ਰੂਪਨਗਰ, 30 ਮਾਰਚ 2022
ਜ਼ਿਲ੍ਹਾ ਮੈਜਿਸਟਰੇਟ, ਸੋਨਾਲੀ ਗਿਰਿ, ਆਈ.ਏ.ਐਸ, ਰੂਪਨਗਰ ਵਲੋਂ ਜਾਬਤਾ ਫੋਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕਰਦਿਆ ਕਿਹਾ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸੜਕਾਂ ਤੇ ਆਉਣ ਜਾਣ ਵਾਲੇ ਟਿੱਪਰਾਂ, ਟਰੱਕਾਂ ਅਤੇ ਟਰਾਲੀਆਂ ਵੱਲੋ ਕੀਤੀ ਜਾਂ ਰਹੀ ਰੇਤਾ, ਬਜਰੀ, ਤੂੜੀ ਅਤੇ ਫੈਕਟਰੀਆਂ, ਇੰਡਸਟਰੀਜ ਤੋਂ ਆਉਣ ਵਾਲੇ ਟਰਾਂਸਪੋਟਰਾਂ ਵੱਲੋ ਐਸ਼ ਢੋਆ-ਢੁਆਈ ਸਮੇਂ ਤਰਪਾਲ ਨਾਲ ਚੰਗੀ ਤਰ੍ਹਾ ਮੁੰਕਮਲ ਢੱਕ ਕੇ ਲਿਜਾਉਣਾ ਯਕੀਨੀ ਬਣਾਇਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਪਰੋਕਤ ਧਾਰਾ 144 ਅਧੀਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ :-ਵਿਧਾਇਕ ਕੁਲਵੰਤ ਸਿੱਧੂ ਨੇ ਰੋਡਵੇਜ ਦੀ ਬੱਸ ਦੀ ਕੀਤੀ ਅਚਨਚੇਤ ਚੈਕਿੰਗ
ਉਨ੍ਹਾਂ ਕਿਹਾ ਕਿ ਟਰਾਂਸਪੋਰਟਾਂ ਵੱਲੋਂ ਐਸ਼ ਦੀ ਢੋਆ-ਢੁਆਈ ਦੋਰਾਨ ਤਰਪਾਲ ਦੀ ਵਰਤੋ ਨਹੀਂ ਕੀਤੀ ਜਾਂਦੀ, ਜਿਸ ਕਾਰਨ ਆਵਾਜਾਈ ਸਮੇਂ ਵਾਤਾਵਰਨ ਦੂਸ਼ਿਤ ਹੁੰਦਾ ਹੈ ਅਤੇ ਦੁਰਘਟਨਾਂ ਹੋਣ ਦਾ ਖਦਸ਼ਾ ਬਣਾਇਆ ਰਹਿੰਦਾ ਹੈ। ਗਰਮੀ ਦੇ ਮੌਸਮ ਵਿਚ ਗਰਮ ਤੇਜ ਹਵਾਵਾਂ ਚਲਦੀਆਂ ਹਨ, ਇਸ ਤੋਂ ਇਲਾਵਾ ਇਸ ਸਮੇਂ ਕਣਕ ਦੀ ਕਟਾਈ ਦਾ ਵੀ ਸੀਜ਼ਨ ਚਲ ਰਿਹਾ ਹੈ। ਕਿਸਾਨਾਂ ਵੱਲੋ ਕਣਕ ਦੀ ਕਟਾਈ ਉਪੰਰਤ ਤੂੜੀ ਦੀ ਢੋਆ-ਢੁਆਈ ਸਮੇਂ ਅਤੇ ਟਰੱਕਾਂ, ਟਿੱਪਰਾ, ਟਰਾਂਸਪੋਰਟਰਾਂ ਵੱਲੋ ਰੇਤੇ ਬਜਰੀ, ਤੁੜੀ ਦੀ ਢੋਆ-ਢੁਆਈ ਸਮੇਂ ਟਰੱਕਾਂ-ਟਿੱਪਰਾਂ ਉਪਰ ਤਰਪਾਲ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਜਿਲ੍ਹਾ ਰੂਪਨਗਰ ਅਧੀਨ ਆਉਦੀ ਫੈਕਟਰੀਆਂ, ਇੰਡਸਟਰੀਜ ਆਦਿ ਤੋਂ ਵੀ ਟਰਾਸਪੋਟਰਾਂ ਵੱਲੋ ਐਸ਼ ਦੀ ਢੋਆ-ਢੁਆਈ ਸਮੇਂ ਤਰਪਾਲ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਜਿਸ ਕਾਰਨ ਸੜਕਾ ਤੇ ਐਸ਼, ਰੇਤਾ ਆਦਿ ਡਿੱਗ ਜਾਂਦੀ ਹੈ ਜਿਸ ਕਾਰਨ ਸੜਕ ਤੇ ਦੁਰਘਟਨਾਂ ਆਦਿ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸੜਕਾਂ ਤੇ ਆਉਣ ਜਾਣ ਵਾਲੇ ਟਿੱਪਰਾਂ, ਟਰੱਕਾਂ ਅਤੇ ਟਰਾਲੀਆਂ ਰਾਹੀ ਰੇਤਾ, ਬਜਰੀ, ਤੂੜੀ ਅਤੇ ਫੈਕਟਰੀਆਂ, ਇੰਡਸਟਰੀਜ ਤੋਂ ਆਉਣ ਵਾਲੇ ਟਰਾਂਸਪੋਟਰਾਂ ਵੱਲੋ ਐਸ਼ ਦੀ ਢੋਆ-ਢੁਆਈ ਸਮੇਂ ਤਰਪਾਲ ਨਾਲ ਚੰਗੀ ਤਰ੍ਹਾ ਮੁੰਕਮਲ ਢੱਕ ਕੇ ਲਿਜਾਉਣਾ ਲਾਜ਼ਮੀ ਕੀਤਾ ਜਾਂਦਾ ਹੈ