Chandigarh, 06 DEC 2023
ਰਾਸ਼ਟਰੀ ਪੱਧਰ ‘ਤੇ ਸਵੈਚਾਲਿਤ ਤੌਰ ‘ਤੇ ਉਂਗਲੀਆਂ ਦੀ ਛਾਪ ਨਾਲ ਪਹਿਚਾਣ ਲਈ ਇੱਕ ਵਿਸ਼ੇਸ਼ ਪ੍ਰਣਾਲੀ ਨੈਸ਼ਨਲ ਆਟੋਮੇਟਿਡ ਫਿੰਗਰਪ੍ਰਿੰਟ ਆਈਡੈਂਟੀਫਿਕੇਸ਼ਨ ਸਿਸਟਮ (ਐੱਨਏਐੱਫਆਈਐੱਸ) ਨੂੰ ਦੇਸ਼ ਭਰ ਵਿੱਚ 1022 ਸਥਾਨਾਂ ‘ਤੇ ਸਥਾਪਿਤ ਕੀਤਾ ਗਿਆ ਹੈ (30 ਨਵੰਬਰ 2023 ਤੱਕ):-
· ਜ਼ਿਲ੍ਹੇ/ਹੋਰ ਪੁਲਿਸ ਇਕਾਈਆਂ : 840
· ਕਮਿਸ਼ਨਰ ਦਫ਼ਤਰ : 74
· ਸੈਂਟਰਲ ਲਾਅ ਇਨਫੋਰਸਮੈਂਟ ਏਜੰਸੀਆਂ : 70
· ਸੈਂਟਰਲ ਫਿੰਗਰ ਪ੍ਰਿੰਟ ਬਿਊਰੋ : 2
· ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਫਿੰਗਰ ਪ੍ਰਿੰਟ ਬਿਊਰੋ : 36
ਨੈਸ਼ਨਲ ਆਟੋਮੇਟਿਡ ਫਿੰਗਰਪ੍ਰਿੰਟ ਆਈਡੈਂਟੀਫਿਕੇਸ਼ਨ ਸਿਸਟਮ (ਐੱਨਏਐੱਫਆਈਐੱਸ) ਐਪਲੀਕੇਸ਼ਨ ਤੱਕ ਸੁਰੱਖਿਅਤ ਪਹੁੰਚ ਸੁਨਿਸ਼ਚਿਤ ਕਰਨ ਲਈ ਵੀਪੀਐੱਨ ਆਈਡੀ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਤਿਆਰ ਅਤੇ ਸਾਂਝੀ ਕੀਤੀ ਗਈ ਹੈ।
ਗ੍ਰਹਿ ਰਾਜ ਮੰਤਰੀ ਸ਼੍ਰੀ ਅਜੇ ਕੁਮਾਰ ਮਿਸ਼ਰਾ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਪ੍ਰਦਾਨ ਕੀਤੀ।