ਅੰਮ੍ਰਿਤਸਰ 26 ਅਕਤੂਬਰ 2021
ਸਰਕਾਰੀ ਆਈ.ਟੀ.ਆਈ. ਰਣਜੀਤ ਐਵੀਨਿਊ ਵਿਖੇ 11 ਪੰਜਾਬ ਬਟਾਲਿਅਨ ਐਨ.ਸੀ.ਸੀ. ਅੰਮ੍ਰਿਤਸਰ ਦੁਆਰਾ ਚਲਾਏ ਜਾ ਰਹੇ, ਸਪਤਾਹਿਕ ਕੈਂਪ ਜੋ ਕਿ 25 ਅਕਤੂਬਰ ਤੋਂ 31 ਅਕਤੂਬਰ 2021 ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਕਰਦੇ ਹੋਏ ਕਮਾਂਡਿੰਗ ਅਫ਼ਸਰ ਕਰਨਲ ਕਰਨੈਲ ਸਿੰਘ ਨੇ ਐਨ.ਸੀ.ਸੀ. ਕੈਡਿਟਾਂ ਨੂੰ ਸੰਬੋਧਿਤ ਕਰਦੇ ਹੋਏ, ਜੀ ਆਇਆਂ ਆਖਿਆ ਅਤੇ ਕੈਂਪ ਦੇ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਬਾਰੇ ਜਾਣੂ ਕਰਵਾਇਆ।
ਹੋਰ ਪੜ੍ਹੋ :-ਲੀਡ ਬੈਂਕ ਤੇ ਐਸਬੀਆਈ ਖੇਤਰੀ ਦਫਤਰ ਵੱਲੋਂ ‘ਕਰੈਡਿਟ ਆਊਟਰੀਚ’ ਕੈਂਪ
ਉਨ੍ਹਾਂ ਦੱਸਿਆ ਕਿ ਇਹ ਕੈਂਪ ਗਰੁੱਪ ਹੈੱਡ ਕੁਆਟਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਆਰ.ਡੀ.ਸੀ. ਦੇ ਕੈਂਪ ਲਈ ਕੈਡਿਟਾਂ ਦੀ ਚੋਣ ਦੇ ਨਾਲ-ਨਾਲ ‘ਬੀ’ ਸਰਟੀਫਿਕੇਟ ਵਿੱਚ ਬੈਠਣ ਲਈ ਇੱਕ ਏ.ਟੀ.ਸੀ.ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਉਨਾਂ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਐਨ.ਸੀ.ਸੀ. ਕੈਡਿਟਾਂ ਨੂੰ ਡਰਿੱਲ, ਫਾਇਰਿੰਗ, ਮਿਲਟਰੀ ਵਿਸ਼ਿਆਂ ਦੀ ਜਾਣਕਾਰੀ, ਪਬਲਿਕ ਸਪੀਕਿੰਗ ਪ੍ਰਤੀਯੋਗਿਤਾ, ਡਰਾਇੰਗ ਪ੍ਰਤੀਯੋਗਿਤਾ, ਸਪੋਰਟਸ, ਭਾਸ਼ਣ, ਦੰਦਾਂ ਬਾਰੇ ਜਾਣਕਾਰੀ (ਡੈਂਟਲ ਹਾਈਜੀਨ), ਪੇੜ ਲਗਾਉਣਾ, ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਆਦਿ ਸਬੰਧੀ ਟਰੇਨਿੰਗ ਦਿੱਤੀ ਜਾਵੇਗੀ।
ਕੈਂਪ ਦੇ ਖ਼ਾਸ ਮਹਿਮਾਨ ਏ.ਆਰ.ਓ. ਕਰਨਲ ਵਰਿੰਦਰ ਤਿਵਾਰੀ, ਜੋ ਕਿ ਅੰਮ੍ਰਿਤਸਰ ਵਿੱਚ ਭਰਤੀ ਦਫ਼ਤਰ ਦੇ ਇੰਚਾਰਜ ਹਨ। ਉਨਾਂ ਨੇ ਵੀ ਕੈਂਪ ਵਿੱਚ ਆ ਕੇ ਕੈਡਿਟਾਂ ਨੂੰ ਆਰਮੀ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕਰਨਲ ਅਬਰਾਹਮ ਜੋਰਜ, ਸੂਬੇਦਾਰ ਮੇਜਰ ਕਮਲਜੀਤ ਸਿੰਘ, ਕੈਪਟਨ ਮਨਜੀਤ ਸਿੰਘ, ਕੈਪਟਨ ਰਾਜ ਕੁਮਾਰ ਮਿਸ਼ਰਾ, ਲੈਫਟੀਨੈਂਟ ਹਰੀਸ਼ ਕੁਰਲ, ਲੈਫੀਨੈਂਟ ਗਗਨਦੀਪ ਸਿੰਘ, ਜਸਵਿੰਦਰ ਕੌਰ, ਗੀਤਾ, ਸੂਬੇਦਾਰ ਹਰਜਾਭ ਸਿੰਘ, ਸੁਪਰਡੈਂਟ ਵਿਨੈ ਕੁਮਾਰ ਆਦਿ ਸ਼ਾਮਿਲ ਸਨ।