ਚੰਡੀਗੜ੍ਹ 4 ਜਨਵਰੀ 2022
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਨਾਲ ਜੁੜੇ ਹੋਰ ਮਿਹਨਤੀ ਕਿਸਾਨ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਹੋਰ ਪੜ੍ਹੋ :-ਜਨਾਬ ਮੁਹੰਮਦ ਇਸ਼ਫਾਕ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਨਵੇਂ ਹੁਕਮ ਕੀਤੇ ਜਾਰੀ
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ. ਸਿਕੰਦਰ ਸਿੰਘ ਮਲੂੁਕਾ ਨੇ ਦੱਸਿਆ ਕਿ ਸ. ਜਰਨੈਲ ਸਿੰਘ ਸਾਬਕਾ ਸਰਪੰਚ ਹੋਡਲਾ ਨੂੰ ਜਿਲਾ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਸ. ਗੁਰਦੀਪ ਸਿੰਘ ਘੁਮਾਣ ਬਸੀ ਪਠਾਣਾ ਅਤੇ ਸ. ਬਲਵੀਰ ਸਿੰਘ ਜਟਾਣਾ ਉਚਾ ਨੂੰ ਕਿਸਾਨ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਸ. ਹਰਜੀਤ ਸਿੰਘ ਬੱਬੀ ਖਹਿਰਾ ਪਟਿਆਲਾ ਅਤੇ ਸ. ਜਸਵਿੰਦਰ ਸਿੰਘ ਅਕੋਈ ਸਾਹਿਬ ਨੂੰ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ. ਮਹਿੰਦਰ ਸਿੰਘ ਚੀਮਾ ਜੈਖੜ ਅਤੇ ਸ. ਗੋਰਾ ਸਿੰਘ ਸਮਾਉਂ ਨੂੰ ਕਿਸਾਨ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।