ਨੈਨਾ ਐਕਸਪੋ ਕੰਸਲਟੈਂਟਸ  ਦਾ ਲਾਇਸੰਸ ਕੀਤਾ ਰੱਦ

KOMAL MITTAL
 ਕਾਨੂੰਨ ਦੀ ਉਲੰਘਣਾ ਕਰਨ ਤੇ ਦੋ ਆਈਲੈਟਸ ਕੋਚਿੰਗ ਸੰਸਥਾਵਾਂ ਦਾ ਲਾਇਸੰਸ ਰੱਦ
ਐਸ.ਏ.ਐਸ ਨਗਰ 14 ਜਨਵਰੀ 2022
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ ਵੱਲੋ ਨੈਨਾ ਐਕਸਪੋ ਕੰਸਲਟੈਂਟਸ ,ਐਸ.ਸ.ਓ.ਨੰ. 64 ਦੂਜੀ ਮੰਜਿਲ,ਫੇਜ਼-7, ਮੋਹਾਲੀ, ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਜਾਰੀ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ ।

ਹੋਰ ਪੜ੍ਹੋ :-ਸੰਯੁਕਤ ਸਮਾਜ ਮੋਰਚਾ ‘ਆਪ’ ਦੇ ਆਗੂਆਂ ਨੂੰ ਤੋੜਨ ਲਈ ਚੋਣ ਖਰਚ ਕਰਨ ਦਾ ਦੇ ਰਿਹਾ ਲਾਲਚ: ਮੀਤ ਹੇਅਰ

 ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਨੈਨਾ ਐਕਸਪੋ ਕੰਸਲਟੈਂਟਸ, ਐਸ.ਸੀ.ਓ ਨੰ 64, ਦੂਜੀ ਮੰਜ਼ਿਲ, ਫੇਜ਼-7, ਮੋਹਾਲੀ, ਜ਼ਿਲ੍ਹਾ ਅਜੀਤ ਸਿੰਘ ਨਗਰ ਦੇ ਨਾਮ ਪਰ ਸ੍ਰੀ ਮਤੀ ਰੀਤ ਸਿੱਧੂ(ਪ੍ਰੋਪਰਾਈਟਰ) ਪੁੱਤਰੀ ਸ੍ਰੀ ਜਗਜੀਤ ਸਿੰਘ ਨੂੰ ਕੰਸਲਟੈਂਸੀ ਦੇ ਕੰਮ ਲਈ ਇਸ ਦਫਤਰ ਵੱਲੋ ਲਾਇਸੰਸ ਨੰਬਰ 53/ਐੱਮ ਸੀ-2 17 ਨਵੰਬਰ2016 ਨੂੰ ਜਾਰੀ ਕੀਤਾ ਗਿਆ ਸੀ । ਇਸ ਲਾਇਸੰਸ ਦੀ ਮਿਆਦ 16 ਨਵੰਬਰ 2021 ਤੱਕ ਸੀ ।  
ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜ਼ਦੇ ਹੋਏ । ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ । ਇਸ ਸਬੰਧੀ ਕਾਫੀ ਸਮਾ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟਾਂ ਨਾ ਭੇਜ਼ਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਤਹਿਤ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ  ਸਮੇਤ ਹਾਜਰ ਪੇਸ਼ ਹੋਣ ਲਈ ਹਦਾਇਤ ਕੀਤੀ  ਗਈ ।
ਤਹਿਸਲਦਾਰ ,ਮੋਹਾਲੀ ਵੱਲੋ ਦਫਤਰੀ ਜਗ੍ਹਾਂ ਕੇ ਜਾਰੀ ਨੋਟਿਸ ਦੀ ਤਮੀਲੀ ਰਿਪੋਰਟ ਭੇਜਕੇ ਸੂਚਿਤ ਕੀਤਾ ਗਿਆ ਕਿ ਐਸ.ਸੀ.ਓ ਨੰ 64 , ਦੂਜੀ ਮੰਜਿਲ, ਫੇਜ਼ 7, ਮੋਹਾਲੀ ਵਿਖੇ ਨੈਨਾ ਐਕਸਪੋ ਕੰਸਲਟੈਨਸ ਨਾਮ ਦਾ ਦਫ਼ਤਰ ਤਿੰਨ ਸਾਲ ਪਹਿਲਾ ਇਸ ਪਤੇ ਤੋਂ ਬੰਦ ਹੋ ਗਿਆ ਹੈ । ਜਿਸ ਕਾਰਨ ਇਸ ਫ਼ਰਮ ਦਾ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ  l
ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਦੱਸਿਆ ਕਿ ਐਕਟ/ਨਿਯਮ ਮੁਤਾਬਿਕ ਕਿਸੇ ਵੀ ਕਿਸਮ ਦੀ ਇਸਦੇ ਖੁਦ ਜਾਂ ਇਸਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ ਦੀ ਪ੍ਰੋਪਰਾਈਟਰ ਹਰ ਪੱਖੋ ਜਿੰਮੇਵਾਰ ਹੋਵੇਗਾ ਅਤੇ ਇਸਦੀ ਭਰਪਾਈ ਕਰਨ ਦੀ ਜਿੰਮੇਵਾਰੀ ਹੋਵੇਗੀ।
Spread the love