ਕੌਮੀ ਵੋਟਰ ਦਿਵਸ: ਜ਼ਿਲਾ ਚੋਣ ਅਫਸਰ ਵੱਲੋਂ ਭਾਸ਼ਣ ਤੇ ਲੇਖ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ

National Voters Day
ਕੌਮੀ ਵੋਟਰ ਦਿਵਸ: ਜ਼ਿਲਾ ਚੋਣ ਅਫਸਰ ਵੱਲੋਂ ਭਾਸ਼ਣ ਤੇ ਲੇਖ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ
ਜ਼ਿਲਾ ਪੱਧਰ ’ਤੇ ਸਰਵੋਤਮ ਈਆਰਓ ਦਾ ਖ਼ਿਤਾਬ ਐਸਡੀਐਮ ਵਰਜੀਤ ਵਾਲੀਆ ਦੀ ਝੋਲੀ
ਸਵੀਪ ਕੋਆਰਡੀਨੇਟਰਾਂ ਅਤੇ ਸਵੀਪ ਆਈਕਨਾਂ ਦੀਆਂ ਸੇਵਾਵਾਂ ਨੂੰ ਸਲਾਹਿਆ
ਨੌਜਵਾਨ ਵੋਟਰਾਂ ਨੂੰ ਐਪਿਕ ਕਾਰਡ ਦਿੱਤੇ

ਬਰਨਾਲਾ, 25 ਜਨਵਰੀ 2022

12ਵੇਂ ਕੌਮੀ ਵੋਟਰ ਦਿਵਸ ’ਤੇ ਜ਼ਿਲਾ ਪੱਧਰੀ ਸਮਾਗਮ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸੰਖੇਪ ਰੂਪ ’ਚ ਕਰਵਾਇਆ ਗਿਆ, ਜਿਸ ਦੌਰਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਵਰਚੁਅਲ ਸ਼ਮੂਲੀਅਤ ਕਰਵਾਈ ਗਈ।

ਹੋਰ ਪੜ੍ਹੋ :-ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਮਨਾਇਆ ਗਿਆ ਨੈਸ਼ਨਲ ਵੋਟਰ ਦਿਵਸ

ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌੌਰਭ ਰਾਜ ਨੇ ਕਿਹਾ ਕਿ 18 ਸਾਲ ਤੋਂ ਉਪਰ ਦੇ ਨੌਜਵਾਨ ਜਿੱਥੇ ਵੋਟ ਜ਼ਰੂਰ ਬਣਵਾਉਣ, ਉਥੇ ਸਾਰੇ ਵੋਟਰ ਆਪਣੀ ਸਮਝਦਾਰੀ ਅਨੁਸਾਰ ਬਿਨਾਂ ਕਿਸੇ ਲਾਲਚ ਤੇ ਭੈਅ ਤੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।

ਇਸ ਮੌਕੇ ਸ੍ਰੀ ਕੁਮਾਰ ਸੌਰਭ ਰਾਜ ਨੇ ਸਵੀਪ ਅਧੀਨ ਕਰਵਾਏ ਲੇਖ ਅਤੇ ਭਾਸ਼ਣ ਮੁਕਾਬਲਿਆਂ ਦੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕੀਤਾ। ਵੋਟਰ ਜਾਗਰੂਕਤਾ ਲਈ ਕਾਲਜ ਪੱਧਰ ਦੇ ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਐਸਡੀ ਕਾਲਜ ਦੀ ਰੋਹਿਨੀ ਗੋਇਲ, ਦੂਜਾ ਸਥਾਨ ਐਸਡੀ ਕਾਲਜ ਦੀ ਆਰਤੀ ਤੇ ਤੀਜਾ ਸਥਾਨ ਸੰਤ ਬਾਬਾ ਅਤਰ ਸਿੰਘ ਪੌਲੀਟੈਕਨਿਕ ਕਾਲਚ ਬਡਬਰ ਦੀ ਹਰਪ੍ਰੀਤ ਕੌਰ ਦੀ ਝੋਲੀ ਪਿਆ।

ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰਕੋਟ ਦੇ ਪਰਮਪ੍ਰੀਤ ਸ਼ਰਮਾ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਦੇ ਰਮਨਜੋਤ ਕੌਰ ਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ ਦੀ ਸੰਦੀਪ ਕੌਰ ਦੀ ਝੋਲੀ ਪਿਆ।

ਇਸ ਮੌਕੇ ਈਆਰਓ (ਚੋਣਕਾਰ ਰਜਿਸਟ੍ਰੇਸ਼ਨ ਅਫਸਰ) ਵਜੋਂ ਬਿਹਤਰੀਨ ਸੇਵਾਵਾਂ ਲਈ ਜ਼ਿਲਾ ਪੱਧਰ ’ਤੇ ਐਸਡੀਐਮ ਕਮ ਈਆਰਓ ਬਰਨਾਲਾ ਸ੍ਰੀ ਵਰਜੀਤ ਵਾਲੀਆ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਟੇਟ ਜੁਆਇੰਟ ਚੋਣ ਕੋਆਰਡੀਨੇਟਰ ਸ੍ਰੀ ਵਕੀਲ ਚੰਦ ਗੋਇਲ, ਜ਼ਿਲਾ ਕੋਆਰਡੀਨੇਟਰ ਸ੍ਰੀ ਰਾਜੇਸ਼ ਭੁਟਾਨੀ ਤੇ ਡਾ. ਮੁਕੰਦ ਲਾਲ ਸ਼ਰਮਾ ਦਾ ਸਨਮਾਨ ਕੀਤਾ ਗਿਆ।

ਬਿਹਤਰੀਨ ਸਵੀਪ ਸੇਵਾਵਾਂ ਲਈ ਸਹਾਇਕ ਨੋਡਲ ਅਫਸਰ ਸਵੀਪ ਸ. ਜਗਦੀਪ ਸਿੱਧੂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਵੀਪ ਆਈਕਨ ਸ੍ਰੀ ਰੌਬਿਨ ਗੁਪਤਾ ਅਤੇ ਮਿਸ ਚੇਤਨਾ ਸਿੰਗਲਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜ ਨਵੇਂ ਵੋਟਰਾਂ ਨੂੰ ਐਪਿਕ ਕਾਰਡ ਵੀ ਦਿੱਤੇ ਗਏ।

ਇਸ ਮੌਕੇ ਹਾਜ਼ਰੀਨ ਨੇ ਲੋਕਤੰਤਰਿਕ ਪ੍ਰੰਪਰਾਵਾਂ ਨੂੰ ਬਰਕਰਾਰ ਰੱਖਦੇ ਹੋਏ ਆਪਣੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨ ਦਾ ਪ੍ਰਣ ਲਿਆ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀਮਤੀ ਹਰਜਿੰਦਰ ਕੌਰ, ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਰਾਜਵਿੰਦਰ ਕੌਰ ਤੇ ਹੋਰ ਅਧਿਕਾਰੀ ਅਤੇ ਵਿਦਿਆਰਥੀ ਹਾਜ਼ਰ ਸਨ।