਡਾ .  ਵਿਜੈ ਕੁਮਾਰ  ਸਰਜਨ , ਡਾ .  ਭਾਰਤ ਭੂਸ਼ਨ  ਸਹਾਇਕ  ਸਿਵਲ ਸਰਜਨ , ਡਾਂ  ਸ਼ੈਲਾ  ਮਹਿਤਾ, ਡੀ . ਡੀ .  ਐਚ. ਉ ਅਤੇ ਡਾ ਰਮੇਸ਼  ਕੁਮਾਰ ਜਿਲਾ  ਟੀ. ਬੀ. ਅਫਸਰ  ਸਮੇਤ  ਸਮੂਹ ਸਟਾਫ  ਹਾਜਰ  ਸਨ ।

ਹੋਰ ਪੜ੍ਹੋ :-ਜਰਨਲ ਆਬਜ਼ਰਵਰ ਨੇ ਆਰ.ਓਜ਼. ਦੇ ਵੋਟਰ ਰਜਿਸਟਰ ਤੇ ਹੋਰ ਦਸਤਾਵੇਜਾਂ ਦੀ ਪੜਤਾਲ ਕੀਤੀ