ਐਨ. ਆਰ. ਆਈ. ਗੁਰਦਿਲਰਾਜ ਸਿੰਘ ਕਨੇਡਾ ਨੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਨੂੰ ਵਿਕਾਸ ਕਾਰਜਾਂ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਦਿੱਤੀ

ਐਨ. ਆਰ. ਆਈ.
ਐਨ. ਆਰ. ਆਈ. ਗੁਰਦਿਲਰਾਜ ਸਿੰਘ ਕਨੇਡਾ ਨੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਨੂੰ ਵਿਕਾਸ ਕਾਰਜਾਂ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਦਿੱਤੀ
ਫ਼ਾਜ਼ਿਲਕਾ 7 ਅਕਤੂਬਰ 2021
ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਨੂੰ  ਸਮੇ ਦਾ ਹਾਣੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।  ਜਿਸ ਵਿੱਚ  ਸਕੂਲ ਸਟਾਫ ,ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਵੱਲੋਂ ਅੱਗੇ ਵਧ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਐਨ.ਆਰ. ਆਈ. ਗੁਰਦਿਲਰਾਜ ਸਿੰਘ  ਕਨੇਡਾ ਵੱਲੋਂ ਆਪਣੀ  ਨੇਕ ਕਮਾਈ ਵਿੱਚੋਂ  ਸਕੂਲ ਦੇ ਵਿਕਾਸ ਕਾਰਜਾਂ ਇੱਕ ਲੱਖ ਰੁਪਏ ਦੀ ਰਾਸ਼ੀ ਦਾਨ ਦਿੱਤੀ ਗਈ।ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫਸਰ ਡਾ ਸੁਖਵਿੰਦਰ ਸਿੰਘ ਬੱਲ ਨੇ ਦਿੱਤੀ।

ਹੋਰ ਪੜ੍ਹੋ :-ਪਿੰਡਾਂ ‘ਚ ਖੇਤ ਮਜ਼ਦੂਰਾਂ ਖਿਲਾਫ ਪਾਏ ਜਾ ਰਹੇ ਮਤਿਆਂ ਨੂੰ ਠੱਲਣ ਦਾ ਮਾਮਲਾ

ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਬ੍ਰਿਜ ਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਦੀ ਭਲਾਈ ਅਤੇ ਸਕੂਲਾਂ ਦੇ ਵਿਕਾਸ ਲਈ ਦਾਨ ਦੇਣ ਵਾਲੇ ਦਾਨੀ ਸੱਜਣਾਂ ਦਾ ਹਮੇਸ਼ਾਂ ਤਹਿ ਦਿਲੋਂ ਧੰਨਵਾਦ ਕੀਤਾ ਜਾਦਾ ਹੈ। ਅਜਿਹੇ  ਉਪਰਾਲੇ ਸਲਾਘਾਯੋਗ ਹਨ। ਉਹ ਗੁਰਦਿਲਰਾਜ ਸਿੰਘ  ਸਮੇਤ ਹਰ ਦਾਨੀ ਸੱਜਣ ਦਾ ਧੰਨਵਾਦ ਕਰਦੇ ਹਨ , ਜਿਹਨਾਂ ਵੱਲੋ ਆਪਣੀ ਨੇਕ ਕਮਾਈ ਵਿੱਚੋਂ  ਬੱਚਿਆਂ ਅਤੇ ਸਕੂਲਾਂ ਦੀ ਭਲਾਈ ਲਈ ਦਾਨ ਦਿੱਤਾ ਜਾਦਾ ਹੈ।
ਗੁਰਦਿਲਰਾਜ ਸਿੰਘ ਨੇ ਕਿਹਾ ਕਿ ਸਕੂਲ ਦੀ ਬੇਹਤਰੀ ਲਈ ਯੋਗਦਾਨ ਦੇ ਕੇ ਮਨ ਨੂੰ ਅਥਾਹ ਖੁਸ਼ੀ ਮਿਲਦੀ ਹੈ, ਉਹ ਆਂਉਦੇ ਸਮੇ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣਗੇ।
ਸਕੂਲ ਮੁੱਖੀ ਕਮਲਜੀਤ ਸਿੰਘ ਵੱਲੋ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ  ਸਕੂਲ ਵੈਲਫੇਅਰ ਕਮੇਟੀ ਦੇ ਇੰਚਾਰਜ ਮਾਸਟਰ ਅਮ੍ਰਿਤਪਾਲ ਸਿੰਘ, ਸਮੂਹ ਸਟਾਫ ਅਤੇ ਪਤਵੰਤੇ ਸੱਜਣ ਮੌਜੂਦ ਸਨ।
Spread the love