ਗੁਰਦਾਸਪੁਰ, 16 ਮਈ 2022
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 16 ਮਈ , 2022 ਨੂੰ ਨੈਸ਼ਨਲ ਡੇਂਗੂ ਡੇਅ ਮਨਾਉਣ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ । ਇਸ ਸਾਲ ਡੇਂਗੂ ਦਾ ਥੀਮ ਹੈ ਡੇਂਗੂ ਰੌਕਥਾਮ ਯੌਗ ਹੈ ਆਓ ਹੱਥ ਮਿਲਾਈਏ ।
ਹੋਰ ਪੜ੍ਹੋ :-ਮੁੱਖ ਮੰਤਰੀ ਨੇ ਤਰਸ ਦੇ ਆਧਾਰ ‘ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ
ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਡੇਂਗੂ ਡੇਅ ਸਬੰਧੀ ਜ਼ਿਲ੍ਹਾ ਪੱਧਰ ਤੇ ਇਕ ਮੋਟਰ ਸਾਈਕਲ ਰੈਲੀ ਕੱਢੀ ਗਈ, ਮਾਈਕਿੰਗ ਕਰਵਾਈ ਗਈ, ਜ਼ਿਲ੍ਹਾ ਮੋਨੀਟਰਿੰਗ ਕਮੇਟੀ ਦੇ ਮੈਂਬਰਾਂ ਦੀ ਸਮੂਲੀਅਤ ਨਾਲ ਸੈਮੀਨਾਰ ਕਰਵਾਇਆ ਗਿਆ ਅਤੇ ਡੇਂਗੂ ਸਬੰਧੀ ਪੋਸਟਰ ਰਿਲੀਜ ਕੀਤੇ ਗਏ ।
ਸਿਵਲ ਸਰਜਨ ਗੁਰਦਾਸਪੁਰ ਡਾ . ਵਿਜੇ ਕਮੁਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਬਲਾਕਾਂ ਤੋਂ ਆਏ ਹੋਏ ਮਪਸੁਪ ਮੇਲ ਦੇ ਸਹਿਯੌਗ ਨਾਲ ਡੇਂਗੂ ਚੇਤਨਾ ਮੋਟਰ ਸਾਈਕਲ ਰੈਲੀ ਕੱਢੀ ਗਈ । ਰੈਲੀ ਨੂੰ ਝੰਡੀ ਦਿਖਾਉਂਦੇ ਹੋਏ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨ ਵਾਸਤੇ ਸਿਹਤ ਵਿਭਾਗ ਗਤੀਵਿਧੀਆਂ ਕਰ ਰਿਹਾ ਹੈ । ਇਸ ਰੈਲੀ ਦੇ ਨਾਲ ਡੇਂਗੂ ਸਬੰਧੀ ਮਾਈਕਿੰਗ ਵੀ ਕਾਰਵਾਈ ਗਈ । ਇਹ ਰੈਲੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਲਾਈਬ੍ਰੇਰੀ ਚੌਂਕ, ਤੋਂ ਹਨੂੰਮਾਨ ਚੌਂਕ, ਤੋਂ ਤਿਬੜੀ ਚੌਂਕ ਤੋਂ ਹੁੰਦੇ ਹੋਏ ਮੇਹਰਚੰਦ ਰੋਡ ਰਾਹੀਂ ਗੋਪਾਲ ਸ਼ਾਹ ਰੋਡ ਤੋਂ ਗੀਤਾ ਭਵਨ ਰੋਡ ਰਾਹੀਂ ਸੀਤਾ ਰਾਮ ਪੈਟਰੋਲ ਪੰਪ ਤੋਂ ਹੁੰਦੇ ਹੋਏ ਵਾਪਸੀ ਮੇਨ ਬਜਾਰ ਰਾਹੀਂ ਸਿਵਲ ਹਸਪਤਾਲ ਗੁਰਦਾਸਪੁਰ ਵਾਪਸ ਹੋਈ ।
ਜ਼ਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਡੇਂਗੂ ਬਿਮਾਰੀ ਦੇ ਆਮ ਲੱਛਣ ਜਿਵੇਂ ਕਿ ਤੇਜ ਸਿਰ ਦਰਦ , ਤੇਜ ਬੁਖਾਰ , ਮਾਸ ਪੇਸ਼ੀਆਂ ਅਤੇ ਜੋੜਾ ਵਿੱਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ , ਕੱਚਾ ਹੋਣਾ ਉਲਟੀਆ ਦਾ ਆਉਣਾ , ਹਾਲਤ ਖਰਾਬ ਹੋ ਤੇ ਨੱਥ , ਮੁੰਹ ਅਤੇ ਮਸੂੜਿਆਂ ਵਿੱਚ ਖੂਨ ਵਗਣਾ ਆਦਿ ਹਨ । ਮੱਛਰ ਦੇ ਕੱਟਣ ਤੋਂ ਬਚਾਅ ਵਾਸਤੇ ਸਾਰਾ ਸਰੀਰ ਢੱਕਣ ਵਾਲੇ ਕਪੜੇ ਪਾਏ ਜਾਣ ਚਾਹੀਦੇ ਹਨ । ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਖੂਨ ਦੀ ਜਾਂਚ ਕਰਕੇ ਡੇਂਗੂ ਸਬੰਧੀ ਪਤਾ ਲਗਾਇਆ ਜਾ ਸਕੇ ।
ਡਾ . ਮਮਤਾ ਵਾਸੁਦੇਵ , ਮੈਡੀਕਲ ਅਫ਼ਸਰ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਸਿਵਲ ਹਸਪਤਾਲ ਬੱਬਰੀ , ਸਿਵਲ ਹਸਪਤਾਲ ਬਟਾਲਾ ਵਿਖੇ ਡੇਂਗੂ ਦੇ ਟੈਸਟ (NS1 1qy 9gM135L9S1) ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ । ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਉਣ ਵਾਸਤੇ ਕਪੜੇ ਅਜਿਹੇ ਪਾਣੇ ਚਾਹੀਦੇ ਹਨ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ । ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ । ਸਭ ਤੋਂ ਜ਼ਰੂਰੀ ਇਹ ਹੈ ਕਿ ਪਾਣੀ ਨੂੰ ਕਿਤੇ ਵੀ ਖੜਾ ਨਾ ਹੋਣ ਦਿੱਤਾ ਜਾਵੇ ਤਾਂ ਕਿ ਮੱਛਰ ਦੀ ਬ੍ਰੀਡਿੰਗ ਹੀ ਨਾ ਸਕੇ ।
ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਨੇ ਕਿਹਾ ਕਿ ਹਰ ਸ਼ਹਿਰੀ ਇਹ ਸਮਝੇ ਕਿ ਆਪਣਾ ਘਰ ਅਤ ਆਲਾ ਦੁਆਲਾ ਸਾਫ ਰੱਖਣਾ ਉਸਦਾ ਮੁੱਢਲਾ ਫਰਜ ਹੈ । ਹਰ ਕੋਈ ਆਪਣੇ ਕੰਮ ਕਰਨ ਦੀ ਥਾਂ ਅਤੇ ਰਿਹਾਇਸ ਸਾਫ਼ ਰੱਖੇ । ਆਪਣੇ ਘਰਾਂ, ਮੁਹੱਲਿਆਂ, ਪਿੰਡਾਂ , ਸ਼ਹਿਰਾਂ ਅਤੇ ਦਫ਼ਤਰਾਂ ਵਿੱਚ ਡ੍ਰਾਈ ਡੇਅ ਵਾਲ ਦਿਨ ਕੂਲਰਾਂ , ਗਮਲਿਆਂ , ਫਰਿੱਜਾਂ ਦੀਆਂ ਟ੍ਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਸਾਫ ਕਰਕੇ ਸੁਕਾ ਰੱਖਿਆ ਜਾਵੇ । ਜਿਲ੍ਹੇ ਵਿੱਚ ਸਥਿਤ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਦੇ ਅਧਿਕਾਰੀ , ਕਾਰਖਾਨੇਦਾਰ ਦੇ ਮਾਲਕ ਅਤੇ ਪੰਕਚਰ ਦੇ ਪੁਰਾਣੇ ਟਾਇਰਾਂ ਦੀਆਂ ਦੁਕਾਨਾਂ ਦੇ ਮਾਲਕ ਹਰ ਹਫ਼ਤੇ ਦੇ ਡ੍ਰਾਈ ਡੇਅ ਵਾਲੇ ਦਿਨ ਕੂਲਰਾਂ , ਫਰਿੱਜਾਂ ਦੀਆਂ ਵੇਸਟ ਪਾਣੀਆਂ ਦੀਆਂ ਟਰੇਆਂ, ਗਮਲਿਆਂ , ਟੁੱਟੇ -ਫੁੱਟੇ ਬਰਤਨ, ਬੇਕਾਰ ਪਏ ਟਾਇਰਾਂ ਅਤੇ ਹੋਣ ਪਾਣੀ ਨਾਲ ਸਬੰਧਤ ਕੰਨਟੇਨਰਾਂ ਨੂੰ ਖਾਲੀ ਕਰਕੇ ਸੁਕਾਉਣਾ ਯਕੀਨੀ ਬਣਾਉਣ ਤਾਂ ਜੋ ਕਿ ਮੱਛਰ ਦੀ ਪੈਦਾਇਸ ਨੂੰ ਰੋਕਿਆ ਜਾ ਸਕੇ ।
ਉਹਨਾਂ ਕਿਹਾ ਕਿ ਡੇਂਗੂ ਨੂੰ ਠੱਲ ਪਾਉਣ ਦਾ ਪਹਿਲਾ ਕਦਮ ਸਾਡੇ ਆਪਣੇ ਘਰਾਂ ਦੀ ਸਾਫ ਸਫਾਈ ਹੈ । ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ , ਫਰਿੱਜਾ ਦੀਆਂ ਟ੍ਰੇਆਂ , ਗਲਮੇ , ਪਾਣੀ ਦੀਆਂ ਟੈਂਕੀਆਂ, ਛੱਤਾਂ ਤੇ ਰੱਖੇ ਪਾਣੀ ਵਾਲੇ ਬਰਤਨਾਂ ਨੂੰ ਖਾਲੀ ਕਰਕੇ ਸੁਕਾਇਆ ਜਾਵੇ । ਜੇਕਰ ਕਿਤੇ ਵੀ ਪਾਣੀ ਖੜ੍ਹਾ ਪਾਇਆ ਜਾਂਦਾ ਹੈ , ਉਸਨੂੰ ਸਾਫ ਕਰਵਾਇਆ ਜਾਵੇ ਅਤੇ ਖੜ੍ਹੇ ਪਾਣੀ ਵਿੱਚ ਜਲੇ ਹੋਏ ਤੇਲ ਦਾ ਛਿੜਕਾਓ ਕੀਤਾ ਜਵੇ ਅਤੇ ਹਰ ਐਤਵਾਰ ਡੇਂਗੂ ਤੇ ਵਾਰ ਦੇ ਨਾਰੇ ਨਾਲ ਮੁਹਿੰਮ ਦੇ ਤੌਰ ਤੇ ਘਰਾਂ ਵਿੱਚ ਸਾਫ ਸਫ਼ਾਈ ਕਰਨੀ ਯਕੀਨੀ ਬਣਾਈ ਜਾਵੇ ।
ਡੇਂਗੂ ਡੇਅ ਦੇ ਸਬੰਧ ਵਿੱਚ ਕਰਵਾਏ ਗਏ ਪੋਸਟਰ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਵਧੀਆਂ ਕਾਰਗੁਜਾਰੀ ਵਾਲੇ ਅਧਿਕਾਰੀਆਂ ਅਤੇ ਕਮਰਚਾਰੀਆਂ ਨੂੰ ਸਨਮਾਤਿ ਕੀਤਾ ਗਿਆ ।
ਇਸ ਮੌਕੇ ਤੇ ਡਾ. ਅਰਵਿੰਦ ਮਨਚੰਦਾ , ਡੀ.ਆਈ.ਓ. , ਡਾ . ਵੰਦਨਾ ਐਪੀਡਿਮਾਲੋਜਿਸਟ, ਡਾ. ਸੋਨਾਲੀ ਵੋਹਰਾ , ਸ੍ਰੀ ਸ਼ਿਵ ਚਰਨ , ਸ੍ਰੀ ਰਛਪਾਲ ਸਿੰਘ ਏ.ਐਮ. ਓ. ਲੇਰੀਆ ਸ਼ਾਖਾ ਦੇ ਮ.ਪ.ਸੁਪ ਮੇਲ ਸ੍ਰੀ ਜੋਬਨਪ੍ਰੀਤ ਸਿੰਘ , ਸ੍ਰੀ ਸੁਖਦਿਆਲ , ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਪ੍ਰਬੋਧ ਚੰਦਰ , ਮ.ਪ.ਹ.ਵ. ਮੇਲ , ਮਿਸ ਭਵਨਪ੍ਰੀਤ ਕੌਰ , ਮਾਈਕਰੋਬਾਈਓਲੋਜਿਸਟ , ਸ੍ਰੀ ਮਤੀ ਦੀਪਿਕਾ ਅਬਰੋਲ, ਡਾਟਾ ਮੈਨੇਜਰ , ਸ੍ਰੀ ਹਰਚਰਨ ਸਿੰਘ , ਸ੍ਰੀ ਹਰਵੰਤ ਸਿੰਘ ਆਦਿ ਹਾਜ਼ਰ ਹੋਏ ।
ਸਹਾਇਕ ਸਿਵਲ ਸਰਜਨ , ਡਾ . ਭਾਰਤ ਭੂਸ਼ਣ ਨੇ ਕਿਹਾ ਕਿ ਚਾਹੇ ਡੇਂਗੂ ਦੀ ਬਿਮਾਰੀ ਦੇ ਇਲਾਜ ਅਤੇ ਰੌਕਥਾਮ ਵਾਸਤੇ ਨੋਡਲ ਏਜੰਂਸੀ ਸਿਹਤ ਵਿਭਾਗ ਹੈ ਪਰ ਸ਼ਹਿਰਾਂ ਵਿੱਚ ਮਿਊਂਸੀਪਲ ਕਮੇਟੀਆਂ ਅਤੇ ਪਿੰਡਾਂ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਅਤੇ ਪੰਚਾਇਤਾਂ ਦਾ ਅਹਿਮ ਰੋਲ ਹੈ । ਸ਼ਹਿਰਾਂ ਵਿੱਚ ਫੋਗਿੰਗ ਕਰਵਾਉਣੀ ਅਤੇ ਰੋਟੇਸ਼ਨ ਵਾਇਜ ਹਰ ਵਾਰਡ ਵਿੱਚ ਸਪਰੇ ਕਰਵਾਉਣੀ ਅਤੇ ਏਡੀਜ਼ ਮੱਛਰ ਦੇ ਲਾਰਵੇ ਦੀ ਭਾਲ ਲਈ ਇੰਸਪੈਕਸ਼ਨ ਕਰਵਾਉਣ ਵਿੱਚ ਕਮੇਟੀ ਦੀ ਮੁੱਖ ਭੂਮਿਕਾ ਹੈ । ਜੇਕਰ ਕਿਸੇ ਘਰ ਜਾਂ ਦਫ਼ਤਰ ਦੇ ਵਿੱਚ ਏਡੀਜ ਦਾ ਲਾਵਾ ਮਿਲਦਾ ਹੈ ਤਾਂ ਸਬੰਧਤ ਨੂੰ ਨੋਟਿਸ ਦਿੱਤਾ ਜਾਵੇ ਅਤੇ 500/- ਰੁਪਏ ਤੱਕ ਦਾ ਚਲਾਕ ਵੀ ਕੀਤਾ ਜਾ ਸਕਦਾ ਹੈ ।