ਰਾਸ਼ਟਰੀ ਬਲਾਈਂਡਨੈਸ ਕੰਟਰੋਲ ਪ੍ਰੋਗ੍ਰਾਮ ਤਹਿਤ ਸੁਰੱਖਿਅਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਸਮੱਗਰੀ ਰਿਲੀਜ਼

SS
ਰਾਸ਼ਟਰੀ ਬਲਾਈਂਡਨੈਸ ਕੰਟਰੋਲ ਪ੍ਰੋਗ੍ਰਾਮ ਤਹਿਤ ਸੁਰੱਖਿਅਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਸਮੱਗਰੀ ਰਿਲੀਜ਼
ਸਿਵਲ ਸਰਜਨ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਦੀ ਕੀਤੀ ਅਪੀਲ
ਫਿਰੋਜ਼ਪੁਰ 2 ਨਵੰਬਰ 2021
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਵੱਖ ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਟੇਟ ਹੈਡਕੁਆਰਟਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿੱਚ ਵਿਭਾਗ ਵੱਲੋਂ ਅੱਜ ਰਾਸ਼ਟਰੀ ਬਲਾਈਂਡਨੈਸ ਕੰਟਰੋਲ ਪ੍ਰੋਗ੍ਰਾਮ ਤਹਿਤ ਸੁਰੱਖਿਅਤ ਦੀਵਾਲੀ ਮਨਾਉਣ ਲਈ ਜਾਗਰੂਕਤਾ ਸਮੱਗਰੀ ਰਿਲੀਜ਼ ਕੀਤੀ ਗਈ।

ਹੋਰ ਪੜ੍ਹੋ :-ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੁੰਦੀਆਂ ਗੈਸਾਂ ਮਨੁੱਖੀ ਸਿਹਤ ਲਈ ਘਾਤਕ: ਡਾ.ਅਮਰੀਕ  ਸਿੰਘ

ਸਮਗੱਰੀ ਰਿਲੀਜ਼ ਕਰਨ ਮੌਕੇ ਜ਼ਿਲੇ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਜ਼ਿਲਾ ਨਿਵਾਸੀਆਂ ਨੂੰ ਦੀਵਾਲੀ ਦੇ ਸ਼ੁੱਭ ਅਵਸਰ ਤੇ ਵਧਾਈ ਦਿੰਦੇ ਹੋਏ ਪਟਾਖਿਆਂ ਰਹਿਤ ਸੁਰੱਖਿਅਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ।ਉਹਨਾ ਕਿਹਾ ਕਿ ਜੇਕਰ ਪਟਾਖੇ ਚਲਾਉਣੇਵੀ ਹਨ ਤਾਂ ਬੱਚਿਆਂ ਨੂੰ ਪਟਾਖੇ ਵੱਡਿਆਂ ਦੀ ਨਿਗਰਾਨੀ ਵਿੱਚ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਪਟਾਖੇ ਚਲਾਉਣ ਸਮੇਂ ਰੇਸ਼ਮੀ ਅਤੇ ਢਿੱਲੇ ਕਪੜੇ ਨਾ ਪਾਏ ਜਾਣ ਸਗੋਂ ਸੂਤੀ ਕੱਪੜੇ ਹੀ ਪਾਏ ਜਾਣ। ਹੱਥ ਵਿੱਚ ਫੜ ਕੇ ਪਟਾਖੇ ਨਾ ਚਲਾਏ ਜਾਣ।

ਜੇਕਰ ਪਟਾਖਿਆਂ ਕਾਰਨ ਅੱਖ ਵਿੱਚ ਸੱਟ ਲੱਗ ਜਾਵੇ ਤਾਂ ਉਸ ਨੂੰ ਨਾ ਹੀ ਮਲੋ ਤੇ ਨਾ ਹੀ ਰਗੜੋ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨੂੰ ਦਿਖਾਓ। ਉਹਨਾਂ ਇਹ ਵੀ ਕਿਹਾ ਜ਼ਿਲੇ ਦੇ ਸਾਰੇ ਹਸਪਤਾਲਾਂ ਵਿਖੇ ਐਮਰਜੈਂਸੀ ਸੇਵਾਵਾਂ ਉਪਲੱਬਧ ਹਨ। ਉਹਨਾ ਅੱਗੇ ਜ਼ਿਕਰ ਕੀਤਾ ਕਿ ਅੱਖਾਂ ਈਸਵਰ ਵੱਲੋਂ ਪ੍ਰਾਪਤ ਇੱਕ ਨਿਆਮਤ ਹਨ ਅਤੇ ਥੋੜੀ ਜਿਹੀ ਲਾਪਰਵਾਹੀ ਨਾਲ ਅੱਖਾਂ ਦੀ ਰੌਸ਼ਨੀ ਨਹੀ ਗੁਆਉਣੀ ਚਾਹੀਦੀ।ਉਹਨਾਂ ਜ਼ਿਲਾ ਨਿਵਾਸੀਆਂ ਨੂੰ ਜਿਊਂਦੇ ਜੀਅ ਅੱਖਾਂ ਦਾਨ ਕਰਨ ਨੂੰ ਇੱਕ ਪਰਿਵਾਰਕ ਰੀਤ ਬਣਾਉਣ ਦੀ ਅਪੀਲ ਵੀ ਕੀਤੀ।
ਇਸ ਅਵਸਰ ਤੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸ਼ਸ਼ਮਾ ਠੱਕਰ, ਜ਼ਿਲਾ ਐਪੀਡੀਮਾਲੋਜਿਸਟ ਡਾ: ਯੁਵਰਾਜ ਨਾਰੰਗ, ਡਾ: ਰਾਕੇਸ਼ ਪਾਲ, ਡਾ: ਦੀਪਤੀ ਅਰੋੜਾ, ਮੈਡੀਕਲ ਅਧਿਕਾਰੀ ਜੈਨੀ ਗੋਇਲ, ਡਾ:ਰਵਿੰਦਰ ਜੋਸਨ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ, ਸਟੈਨੋ ਵਿਕਾਸ ਕਾਲੜਾ, ਰਵੀ ਚੋਪੜਾ ਅਤੇ ਅੰਕੁਸ਼ ਗਰੋਵਰ ਵੀ ਹਾਜਿਰ ਸਨ।