ਸਿਹਤ ਵਿਭਾਗ ਵੱਲੋਂ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਆਯੋਜਿਤ

ਸਿਹਤ ਵਿਭਾਗ ਵੱਲੋਂ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਆਯੋਜਿਤ
ਸਿਹਤ ਵਿਭਾਗ ਵੱਲੋਂ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਆਯੋਜਿਤ
ਜ਼ਿਲਾ ਹਸਪਤਾਲ ਵਿਖੇ ਹੋਈ 12 ਤੋਂ 14 ਸਾਲ ਦੇ ਬੱਚਿਆਂ ਦੀ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ

ਫਿਰੋਜ਼ਪੁਰ 16 ਮਾਰਚ 2022 

ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਅੱਜ ਜ਼ਿਲੇ ਵਿੱਚ ਰਾਸ਼ਟਰੀ ਟੀਕਾਕਰਨ ਦਿਵਸ ਆਯੋਜਿਤ ਕੀਤਾ ਗਿਆ। ਇਸ ਦਿਹਾੜੇ ਤੇ ਵੈਕਸੀਨੇਸ਼ਨ ਦੇ ਖੇਤਰ ਵਿੱਚ ਬਿਹਤਰ ਕਾਰਗੁਜਾਰੀ ਵਾਲੀਆ ਆਸ਼ਾ ਵਰਕਰਜ਼ ਅਤੇ ਏ.ਐਨ.ਐਮਜ਼ ਦੇ ਸਨਮਾਨ ਵਿੱਚ ਸੰਖੇਪ ਸਮਾਰੋਹ ਆਯੋਜਿਤ ਕੀਤੇ ਗਏ। ਇਸ ਮੌਕੇ ਜ਼ਿਲਾ ਹਸਪਤਾਲ ਫਿਰੋਜ਼ਪੁਰ ਅਤੇ ਅਰਬਣ ਪੀ.ਐਚ.ਸੀ.ਬਸਤੀ ਟੈਂਕਾਂ ਵਾਲੀ ਵਿਖੇ ਸਮਾਰੋਹਾਂ ਵਿਖੇ ਸਿਹਤ ਕਾਰਜਕਰਤਾਵਾਂ ਦੀ ਹੌਸਲਾ ਅਫਜ਼ਾਈ ਤੋਂ ਇਲਾਵਾ 12 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਕੋਵਿਡ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ। ਸਮਾਰੋਹ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਡਾ:ਸੁਸ਼ਮਾਂ ਠੱਕਰ ਨੇ ਕੀਤੀ।

ਹੋਰ ਪੜ੍ਹੋ :-ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਸਬੰਧੀ ਅਗਾਉਂ ਢੁਕਵੇਂ ਹੱਲ ਕਰਨ ਦੀ ਅਪੀਲ

ਇਸ ਅਵਸਰ ਤੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ:ਭੁਪਿੰਦਰਜੀਤ ਕੌਰ ਨੇ ਕਿਹਾ ਕਿ ਸਾਰੀਆਂ ਹੀ ਵੈਕਸੀਨੇਸ਼ਨ ਮੁਹਿੰਮਾਂ, ਚਾਹੇ ਉਹ ਪਲਸ ਪੋਲੀਓ ਮੁਹਿੰਮ ਹੋਵੇ, ਚਾਹੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਹੋਵੇ, ਸਾਰੇ ਹੀ ਸਿਹਤ ਕਾਰਜਕਰਤਾਵਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਅੱਜ ਦਾ ਇਹ ਰਾਸਟਰੀ ਵੈਕਸੀਨੇਸ਼ਨ ਦਿਵਸ ਇਹਨਾਂ ਸਿਹਤ ਕਾਮਿਆਂ ਦੇ ਸਨਮਾਨ ਵਿੱਚ ਹੀ ਆਯੋਜਿਤ ਕੀਤਾ ਗਿਆ ਹੈ। ਉਹਨਾਂ ਇਹ ਖੁਲਾਸਾ ਵੀ ਕੀਤਾ ਕਿ ਅੱਜ ਤੋਂ ਹੀ ਜ਼ਿਲਾ ਹਸਪਤਾਲ ਵਿਖੇ 12 ਤੋਂ 14 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ ਵੈਕਸੀਨੇਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਅਤੇ ਇਹਨਾਂ ਬੱਚਿਆਾਂ ਦੇ ਕੌਰਬੀਵੈਕਸ ਵੈਕਸੀਨੇਸ਼ਨ ਲਗਾਈ ਜਾਵੇਗੀ ਜੋ ਕਿ ਪੂਰੀ ਤਰਾਂ ਸੁਰੱਖਿਅਤ ਅਤੇ ਪ੍ਰਭਾਵੀ ਹੈ।ਇਸ ਅਵਸਰ ਤੇ ਬਾਲ ਰੋਗ ਮਾਹਿਰ ਡਾ:ਡੇਵਿਡ,ਸਟਾਫ ਨਰਸ ਗੀਤਾ ਅਤੇ ਸੰਸਥਾ ਦਾ ਹੋਰ ਸਟਾਫ ਹਾਜ਼ਿਰ ਸੀ।