ਪਟਿਆਲਾ, 14 ਅਕਤੂਬਰ 2021
ਸ: ਮੁਖਵਿੰਦਰ ਸਿੰਘ ਛੀਨਾ ਨੇ ਅੱਜ ਆਈਜੀ ਪਟਿਆਲਾ ਰੇਂਜ ਦਾ ਅਹੁਦਾ ਸੰਭਾਲਿਆ। 1997 ਬੈਚ ਦੇ ਆਈਪੀਐਸ ਅਧਿਕਾਰੀ, ਸ੍ਰੀ ਛੀਨਾ ਇਸ ਤੋਂ ਪਹਿਲਾਂ ਆਈਜੀ ਮਨੁੱਖੀ ਅਧਿਕਾਰਾਂ ਦੇ ਨਾਲ -ਨਾਲ ਆਈਜੀ ਕ੍ਰਾਈਮ ਪੀਬੀਆਈ, ਪੰਜਾਬ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਠਿੰਡਾ ਤੇ ਫਿਰੋਜਪੁਰ ਰੇਜ਼ਾਂ ਦੇ ਆਈ.ਜੀ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਪਟਿਆਲਾ ਰੇਂਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਹਰ ਉਹ ਵਿਅਕਤੀ ਜੋ ਪੁਲਿਸ ਕੋਲ ਆਪਣੀ ਸ਼ਿਕਾਇਤ ਦਾ ਨਿਪਟਾਰਾ ਕਰਵਾਉਣ ਲਈ ਆਉਂਦਾ ਹੈ, ਪ੍ਰੇਸ਼ਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਰੇਂਜ ਵਿੱਚ ਆਉਣ ਵਾਲੇ ਐਸਐਸਪੀਜ਼ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਅਪਰਾਧੀਆਂ ਪ੍ਰਤੀ ਸਖਤ ਰੁਖ ਨੂੰ ਯਕੀਨੀ ਬਣਾਉਣ।
ਫੋਟੋ ਕੈਪਸ਼ਨ : ਮੁਖਵਿੰਦਰ ਸਿੰਘ ਛੀਨਾ, ਆਈਪੀਐਸ ਜੋ ਅੱਜ ਆਈਜੀ ਪਟਿਆਲਾ ਰੇਂਜ ਵਜੋਂ ਅਹੁਦਾ ਸੰਭਾਲਦੇ ਹਨ।