ਜਿਲ੍ਹਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ

LOK ADALAT
ਜਿਲ੍ਹਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਵਿੱਚ ਕੇਸਾਂ ਦਾ ਨਿਪਟਾਰਾ
ਬਰਨਾਲਾ, 11 ਦਸੰਬਰ 2021
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ਼ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਦੀ ਪ੍ਰਧਾਨਗੀ ਹੇਠ ਮਿਤੀ 11.12.2021 ਨੂੰ ਜਿਲ੍ਹਾ ਕੋਰਟ ਕੰਪਲੈਕਸ, ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।

ਹੋਰ ਪੜ੍ਹੋ :-ਕਣਕ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ  ਨਦੀਨਨਾਸ਼ਕਾਂ ਦਾ ਹੀ ਛਿੜਕਾਅ ਕੀਤਾ ਜਾਵੇ : ਡਾ. ਅਮਰੀਕ ਸਿੰਘ
ਇਸ ਕੌਮੀ ਲੋਕ ਅਦਾਲਤ ਵਿੱਚ ਹਰ ਤਰ੍ਹਾਂ ਦੇ ਪ੍ਰੀ-ਲੀਟਿਗੇਟਿਵ ਅਤੇ ਪੈਡਿੰਗ ਕੇਸਾਂ ਦੀ ਸੁਣਵਾਈ ਕਰਨ ਲਈ ਅਤੇ ਆਪਸੀ ਰਜ਼ਾਮੰਦੀ ਅਤੇ ਆਪਸੀ ਸਹਿਮਤੀ ਨਾਲ ਨਿਪਟਾਉਣ ਲਈ ਸ਼੍ਰੀ ਬਰਜਿੰਦਰ ਪਾਲ ਸਿੰਘ (ਮਾਨਯੋਗ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ਼ ਜੱਜ-1), ਸ਼੍ਰੀ ਕਪਿਲ ਅੱਗਰਵਾਲ (ਮਾਨਯੋਗ ਜਿਲ੍ਹਾ ਜੱਜ ਫੈਮਲੀ ਕੋਰਟ), ਸ਼੍ਰੀ ਕੁਲਜੀਤ ਪਾਲ ਸਿੰਘ, ਮਾਨਯੋਗ ਚੇਅਰਮੈਨ, ਸਥਾਈ ਲੋਕ ਅਦਾਲਤ, ਸ਼੍ਰੀ ਵਨੀਤ ਕੁਮਾਰ ਨਾਰੰਗ (ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜ਼ਨ), ਸ਼੍ਰੀਮਤੀ ਸੁਚੇਤਾ ਅਸ਼ੀਸ਼ ਦੇਵ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਸ਼੍ਰੀਮਤੀ ਸੁਰੇਖਾ ਰਾਣੀ (ਮਾਨਯੋਗ ਏ.ਸੀ.ਜੇ.ਐੱਸ.ਡੀ.), ਸ਼੍ਰੀ ਵਿਜੇ ਸਿੰਘ ਦਦਵਾਲ (ਮਾਨਯੋਗ ਸਿਵਲ ਜੱਜ ਜ.ਡ.), ਸ਼੍ਰੀ ਚੇਤਨ ਸ਼ਰਮਾ (ਸਿਵਲ ਜੱਜ ਜ.ਡ.), ਮਿਸ ਬਬਲਜੀਤ ਕੌਰ (ਸਿਵਲ ਜੱਜ ਜ.ਡ.) ਅਤੇ ਮਿਸ ਸੁਖਮੀਤ ਕੌਰ, ਮਾਨਯੋਗ ਟੇ੍ਰਨੀ ਜੁਡੀਸ਼ੀਅਲ ਅਫ਼ਸਰ ਬਰਨਾਲਾ ਦੇ ਕੁੱਲ 10 ਬੈਂਚਾਂ ਦਾ ਗਠਨ ਕੀਤਾ ਗਿਆ।

ਇਸ ਲੋਕ ਅਦਾਲਤ ਵਿੱਚ 1474 ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ 498 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤਾ ਗਿਆ ਅਤੇ 51930489.19/- ਰੁਪਏ ਦੇ ਐਵਾਰਡ ਪਾਸ ਕੀਤੇ ਗਏ। ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਬਰਨਾਲਾ ਜੀ ਵੱਲੋ੍ਹਂ ਦੱਸਿਆ ਕਿ ਜੁਡੀਸ਼ੀਅਲ ਅਫ਼ਸਰਾਂ ਵੱਲ੍ਹੋਂ ਕੋਵਿਡ-19 ਦੇ ਸਮੇਂ ਦੋਰਾਨ ਬਹੁਤ ਮਿਹਨਤ ਨਾਲ ਕੰਮ ਕੀਤਾ ਗਿਆ ਅਤੇ ਪ੍ਰੀ-ਲੋਕ ਅਦਾਲਤਾਂ ਲਗਾਈਆਂ ਗਈਆਂ ਅਤੇ ਸਮਝੌਤਾ ਕਰਨ ਲਈ ਪਾਰਟੀਆਂ ਨੂੰ ਮਨਾਇਆ ਗਿਆ ਅਤੇ ਫਾਈਨਲ ਐਵਾਰਡ ਪਾਸ ਕੀਤੇ ਗਏ।

ਇੱਕ ਸਿਵਲ ਅਪੀਲ ਨੰਬਰ 143/2018 ਸਟੈਂਡਰਡ ਕਾਰਪੋਰੇਸ਼ਨ ਲਿਮਿਟਡ ਬਨਾਮ ਏਸ਼ੀਅਨ ਟਾਇਰ ਫੈਕਟਰੀ ਲਿਮਟਿਡ, ਜਿਸ ਵਿੱਚ ਮੁਦਈ ਕੰਪਨੀ ਸਟੈਂਡਰਡ ਕਾਰਪੋਰੇਸ਼ਨ ਲਿਮਟਿਡ ਨੇ ਏਸ਼ੀਅਨ ਟਾਇਰ ਫੈਕਟਰੀ ਲਿਮਟਿਡ ਤੋਂ 56,18,974/- ਦੇ ਟਾਇਰ ਅਤੇ ਟਿਊਬਾ ਖਰੀਦੇ।
ਮੁਦਈ ਨੇ ਟਾਇਰਾਂ ਵਿੱਚ ਮੈਨੂਫੈਕਚਰਿੰਗ ਨੁਕਸ ਦੇ ਕਾਰਨ ਵਸੂਲੀ ਲਈ ਮੁਕੱਦਮਾ ਦਾਇਰ ਕੀਤਾ ਅਤੇ ਕੰਪਨੀ ਇਨ੍ਹਾਂ ਨੂੰ ਨਾ ਬਦਲਿਆ, ਜਿਸ ਕਾਰਨ ਮੁਦਈ ਦੁਆਰਾ ਸਾਲ 2012 ਵਿੱਚ ਰੈਸਪੋਡੈਂਟ ਕੰਪਨੀ ਨੂੰ ਨੋਟਿਸ ਦਿੱਤਾ ਅਤੇ ਉਸਤੋਂ ਬਾਅਦ ਮੁਦਈ ਦੁਆਰਾ 25,38,279.45/- ਰੁਪਏ ਦੀ ਰਾਸ਼ੀ ਸਮੇਤ ਵਿਆਜ਼ ਦੀ ਵਸੂਲੀ ਲਈ ਸਿਵਲ ਜੱਜ (ਸ.ਡ.) ਬਰਨਾਲਾ ਜੀ ਦੀ ਕੋਰਟ ਵਿੱਚ ਸਿਵਲ ਕੇਸ ਨੰਬਰ 105 ਮਿਤੀ 29.08.2013 ਨੂੰ ਦਾਇਰ ਕੀਤਾ ਅਤੇ ਇਹ ਮੁਕੱਦਮਾ ਮਿਤੀ 08.08.2018 ਨੂੰ ਖਾਰਿਜ ਕਰ ਦਿੱਤਾ ਗਿਆ। ਮੁਦਈ ਪਾਰਟੀ ਦੁਆਰਾ ਇਸ ਜੱਜਮੈਂਟ ਅਤੇ ਡਿਕਰੀ ਦੇ ਖਿਲਾਫ ਅਪੀਲ ਦਾਇਰ ਕੀਤੀ।
ਹੁਣ ਤਕਰੀਬਨ 9 ਸਾਲਾਂ ਦੇ ਲੰਬੇ ਚੱਲ ਰਹੇ ਝਗੜੇ ਵਿੱਚ ਅੱਜ ਮਿਤੀ 11.12.2021 ਨੂੰ ਪਾਰਟੀਆਂ ਵਿੱਚਕਾਰ 9,46,732.12/- ਰੁਪਏ ਵਿੱਚ ਸਮਝੌਤਾ ਹੋ ਗਿਆ ਅਤੇ ਕੌਮੀ ਲੋਕ ਅਦਾਲਤ ਵਿੱਚ ਇਹ ਅਪੀਲ ਵਾਪਿਸ ਲੈ ਲਈ ਗਈ। ਇਸ ਤਰ੍ਹਾਂ ਸ਼੍ਰੀ ਵਰਿੰਦਰ ਅੱਗਰਵਾਲ, ਮਾਨਯੋਗ ਜਿਲ੍ਹਾਂ ਅਤੇ ਸੈਸ਼ਨਜ਼ ਜੱਜ, ਬਰਨਾਲਾ ਜੀ ਦੇ ਯਤਨਾਂ ਸਦਕਾ 9 ਸਾਲ ਤੋਂ ਪੁਰਾਣੇ ਪੈਡਿੰਗ ਝਗੜੇ ਦਾ ਨਿਪਟਾਰਾ ਸੰਭਵ ਹੋਇਆ।

Spread the love