ਮੋਹਾਲੀ, 16 ਅਕਤੂਬਰ 2021
ਲਾਈਨਜ਼ ਕਲੱਬ ਵੱਲੋਂ ਆਯੋਜਿਤ ਕੋਰੋਨਾ ਵੇਕਸੀਨੇਸ਼ਨ ਕੈਂਪ ਦਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਉਦਘਾਟਨ ਕੀਤਾ ਗਿਆ। ਮਹਾਂਮਾਰੀ ਦੇ ਖਿਲਾਫ ਲੜਾਈ ਵਿੱਚ ਕਲੱਬ ਵੱਲੋਂ ਲਗਾਇਆ ਗਿਆ ਇਹ ਚੌਥਾ ਵੇਕਸੀਨੇਸ਼ਨ ਕੈਂਪ ਸੀ।
ਹੋਰ ਪੜ੍ਹੋ :-ਸਿੱਖਿਆ ਵਿਭਾਗ ਨੇ 6635 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ
ਇਸ ਦੌਰਾਨ ਐਮ.ਪੀ ਤਿਵਾੜੀ ਨੇ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ ਵਿੱਚ ਵੇਕਸੀਨੇਸ਼ਨ ਦੀ ਕਾਫੀ ਅਹਿਮ ਭੂਮਿਕਾ ਹੈ ਅਤੇ ਅਜਿਹੀਆਂ ਸਮਾਜਸੇਵੀ ਸੰਸਥਾਵਾਂ ਦੇ ਚਲਦਿਆਂ ਹੀ ਵੱਡੀ ਗਿਣਤੀ ਲੋਕਾਂ ਦਾ ਟੀਕਾਕਰਨ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਸਮਾਜਸੇਵਾ ਵਿਚ ਅਜਿਹੇ ਉਪਰਾਲਿਆਂ ਲਈ ਸਰਕਾਰ ਪਾਸੋਂ ਸੰਸਥਾ ਨੂੰ ਪੂਰਾ ਸਹਿਯੋਗ ਦਿਲਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਜਸਪ੍ਰੀਤ ਸਿੰਘ ਕੌਂਸਲਰ, ਰਾਜਾ ਕਵਰਜੋਤ ਸਿੰਘ, ਮਨਜੋਤ ਸਿੰਘ, ਲਾਇਨ ਜਸਵਿੰਦਰ ਸਿੰਘ ਜੋਨ ਚੇਅਰਮੈਨ, ਲਾਈਨ ਹਰਿੰਦਰਪਾਲ ਸਿੰਘ ਹੈਰੀ ਪ੍ਰਧਾਨ, ਲਾਇਨ ਤਰਨਜੋਤ ਸਿੰਘ ਸਕੱਤਰ, ਲਾਇਨ ਅਮਨਦੀਪ ਸਿੰਘ ਖਜਾਨਚੀ, ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਜੇ.ਐਸ ਰਾਹੀ, ਲਾਇਨ ਜੇ.ਪੀ.ਐਸ ਸਹਿਦੇਵ, ਲਾਇਨ ਬਲਜਿੰਦਰ ਸਿੰਘ ਤੂਰ, ਲਾਇਨ ਕੁਲਦੀਪ ਸਿੰਘ, ਲਾਇਨ ਕੇ.ਕੇ ਅਗਰਵਾਲ, ਲਾਇਨ ਹਰਪ੍ਰੀਤ ਸਿੰਘ ਅਟਵਾਲ, ਲਾਇਨ ਅਮਿਤ ਨਰੂਲਾ, ਲਾਇਨ ਰਜਿੰਦਰ ਚੌਹਾਨ, ਲਾਇਨ ਜਤਿੰਦਰ ਬਾਂਸਲ, ਲਾਇਨ ਰਾਕੇਸ਼ ਗਰਗ ਵੀ ਮੌਜੂਦ ਰਹੇ।