ਅੰਮ੍ਰਿਤਸਰ 3 ਨਵੰਬਰ 2021
ਸਮਾਜਿਕ ਸੁਰੱਖਿਆ ਵਿਭਾਗ ਅਧੀਨ ਚੱਲ ਰਹੇ ਐਮ.ਆਰ ਹੋਮ ਦੀਆਂ ਸਹਿਵਾਸਣਾਂ ਨੂੰ ਦਿਵਾਲੀ ਦੇ ਤਿਉਹਾਰ ਤੇ ਸੁਪਰਡੈਂਟ ਹੋਮ ਅਤੇ ਸਪੈਸ਼ਲ ਐਜੂਕੇਟਰ ਨੇ ਹੱਥੀ ਕਿਰਤ ਦੀ ਦਿੱਤੀ ਸਿਖਲਾਈ ਦਿੱਤੀ ਗਈ ।
ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ
ਜਿਸ ਵਿੱਚ ਦਿਵਾਲੀ ਦੇ ਤਿਉਹਾਰ ਦੇ ਮੋਕੇ ਤੇ ਸੰਸਥਾ ਦੀਆਂ ਵਿਸ਼ੇਸ਼ ਜਰੂਰਤਾਂ ਵਾਲੀਆਂ ਸਹਿਵਾਸਣਾਂ ਵਲੋਂ ਤਿਆਰ ਕੀਤੀਆਂ ਗਈਆਂ ਮੋਮਬੱਤੀਆਂ, ਦੀਵੇ ਪੇਂਟਿੰਗ, ਫੁੱਲਦਾਨ ਪੇਂਟਿੰਗ ਅਤੇ ਹੋਰ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਜਿਲ੍ਹਾ ਪ੍ਰਬੰਧਕੀ ਕਪਲੈਕਸ, ਅੰਮ੍ਰਿਤਸਰ ਵਿਖੇ ਲਗਾਈ ਗਈ । ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ ਨੇ ਕੀਤਾ । ਉਹਨਾਂ ਵਲੋਂ ਇਹਨਾਂ ਸਹਿਵਾਸਣਾਂ ਦੁਆਰਾ ਤਿਆਰ ਕੀਤੇ ਗਏ ਸਮਾਨ ਦੀ ਖਰੀਦ ਕੀਤੀ ਗਈ ਅਤੇ ਸਹਿਵਾਸਣਾਂ ਨੂੰ ਦਿਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ । ਇਸ ਮੋਕੇ ਡਿਪਟੀ ਡੀ.ਈ.ਓ. ਸ੍ਰੀਮਤੀ ਰੇਖਾ ਮਹਾਜਨ, ਡਿਸਟਿ੍ਰਕ ਕੋਆਰਡੀਨੇਟਰ ਸ੍ਰੀ ਧਰਮਿੰਦਰ ਸਿੰਘ, ਜਿਲਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਅਸੀਸਇੰਦਰ ਸਿੰਘ, ਸੁਪਰਡੈਂਟ ਹੋਮ ਮਿਸ ਸਵਿਤਾ ਰਾਣੀ ਸ਼ਾਮਿਲ ਹੋਏ ।