ਕੇਂਦਰ ਦੀ ਭਾਜਪਾ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਮੌਕੇ ਨੋਟੀਫ਼ਿਕੇਸ਼ਨ ਜਾਰੀ ਕਰਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਉਸੇ ਨੋਟੀਫਿਕੇਸ਼ਨ ਅਧੀਨ ਮੇਰੀ ਰਿਹਾਈ ਹੋਈ ਸੀ। ਹੁਣ ਬਾਕੀ ਬੰਦੀ ਸਿੱਖਾਂ ਦੀ ਰਿਹਾਈ ਲਈ ਭਾਜਪਾ ਆਗੂ ਅਤੇ ਹਲਕਾ ਫਗਵਾੜਾ ਤੋਂ ਉਮੀਦਵਾਰ ਵਿਜੈ ਸਾਂਪਲਾ ਕੋਸ਼ਿਸ਼ਾਂ ਕਰ ਰਹੇ ਹਨ। ਇਹ ਗੱਲ ਪਿੰਡ ਅਕਾਲਗੜ੍ਹ ਦੇ 2021 ਵਿੱਚ ਰਿਹਾਅ ਹੋਏ ਬੰਦੀ ਸਿੱਖ ਲਾਲ ਸਿੰਘ ਨੇ ਸ਼੍ਰੀ ਸਾਂਪਲਾ ਦੀ ਹਾਜ਼ਰੀ ਵਿੱਚ ਕਹੀ।
ਹੋਰ ਪੜ੍ਹੋ :-ਵੋਟਾ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਫਾਜ਼ਿਲਕਾ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ
ਇਸ ਮੌਕੇ ਲਾਲ ਸਿੰਘ ਨੇ ਕਿਹਾ ਕਿ ਅੱਜ ਸਾਡੇ ਪਿੰਡ ਵਿਚ ਭਾਜਪਾ ਵਲੋਂ ਹਲਕੇ ਵਿਚ ਚੋਣ ਲੜ ਰਹੇ ਵਿਜੈ ਸਾਂਪਲਾ ਜੀ ਆਏ ਹਨ, ਉਨ੍ਹਾਂ ਦੇ ਨਾਲ ਕੱਲ੍ਹ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਪਹੁੰਚੇ ਸਨ। ਉਨ੍ਹਾਂ ਨਾਲ ਸਿੱਖ ਜੱਥੇਬੰਦਿਆਂ ਨੇ ਗੱਲਬਾਤ ਕਰ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੈਮੋਰੰਡਮ ਦਿੱਤਾ ਸੀ ਜਿਸ ‘ਤੇ ਬੜੀ ਸੰਜੀਦਗੀ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਮੌਕੇ ’ਤੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ਉਪਰ ਗੱਲਬਾਤ ਕਰਕੇ ਇਸ ਮਸਲੇ ਨੂੰ ਜਲਦੀ ਹੱਲ ਕਰਨ ਲਈ ਕਿਹਾ। ਸ਼੍ਰੀ ਸ਼ਾਹ ਨੇ ਇਸ ਮਸਲੇ ਹੱਲ ਕਰਨ ਦੀ ਹਾਮੀ ਭਰੀ ਸੀ।
ਇਸ ਮੌਕੇ ਲਾਲ ਸਿੰਘ ਨੇ ਵਿਜੈ ਸਾਂਪਲਾ ਦਾ ਬਹੁਤ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਗੱਲ ਨੂੰ ਬੜੀ ਸੰਜੀਦਗੀ ਨਾਲ ਲਿਆ ਅਤੇ ਜੋ ਇੰਨੇ ਸਾਲਾਂ ਤੋਂ ਮਸਲਾ ਲਟਕਿਆ ਹੋਇਆ ਸੀ, ਉਸਦਾ ਫੈਸਲਾ ਹੋ ਸਕੇ। ਉਸ ਨੇ ਕਿਹਾ ਕਿ ਮੇਰੀ ਰਿਹਾਈ ਵੀ ਕੇਂਦਰ ਸਰਕਾਰ ਵੱਲੋਂ ਬੀਤੇ ਸਾਲ ਗੁਰਪੁਰਬ ਮੌਕੇ ਜਾਰੀ ਹੋਏ ਨੋਟਿਫਿਕੇਸ਼ਨ ਤਹਿਤ ਹੀ ਹੋਈ ਸੀ, ਪਰ ਬਾਕੀ ਸਿੱਖ ਹਾਲੇ ਤੱਕ ਰਿਹਾ ਨਹੀਂ ਹੋਏ। ਬੰਦੀ ਸਿੱਖਾਂ ਵਿੱਚ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ ਤੇ ਹੋਰਾਂ ਦੀ ਰਿਹਾਈ ਹੋਣੀ ਬਾਕੀ ਹੈ। ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣਾ ਅਜੇ ਬਾਕੀ ਹੈ। ਲਾਲ ਸਿੰਘ ਨੇ ਕਿਹਾ ਕਿ ਕੱਲ ਬਹੁਤ ਚੰਗੀ ਤਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਸੁਣੀ ਵੀ ਗਈ। ਸਾਨੂੰ ਉਮੀਦ ਹੈ ਕਿ ਇਸ ਦੇ ਜਲਦ ਹੀ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਉਸ ਨੇ ਵਿਜੈ ਸਾਂਪਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜੋ ਗੱਲ ਕੇਂਦਰ ਤੱਕ ਪਹੁੰਚਾਈ ਉਸਦਾ ਚੰਗਾ ਰਿਜਲਟ ਆਵੇਗਾ।