ਨਵਜੋਤ ਸਿੰਘ ਮਾਹਲ ਨੇ ਐਸਐਸਪੀ ਮੋਹਾਲੀ ਵਜੋਂ ਚਾਰਜ ਸੰਭਾਲਿਆ

SSP
ਨਵਜੋਤ ਸਿੰਘ ਮਾਹਲ ਨੇ ਐਸਐਸਪੀ ਮੋਹਾਲੀ ਵਜੋਂ ਚਾਰਜ ਸੰਭਾਲਿਆ
ਅਪਰਾਧ ਕੰਟਰੋਲ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ
ਮੋਹਾਲੀ, 4 ਅਕਤੂਬਰ  2021

ਮੋਹਾਲੀ ਨੂੰ ਅਪਰਾਧ ਮੁਕਤ ਜ਼ਿਲ੍ਹਾ ਬਣਾਉਣ ਦੇ ਮਕਸਦ ਨਾਲ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਨਵਜੋਤ ਸਿੰਘ ਮਾਹਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲ ਲਿਆ।

ਹੋਰ ਪੜ੍ਹੋ :-ਓਮ ਪ੍ਰਕਾਸ਼ ਸੋਨੀ ਵਲੋ ਡੇਂਗੂ ਤੋਂ ਬਚਾਅ ਸਬੰਧੀ ਗਤੀਵਿਧੀਆਂ ਨੂੰ ਹੋਰ ਤੇਜ਼ੀ ਕਰਨ ਹੁਕਮ

ਪੰਜਾਬ ਪੁਲਿਸ ਸੇਵਾ (ਪੀਪੀਐਸ) ਅਧਿਕਾਰੀ ਸ੍ਰੀ ਮਾਹਲ ਪਹਿਲਾਂ 7ਵੀਂ ਬਟਾਲੀਅਨ, ਪੰਜਾਬ ਆਰਮਡ ਪੁਲਿਸ, ਜਲੰਧਰ ਦੇ ਕਮਾਂਡੈਂਟ ਵਜੋਂ ਤਾਇਨਾਤ ਸਨ ਅਤੇ ਏਆਈਜੀ, ਸਪੈਸ਼ਲ ਟਾਸਕ ਫੋਰਸ, ਜਲੰਧਰ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ। ਉਹ ਹੁਸ਼ਿਆਰਪੁਰ, ਜਲੰਧਰ ਦਿਹਾਤੀ ਅਤੇ ਖੰਨਾ ਦੇ ਐਸਐਸਪੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਸਤਿੰਦਰ ਸਿੰਘ ਦੀ ਥਾਂ ਇਹ ਅਹੁਦਾ ਸੰਭਾਲਿਆ, ਜਿਨ੍ਹਾਂ ਨੂੰ ਐਸਐਸਪੀ ਜਲੰਧਰ (ਦਿਹਾਤੀ) ਲਗਾਇਆ ਗਿਆ ਹੈ।
ਅਪਰਾਧ ਰੋਕਥਾਮ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਸ੍ਰੀ ਮਾਹਲ ਨੇ ਆਪਣੀ ਪਹਿਲੀ ਤਰਜੀਹ ਦੱਸਿਆ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਨੂੰ ਕਤਈ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣੀ ਪਵੇਗੀ ਅਤੇ ਜਨਤਾ ਲਈ ਨਿਆਂ ਸਭ ਤੋਂ ਮੁੱਖ ਕੰਮ ਹੋਵੇਗਾ। ਯੋਜਨਾਬੱਧ ਪਹਿਲਕਦਮੀਆਂ ਬਾਰੇ ਪੁੱਛੇ ਜਾਣ ‘ਤੇ ਸ੍ਰੀ ਮਾਹਲ ਨੇ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਜ਼ਿਲ੍ਹੇ ਦੀਆਂ ਸਾਰੀਆਂ ਮੁੱਖ ਥਾਵਾਂ ਉਤੇ ਫੋਰਸ ਦੀ ਮੌਜੂਦਗੀ ਵਧਾਈ ਜਾਵੇਗੀ।
Spread the love