ਮੁਹਾਲੀ, 14 ਅਕਤੂਬਰ 2021
ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੂੰ ਚਿੱਠੀ ਲਿਖ ਕੇ ਪੰਜਾਬ ਅਤੇ ਖ਼ਾਸਕਰ ਮੋਹਾਲੀ ਅੰਦਰ ਇੰਪਲਾਈ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ਈਐਸਆਈਸੀ) ਦੀ ਸੁਵਿਧਾਵਾਂ ਵਿੱਚ ਖਾਮੀਆਂ ਨੂੰ ਉਜਾਗਰ ਕਰਦਿਆਂ ਹੋਇਆਂ, ਇਨ੍ਹਾਂ ਵਿਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਜਿਨ੍ਹਾਂ ਇਸਦੇ ਨਾਲ ਹੀ ਘੜਾਉਂ, ਸਿਆਲਬਾ ਮਜਨੀ, ਬਨ ਮਾਜਰਾ ਅਤੇ ਸੈਕਟਰ-82, ਮੁਹਾਲੀ ਵਿਖੇ ਨਵੀਂਆਂ ਇਸੇ ਡਿਸਪੈਂਸਰੀਆਂ ਖੋਲ੍ਹੇ ਜਾਣ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ :-ਫਸਲ ਦੀ ਰਹਿੰਦ ਖੂੰਹਦ ਨੂੰ ਪੈਲੀ ਵਿਚ ਵਾਹੁਣ ਨਾਲ ਫਸਲ ਦੀ ਪੈਦਾਵਾਰ ਵਧਦੀ ਹੈ-ਕਿਸਾਨ ਗੁਰਦੇਵ ਸਿੰਘ
ਕੇਂਦਰੀ ਮੰਤਰੀ ਨੂੰ ਚਿੱਠੀ ਲਿਖੀ ਚ ਐਮ.ਪੀ ਤਿਵਾੜੀ ਨੇ ਕਿਹਾ ਹੈ ਕਿ ਈਐਸਆਈਸੀ ਵਿੱਚ ਮਜ਼ਦੂਰਾਂ ਵੱਲੋਂ ਸਮੇਂ-ਸਮੇਂ ਸਿਰ ਆਪਣਾ ਹਿੱਸਾ ਪਾਇਆ ਜਾਂਦਾ ਹੈ। ਜਿਸ ਕੋਲ ਇਸ ਵੱਲ 78 ਹਜਾਰ ਕਰੋੜ ਰੁਪਏ ਦਾ ਰਿਜਰਵ ਪਿਆ ਹੈ, ਜੋ ਕੇਂਦਰ ਸਰਕਾਰ ਵੱਲੋਂ ਸਿਹਤ ਵਾਸਤੇ ਦਿੱਤੇ ਜਾਂਦੇ ਫੰਡਾਂ ਤੋਂ ਵੀ ਵੱਧ ਹੈ। ਜਦਕਿ 130 ਮਿਲੀਅਨ ਲੋਕ ਇਸ ਵਲੋਂ ਕਵਰ ਕੀਤੇ ਜਾਂਦੇ ਹਨ। ਈਐਸਆਈਸੀ ਵੱਲੋਂ ਪੰਜਾਬ ਤੋਂ 726 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਜਾਂਦੀ ਹੈ। ਜਦਕਿ ਇਸਦੇ ਉਲਟ ਪੰਜਾਬ ਅੰਦਰ ਸਿਰਫ ਦੋ 284.48 ਕਰੋੜ ਰੁਪਏ ਹੀ ਖਰਚੇ ਜਾਂਦੇ ਹਨ।
ਖਾਸ ਤੌਰ ਤੇ ਮੁਹਾਲੀ ਵਿੱਚ ਈਐਸਆਈਸੀ ਦੇ ਹਸਪਤਾਲ ਅਤੇ ਡਿਸਪੈਂਸਰੀਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਇਹ ਸਵੇਰ 8 ਤੋਂ ਦੁਪਹਿਰ 2 ਵਜੇ ਤੱਕ ਹੀ ਕੰਮ ਕਰਦੇ ਹਨ। ਜਦਕਿ ਇਨ੍ਹਾਂ ਨੂੰ 24 ਘੰਟੇ 7 ਦਿਨ ਕੰਮ ਕਰਨਾ ਚਾਹੀਦਾ ਹੈ। ਇਥੋਂ ਤੱਕ ਕਿ ਓਪੀਡੀ ਸੇਵਾਵਾਂ ਅਤੇ ਦਵਾਈਆਂ ਵਾਸਤੇ ਵੀ ਲੰਬੀਆਂ ਲਾਈਨਾਂ ਲੱਗਦੀਆਂ ਹਨ ਤੇ ਖਪਤਕਾਰਾਂ ਨੂੰ ਮਜਬੂਰਨ ਬਾਹਰ ਇਲਾਜ ਵਾਸਤੇ ਜਾਣਾ ਪੈਂਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਿਰਫ਼ ਮੁਹਾਲੀ ਦੇ ਬੀਮੇ ਅਧੀਨ ਕਰਮਚਾਰੀ ਈਐੱਸਆਈਸੀ ਨੂੰ ਕਰੀਬ 10 ਕਰੋੜ ਰੁਪਏ ਦਾ ਹਿੱਸਾ ਪਾਉਂਦੇ ਹਨ, ਜੋ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਵੱਲੋਂ ਦਿੱਤੇ ਜਾਣ ਯੋਗਦਾਨ ਤੋਂ ਵੱਖਰਾ ਹੈ। ਇੱਥੋਂ ਸਿਰਫ਼ ਕਰਮਚਾਰੀਆਂ ਨੂੰ ਰੈਫਰ ਕੀਤਾ ਜਾਂਦਾ ਹੈ, ਜੋ ਈਐੱਸਆਈਸੀ ਦੇ ਕਰਮਚਾਰੀਆਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਸਬੰਧੀ ਮਿਸ਼ਨ ਦੇ ਉਲਟ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤਸਰ ਅਤੇ ਜਲੰਧਰ ਦੇ ਈਐਸਆਈ ਹਸਪਤਾਲਾਂ ਵਿੱਚ ਸ਼ਮਤਾ ਦੀ ਭਾਰੀ ਘਾਟ ਹੋਣ ਦਾ ਖੁਲਾਸਾ ਕੀਤਾ ਹੈ, ਜਿਸ ਕਾਰਨ ਕਰਮਚਾਰੀਆਂ ਨੂੰ ਦੂਸਰੇ ਹਸਪਤਾਲ ਵਿਚ ਭਰਤੀ ਹੋਣ ਲਈ ਈਐਸਆਈਸੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਐਮਰਜੈਂਸੀ ਹਾਲਾਤਾਂ ਚ ਸਥਿਤੀ ਹੋਰ ਬਿਗੜ ਜਾਂਦੀ ਹੈ।
ਇਸ ਲੜੀ ਹੇਠ ਐੱਮਪੀ ਤਿਵਾੜੀ ਨੇ ਈਐਸਈ ਹਸਪਤਾਲ ਅਤੇ ਡਿਸਪੈਂਸਰੀਆਂ ਨੂੰ 24 ਘੰਟੇ ਚਾਲੂ ਰੱਖੇ ਜਾਣ, ਬੀਮਾ ਧਾਰਕ ਕਰਮਚਾਰੀਆਂ ਨੂੰ ਇੰਪੈਨਲਡ ਹਸਪਤਾਲਾਂ ਵਿੱਚ ਰੈਫਰ ਕਰਨ, ਐਂਬੂਲੈਂਸ ਇਹ ਉੱਚ ਸੁਵਿਧਾ ਮੁਹੱਈਆ ਕਰਵਾਉਣ, ਟੈਸਟਿੰਗ ਲੈਬਾਰਟਰੀਆਂ ਦੀ ਮੌਜੂਦਗੀ ਸੁਨਿਸ਼ਚਿਤ ਕਰਨ, ਸਮੇਂ ਸਿਰ ਬਿੱਲਾਂ ਦੀ ਕਲੀਅਰੈਂਸ ਹੋਣ ਆਦਿ ਜ਼ਰੂਰਤਾਂ ਸਮੇਤ ਘੜਾਉਂ, ਸਿਆਲਬਾ ਮਜਨੀ, ਬਨ ਮਾਜਰਾ ਅਤੇ ਸੈਕਟਰ-82, ਮੁਹਾਲੀ ਵਿਖੇ ਨਵੀਂਆਂ ਇਸੇ ਡਿਸਪੈਂਸਰੀਆਂ ਖੋਲ੍ਹੇ ਜਾਣ ਦੀ ਅਪੀਲ ਕੀਤੀ ਹੈ।