ਡਿਪਟੀ ਕਮਿਸ਼ਨਰ ਵੱਲੋਂ ਸਾਡੀ ਰਸੋਈ ਦਾ ਕੀਤਾ ਗਿਆ ਨਿਰੀਖਣ

BABITA
ਡਿਪਟੀ ਕਮਿਸ਼ਨਰ ਵੱਲੋਂ ਸਾਡੀ ਰਸੋਈ ਦਾ ਕੀਤਾ ਗਿਆ ਨਿਰੀਖਣ

ਫਾਜ਼ਿਲਕਾ, 22 ਅਕਤੂਬਰ 2021

ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਵੱਲੋਂ ਫਾਜ਼ਿਲਕਾ ਅੰਦਰ ਰੈਡ ਕਰੋਸ ਸੋਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਸਾਡੀ ਰਸੋਈ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਾਡੀ ਰਸੋਈ ਵਿਖੇ ਖਾਣਾ ਵੀ ਖਾਦਾ।

ਹੋਰ ਪੜ੍ਹੋ :-ਗਰੁੜ ਐਪ ਪੰਜਾਬ ਦੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਆਨਲਾਈਨ ਮੈਪਿੰਗ ਨੂੰ ਯਕੀਨੀ ਬਣਾਏਗੀ – ਸੀ.ਈ.ਓ. ਪੰਜਾਬ ਡਾ. ਐਸ. ਕਰੁਣਾ ਰਾਜੂ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈਡ ਕਰਾਸ ਸੋਸਾਇਟੀ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਭਲਾਈ ਕਰਦੀ ਰਹੀ ਹੈ ਤੇ ਇਸ ਸੋਸਾਇਟੀ ਰਾਹੀਂ ਹਮੇਸ਼ਾ ਹੀ ਲੋੜਵੰਦਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਸਾਡੀ ਰਸੋਈ ਲੋੜਵੰਦਾਂ ਲੋਕਾਂ ਲਈ ਚਲਾਈ ਗਈ ਹੈ ਜ਼ੋ ਕਿ ਘੱਟ ਕੀਮਤ ਵਿਚ ਭਰ ਪੇਟ ਖਾਣਾ ਖਾ ਸਕਣ। ਇਸ ਮੌਕੇ ਉਨ੍ਹਾਂ ਉਥੋਂ ਦੇ ਸਟਾਫ ਨੂੰ ਕਿਹਾ ਕਿ ਖਾਣੇ ਦੀ ਕੁਆਲਿਟੀ ਨਾਲ ਕੋਈ ਵਿਤਕਰਾ ਨਾ ਕੀਤਾ ਜਾਵੇ।

ਉਨ੍ਹਾਂ ਸਟਾਫ ਨੂੰ ਕਿਹਾ ਕਿ ਸਾਡੀ ਰਸੋਈ ਵਿਖੇ ਸਾਫ-ਸਫਾਈ ਆਦਿ ਜ਼ਰੂਰੀ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜ਼ੋ ਖਾਣਾ ਖਾਣ ਆਉਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਨਮ ਦਿਨ ਦੇ ਨਾਲ-ਨਾਲ ਖੁਸ਼ੀ ਦੇ ਹਰੇਕ ਤਿਉਹਾਰ ਨੂੰ ਸਾਡੀ ਰਸੋਈ ਵਿਖੇ ਮਨਾਇਆ ਜਾਵੇ।

ਇਸ ਮੌਕੇ ਸਕੱਤਰ ਰੈਡ ਕਰਾਸ ਸੋਸਾਇਟੀ ਸ੍ਰੀ ਵਿਜੈ ਸੇਤੀਆ ਮੌਜੂਦ ਸਨ।

Spread the love