
ਰੂਪਨਗਰ, 16 ਮਈ 2022
ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸਿਵਲ ਸਰਜਨ ਡਾH ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੌਮੀ ਡੇਂਗੂ ਦਿਵਸ ਮੌਕੇ ਸਮੂਹ ਮਲਟੀਪਰਪਜ ਹੈਲਥ ਸੁਪਰਵਾਇਜਰਜ਼ ਅਤੇ ਪ੍ਰਾਇਵੇਟ ਲੈਬਾਰਟਰੀਆਂ ਦੇ ਨੁਮਾਇੰਦਿਆਂ ਦੀ ਇੱਕ ਰੋਜਾ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾH ਪਰਮਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਹਿਲਾ ਨੈਸ਼ਨਲ ਡੇਂਗੂ ਦਿਵਸ 16 ਮਈ 2016 ਨੂੰ ਪੂਰੇ ਦੇਸ਼ ਵਿਚ ਮਨਾਇਆ ਗਿਆ ਸੀ। ਇਹ ਮਾਨਸੂਨ ਤੋਂ ਪਹਿਲਾਂ ਡੇਂਗੂ ਅਤੇ ਚਿਕੂਨਗੁਨੀਆ ਲਈ ਰੋਕਥਾਮ ਵਾਲੇ ਉਪਾਅ ਅਧੀਨ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਮਨਾਇਆ ਗਿਆ ਸੀ। ਇਸ ਵਾਰ ਦੇ ਥੀਮ ਡੇਂਗੂ ਰੋਕਥਾਮਯੋਗ ਹੈਸ ਆਓ ਹੱਥ ਮਿਲਾਓੌ ਤਹਿਤ ਮਨਾਇਆ ਜਾ ਰਿਹਾ ਹੈ। ਪ੍ਰਾਇਵੇਟ ਸਿਹਤ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਡੇਂਗੂ ਬੁਖਾਰ ਦਾ ਟੈਸਟ ਆਪਣੀ ਲੈਬ ਤੇ ਕਰਨ ਉਪਰੰਤ ਮਰੀਜ ਨੂੰ ਅਲਾਇਜਾ ਵਿਧੀ ਨਾਲ ਹੋਣ ਵਾਲੇ ਟੈਸਟ ਲਈ ਸਰਕਾਰੀ ਹਸਪਤਾਲ ਵਿਖੇ ਭੇਜਿਆ ਜਾਵੇ ਅਤੇ ਡੇਂਗੂ ਦੇ ਸ਼ੱਕੀ ਮਰੀਜਾਂ ਦੀ ਜਾਣਕਾਰੀ ਵੀ ਭੇਜੀ ਜਾਵੇ।
ਹੋਰ ਪੜ੍ਹੋ :-ਟਰਾਂਸਪੋਰਟ ਮੰਤਰੀ ਵੱਲੋਂ ਬਠਿੰਡਾ ਆਰ.ਟੀ.ਏ. ਦਫ਼ਤਰ ਵਿਖੇ ਮਾਰੇ ਗਏ ਛਾਪੇ ਦੌਰਾਨ ਪਾਈਆਂ ਗਈਆਂ ਊਣਤਾਈਆਂ
ਸਮੂਹ ਹੈਲਥ ਸੁਪਰਵਾਇਜਰਜ਼ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਡੇਂਗੂ ਤੋਂ ਬਚਾਅ ਲਈ ਘਰ^ਘਰ ਦਾ ਸਰਵੇ ਕੀਤਾ ਜਾਵੇ ਅਤੇ ਟੀਚੇ ਮੁਤਾਬਿਕ ਸਲਾਇਡਾਂ ਬਣਾਈਆਂ ਜਾਣ। ਸਕੂਲਾਂ ਵਿੱਚ, ਪੰਚਾਇਤ ਘਰਾਂ ਵਿੱਚ, ਮਮਤਾ ਦਿਵਸਾਂ ਮੋਕੇ , ਪੇਂਡੂ ਸਿਹਤ ਸਫਾਈ ਕਮੇਟੀਆਂ ਦੀ ਮੀਟਿੰਗਾਂ ਵਿੱਚ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ। ਛੱਪੜਾਂ ਵਿੱਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ, ਫੋਗਿੰਗ ਕਰਵਾਈ ਜਾਵੇ ਤੇ ਜੇਕਰ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਜਰੂਰਤ ਹੈ ਤਾ ਤੁਰੰਤ ਇਸ ਸੰਬੰਧੀ ਡਿਮਾਂਡ ਸਮਾਂ ਰਹਿੰਦੇ ਇਸ ਦਫਤਰ ਨੂੰ ਭੇਜੀ ਜਾਵੇ।
ਮੁੱਖ ਰੂਪ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆ ਬਾਰੇ ਡਾH ਹਰਪ੍ਰੀਤ ਕੋਰ ਅਤੇ ਡਾH ਮੋਹਿਤ ਸ਼ਰਮਾ ਜਿਲਾ੍ਹ ਐਪੀਡੀਮਾਲੋਜਿਸਟ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਲਈ ਕੰਟੇਨਰਾਂ ਵਿਚ ਪਾਣੀ ਤੇ ਆਲੇ^ਦੁਆਲੇ ਪਾਣੀ ਖੜਾ ਨਾ ਰਹਿਣ ਨਾ ਦਿਓ ਅਤੇ ਜੇ ਸਾਨੂੰ ਪਾਣੀ ਨੂੰ ਸੰਭਾਲਣਾ ਪਵੇ ਤਾਂ ਤੰਗ ਢੱਕਣਾਂ ਵਾਲੇ ਬਰਤਨਾਂ ਨਾਲ ਇਸ ਨੂੰ ਸਹੀ ਢੰਗ ਨਾਲ ਢੱਕੋ।
ਉਨ੍ਹਾਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ‘ਤੇ ਮਨਾਉਦੇ ਹੋਏ ਕੂਲਰਾਂ ਨੂੰ ਚੈੱਕ ਕਰੋ, ਸਾਫ ਕਰੋ ਅਤੇ ਦੁਬਾਰਾ ਭਰ ਦਿਓ। ਇਸ ਤੋਂ ਇਲਾਵਾ ਪੰਛੀ ਦੇ ਪਾਣੀ ਪੀਣ ਲਈ ਛੱਤ ਤੇ ਰੱਖੋ, ਬਰਤਨਾਂ, ਨਹਾਉਣ ਵਾਲੇ ਟੱਬਾਂ, ਫੁੱਲਦਾਨਾਂ, ਰੈਫਰੀਜਰੇਟਰ ਦੇ ਟ੍ਰੇਅ ਆਦਿ ਨੂੰ ਨਿਯਮਿਤ ਰੂਪ ਵਿੱਚ ਚੈੱਕ ਕਰੋ ਤੇ ਸਾਫ ਰੱਖੋ, ਦੂਸਰਿਆਂ ਲੋਕਾਂ ਨੂੰ ਸਾਫ^ਸਫਾਈ ਹਿੱਤ ਪ੍ਰੇਰਿਤ ਕਰੋ, ਆਪਣੇ ਘਰ ਦੇ ਦੌਰੇ ਦੌਰਾਨ ਸਿਹਤ ਕਰਮਚਾਰੀ ਨੂੰ ਸਹਿਯੋਗ ਦਿਓ, ਪੂਰੀ ਬਾਹਾਂ ਵਾਲੇ ਕੱਪੜੇ ਦੀ ਵਰਤੋ ਕਰੋ, ਦਰਵਾਜ਼ੇ ਅਤੇ ਖਿੜਕੀਆਂ ਤੇ ਜਾਲੀਆਂ ਦੀ ਵਰਤੋ, ਮੱਛਰਦਾਨੀਆਂ ਦੀ ਵਰਤੋ ਕਰੋ, ਦਿਨ ਵੇਲੇ ਦੇ ਸਮੇਂ ਵੀ ਕੋਇਲ, ਮੈਟ ਅਤੇ ਵਪੋਰਜ਼ਾਈਜ਼ ਦੀ ਵਰਤੋਂ ਕਰੋ, ਮੀਂਹ ਦੇ ਪਾਣੀ ਦੀ ਖੜੋਤ ਵਿੱਚ ਮੱਛਰਾਂ ਦੇ ਪ੍ਰਜਨਨ ਤੋਂ ਬਚਾਉਣ ਲਈ ਛੱਤ ਤੇ ਕੋਈ ਪਾਣੀ ਖੜਾ ਹੋਣ ਦੇਣ ਵਾਲਾ ਪੁਰਾਣਾ ਕਬਾੜ ਨਾ ਰੱਖੋ, ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਡੇਂਗੂ ਦਾ ਟੈਸਟ ਅਤੇ ਇਲਾਜ ਮੁਫਤ ਉਪਲੱਬਧ ਹੈ, ਇਸ ਲਈ ਜੇਕਰ ਕਿਸੇ ਨੂੰ ਵੀ ਡੇਂਗੂ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਬਿਨਾਂ ਕਿਸੇ ਦੇਰੀ ਦੇ ਸਰਕਾਰੀ ਸਿਹਤ ਸੰਸਥਾ ਵਿਖੇ ਜਾਂਚ ਲਈ ਜਾਣਾ ਚਾਹੀਦਾ ਹੈ।
ਇਸ ਦੌਰਾਨ ਡਾH ਸੁਮੀਤ ਸ਼ਰਮਾ ਜ਼ਿਲ੍ਹਾ ਐਪੀਡੀਮਾਲੋਜਿਸਟ ਨੇ ਡੇਂਗੂ ਅਤੇ ਚਿਕਨਗੂਨੀਆ ਬੁਖਾਰ ਦੇ ਮੁੱਖ ਲੱਛਣਾਂ ਬਾਰੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਜੋ ਕਿ ਇੱਕ ਮਾਦਾ ਮੱਛਰ ਹੈ ਤੇ ਜਿਆਦਾਤਰ ਦਿਨ ਵੇਲੇ ਕੱਟਦਾ ਹੈ। ਡੇਂਗੂ ਬੁਖਾਰ ਏਡੀਜ ਅਜੈਪਟਾਈ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਡੇਂਗੂ ਵਾਇਰਲ ਬੁਖਾਰ ਹੈ ਇਸ ਦੇ ਮੁੱਖ ਲੱਛਣਾਂ ਵਿੱਚ ਤੇਜ ਬੁਖਾਰ, ਸਿਰ ਦਰਦ, ਜੀਅ ਕੱਚਾ ਹੋਣਾ, ਉਲਟੀ, ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ, ਅੱਖਾਂ ਵਿੱਚ ਲਾਲੀ ਹੋਣਾ ਅਤੇ ਸ਼ਰੀਰ ਵਿੱਚ ਪਲੈਟਲੈਟਸ ਦੇ ਕਣਾਂ ਦੀ ਕਮੀ ਹੋਣਾ ਤੇ ਨੱਕ ਰਾਹੀਂ, ਮੂੰਹ ਰਾਸਤੇ, ਪਿਸ਼ਾਬ ਤੇ ਪਖਾਨੇ ਰਸਤੇ ਖੂਨ ਦਾ ਵਗਣਾ ਅਤੇ ਸ਼ਰੀਰ ਦੀ ਚਮੜੀ ਉਪਰ ਖੂਨ ਦੇ ਧੱਬੇ ਬਣ ਜਾਣਾ ਹੈ। ਉਹਨਾਂ ਕਿਹਾ ਕਿ ਅਸੀਂ ਦੇਸ਼ ਵਿੱਚ ਡੇਂਗੂ ਅਤੇ ਚਿਕਨਗੁਨੀਆ ਵਰਗੀ ਬੀਮਾਰੀ ਨੂੰ ਘਟਾਉਣ ਵਿੱਚ ਯੋਗਦਾਨ ਪਾ ਸਕਦੇ ਹਾਂ। ਡੇਂਗੂ ਰੋਕਣਯੋਗ ਹੈ ਪਰ ਜੇ ਇਸ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਤਾਂ ਇਹ ਘਾਤਕ ਹੋ ਸਕਦਾ ਹੈ। ਸਮੇਂ ਸਮੇਂ ਤੇ ਨਿਦਾਨ ਅਤੇ ਇਲਾਜ ਨਾਲ ਕੀਮਤੀ ਬਚਾਈਆਂ ਜਾ ਸਕਦੀਆਂ ਹਨ। ਓਹਨਾਂ ਸੰਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰਜ ਖੇਤਰ ਅਧੀਨ ਸੰਸਥਾਵਾਂ ਤੇ ਆਪਣੇ ਘਰਾਂ ਅਤੇ ਆਪਣੇ ਆਂਢ^ਗੁਆਂਢ ਵਿੱਚ ਡੇਂਗੂ ਤੋਂ ਬਚਾਓ ਹਿੱਤ ਡੇਂਗੂ ਤੋਂ ਜਾਣੂ ਹੋਣ ਤੇ ਛੋਟੇ ਪਰ ਅਸਰਦਾਰ ਕਦਮ ਚੁੱਕਣ ਲਈ ਪ੍ਰੇਰਿਤ ਕਰਨ। ਇਸ ਮੋਕੇ ਡੇਂਗੂ ਜਾਗਰੂਕਤਾ ਸੰਬੰਧੀ ਪੋਸਟਰ ਵੀ ਰਿਲੀਜ ਕੀਤਾ ਗਿਆ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾH ਅੰਜੂ, ਜ਼ਿਲ੍ਹਾ ਸਿਹਤ ਅਫਸਰ ਡਾH ਹਰਮਿੰਦਰ ਸਿੰਘ, ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾH ਆਰHਪੀH ਸਿੰਘ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਸਟੈਨੋ ਹਰਜਿੰਦਰ ਸਿੰਘ, ਜਿਲ੍ਹਾ ਬੀHਸੀHਸੀH ਕੋਆਰਡੀਨੇਟਰ ਸੁਖਜੀਤ ਕੰਬੋਜ, ਏHਐਮHਓH ਭੁਪਿੰਦਰ ਸਿੰਘਤ ਤੇ ਸੇਵਾ ਦਾਸ, ਸੈਨੇਟਰੀ ਇੰਸਪੈਕਟਰਜ਼ ਰਣਜੀਤ ਸਿੰਘ ਤੇ ਲਖਵੀਰ ਸਿੰਘ ਅਤੇ ਮਲਟੀਪਰਪਜ ਹੈਲਥ ਵਰਕਰਜ ਹਾਜ਼ਰ ਸਨ।