ਜ਼ਿਲੇ ਅੰਦਰ ਸੱਤ ਵਿਧਾਨ ਸਭਾ ਸੀਟਾਂ ਲਈ 75 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ-ਜ਼ਿਲਾ ਚੋਣ ਅਫਸਰ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

ਗੁਰਦਾਸਪੁਰ, 2 ਫਰਵਰੀ 2022

ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਉਮੀਦਵਾਰਾਂ ਦੇ ਕਾਗਜ ਦੀ ਕੀਤੀ ਪੜਤਾਲ ਦੌਰਾਨ 46 ਨਾਮਜਦਗੀ ਪੱਤਰ ਰੱਦ ਤੇ 75 ਉਮੀਦਵਾਰਾਂ ਦੇ ਕਾਗਜ ਸਹੀ ਪਾਏ ਗਏ।

ਹੋਰ ਪੜ੍ਹੋ :-ਜਨਰਲ, ਖਰਚਾ ਅਤੇ ਪੁਲਿਸ ਆਬਜ਼ਰਵਰਾਂ ਵਲੋਂ ਵਿਧਾਨ ਸਭਾ ਚੋਣਾਂ-2022 ਦੇ ਪ੍ਰਬੰਧਾਂ ਦੀ ਸਮੀਖਿਆ

ਹਲਕੇ 04 ਗੁਰਦਾਸਪੁਰ ਵਿਖੇ ਗੁਰਬਚਨ ਸਿੰਘ ਬੱਬੇਹਾਲੀ ਸ੍ਰੋਮਣੀ ਅਕਾਲੀ ਦਲ (ਬਾਦਲ),  ਬਰਿੰਦਰਮੀਤ ਸਿੰਘ ਕਾਂਗਰਸ ਪਾਰਟੀ, ਰਮਨ ਬਹਿਲ ਆਪ ਪਾਰਟੀ ਤੋਂ, ਪਰਮਿੰਦਰ ਸਿੰਘ ਗਿੱਲ ਭਾਜਪਾ ਪਾਰਟੀ ਤੋਂ, ਇੰਦਰਪਾਲ ਸਿੰਘ ਤੇ ਅਮਰਪ੍ਰੀਤ ਕੋਰ, ਸੰਯੁਕਤ ਸੰਘਰਸ਼ ਪਾਰਟੀ, ਪੰਜਾਬ ਕਿਸਾਨ ਦਲ ਤੋਂ ਸਿਮਰਨਜੀਤ ਸਿੰਘ ਮਾਨ, ਆਜ਼ਾਦ ਵਜੋਂ ਸੰਨੀ,  ਪਰਮਜੀਤ ਸਿੰਘ, ਸੰਨੀ ਗਿੱਲ, ਦੀਪਕ ਸ਼ਰਮਾ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ ਤੇ ਜਗਦੀਸ ਮਸੀਹ ਦੇ ਕਾਗਜ਼ ਸਹੀ ਪਾਏ ਗਏ।

05 ਦੀਨਾਨਗਰ (ਰਾਖਵਾਂ) ਵਿਖੇ ਕਾਂਗਰਸ ਪਾਰਟੀ ਤੋਂ ਸ੍ਰੀਮਤੀ ਅਰੁਣਾ ਚੋਧਰੀ, ਆਪ ਪਾਰਟੀ ਤੋਂ ਸਮਸ਼ੇਰ ਸਿੰਘ, ਭਾਜਪਾ ਪਾਰਟੀ ਵਲੋਂ ਰੇਨੂ ਬਾਲਾ ਕਸ਼ਅੱਪ, ਬਸਪਾ ਤੋਂ ਕਮਲਜੀਤ ਚਾਵਲਾ, ਆਜਾਦ ਕੁਲਵੰਤ ਸਿੰਘ ਦੇ ਕਾਗਜ਼ ਸਹੀ ਪਾਈ ਗਏ।

06 ਕਾਦੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਪ੍ਰਤਾਪ ਸਿੰਘ ਬਾਜਵਾ, ਜਤਿੰਦਰਬੀਰ ਸਿੰਘ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਆਪ ਪਾਰਟੀ ਤੋਂ ਜਗਰੂਪ ਸਿੰਘ, ਸ਼ਰੋਮਣੀ ਅਕਾਲੀ ਦਲ (ਸੰਯੁਕਤ) ਤੋਂ ਮਾਸਟਰ ਜੋਹਰ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆਂ ਤੋਂ ਡਾ. ਫਾਰੂਕ ਮਸੀਹ , ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਹਰਦੀਪ ਸਿੰਘ, ਸਰੋਮਣੀ ਅਕਾਲੀ ਦਲ ਪਾਰਟੀ ਤੋਂ ਗੁਰਇਕਬਾਲ ਸਿੰਘ, ਅਜ਼ਾਦ ਰਾਜਵਿੰਦਰ ਸਿੰਘ, ਮੋਹਨਿਤ ਸਿੰਘ, ਜਸਪਾਲ ਸਿੰਘ,ਗੁਰਜੀਤ ਸਿੰਘ, ਪ੍ਰੇਮ ਸਿੰਘ ਤੇ ਅਮਰਪ੍ਰਤਾਪ ਸਿੰਘ ਦੇ ਕਾਗਜ ਸਹੀ ਪਾਈ ਗਏ।

07 ਵਿਧਾਨ ਸਭਾ ਹਲਕਾ ਬਟਾਲਾ ਤੋਂ ਨੈਸ਼ਨਲ ਜਸਟਿਸ ਪਾਰਟੀ ਤੋਂ ਮਨਜੀਤ ਸਿੰਘ, ਆਪ ਪਾਰਟੀ ਵਲੋਂ ਅਮਨਸ਼ੇਰ ਸਿੰਘ (ਸ਼ੇਰੀ ਕਲਸੀ), ਭਾਜਪਾ ਤੋਂ ਫਤਿਹਜੰਗ ਸਿੰਘ ਬਾਜਵਾ , ਪੰਜਾਬ ਕਿਸਾਨ ਦਲ ਤੋਂ ਸੁਖਚੈਨ ਸਿੰਘ, ਕਾਂਗਰਸ ਪਾਰਟੀ ਤੋਂ ਅਸ਼ਵਨੀ ਕੁਮਾਰ, ਸ਼ਰੋਮਣੀ ਅਕਾਲੀ ਦਲ ਤੋਂ ਸੁੱਚਾ ਸਿੰਘ ਛੋਟੇਪੁਰ, ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਗੁਰਬਚਨ ਸਿਘ, ਸੀ.ਪੀ.ਆਈ.(ਐਮ) ਤੋਂ ਹੰਸਾ ਸਿੰਘ,  ਲੋਕ ਇੰਨਸਾਫ ਪਾਰਟੀ ਤੋਂ ਵਿਜੇ ਕੁਮਾਰ ਤਰੇਹਨ, ਆਜਾਦ ਵਜੋਂ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਿਤਿਸ਼ ਚੌਹਾਨ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ ਤੇ ਸੁੱਚਾ ਸਿੰਘ ਦੇ ਕਾਗਜ ਸਹੀ ਪਾਏ ਗਏ।

08 ਸ੍ਰੀ ਹਰਗੋਬਿੰਦਪੁਰ ਹਲਕੇ ਤੋਂ  ਸ਼ਰੋਮਣੀ ਅਕਾਲੀ ਦਲ ਪਾਰਟੀ ਵਲੋ ਰਾਜਨਬੀਰ ਸਿੰਘ, ਆਪ ਪਾਰਟੀ ਵਲੋਂ ਅਮਰਪਾਲ ਸਿੰਘ, ਭਾਜਪਾ ਪਾਰਟੀ ਵਲੋਂ ਬਲਜਿੰਦਰ ਸਿੰਘ, ਕਾਂਗਰਸ ਪਾਰਟੀ ਵਲੋਂ ਮਨਦੀਪ ਸਿੰਘ, ਸਾਂਝੀ ਵਿਰਾਸਤ ਪਾਰਟੀ ਤੋਂ ਰੇਸ਼ਮ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆਂ (ਡੈਮਕਰੈਟਿੰਕ) ਵਲੋਂ ਮੁਖਤਿਆਰ ਸਿੰਘ, ਬਸਪਾ (ਅੰਬੇਦਕਰ) ਵਲੋਂ ਜਸਬੀਰ ਸਿੰਘ ਚਾਹਲ, ਆਜ਼ਾਦ ਵਜੋਂ ਕਮਲਜੀਤ ਸਿੰਘ ਤੇ ਹੰਸਾ ਸਿੰਘ ਦੇ ਕਾਗਜ਼ ਸਹੀ ਪਾਏ ਗਏ।

09 ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਲਈ ਸ਼ਰੋਮਣੀ ਅਕਾਲੀ ਦਲ ਵਲੋਂ ਲਖਬੀਰ ਸਿੰਘ, ਆਪ ਪਾਰਟੀ ਵਲੋਂ ਬਲਬੀਰ ਸਿੰਘ, ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੁਲਵੰਤ ਸਿੰਘ ਮਝੈਲ, ਕਾਂਗਰਸ ਪਾਰਟੀ ਵਲੋਂ ਤ੍ਰਿਪਤ ਰਜਿੰਦਰ ਸਿੰਘ, ਪੀਐਲਸੀ ਪਾਰਟੀ ਵਲੋਂ ਤੇਜਿੰਦਰ ਸਿੰਘ, ਅਜਾਦ ਵਜੋਂ ਅਮਰਬੀਰ ਸਿੰਘ, ਸਾਹਿਬ ਸਿੰਘ ਬਲਜਿੰਦਰ ਸਿੰਘ ਦੇ ਕਾਗਜ਼ ਸਹੀ ਪਾਏ ਗਏ।

10-ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਸੁਖਜਿੰਦਰ ਸਿੰਘ, ਸ਼ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ, ਆਪ ਪਾਰਟੀ ਵਲੋਂ ਗੁਰਦੀਪ ਸਿੰਘ, ਭਾਜਪਾ ਪਾਰਟੀ ਵਲੋਂ ਕੁਲਦੀਪ ਸਿੰਘ, ਆਜਾਦ ਵਜੋਂ ਡੋਮੀਨਿਕ ਮੱਟੂ, ਸਤਨਾਮ ਸਿੰਘ, ਕੰਵਲਦੀਪ, ਜਗਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਦੀਪ ਸਿੰਘ ਤੇ ਮਨਪ੍ਰੀਤ ਸਿੰਘ ਦੇ ਕਾਗਜ਼ ਸਹੀ ਪਾਏ ਗਏ।

Spread the love