ਪਠਾਨਕੋਟ, 9 ਨਵੰਬਰ 2021
ਨਵੋਦਿਆ ਵਿਦਿਆਲਾ ਲਈ ਪਿਛਲੇ ਦਿਨੀਂ ਹੋਈ ਪ੍ਰਵੇਸ਼ ਪ੍ਰੀਖਿਆ ਵਿੱਚ ਇਸ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਮਿਰਜਾਪੁਰ ਬਲਾਕ ਧਾਰ-2 ਦੇ 3 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਹੈਡ ਟੀਚਰ ਰੋਸਨ ਪਠਾਨੀਆ, ਜਮਾਤ ਇੰਚਾਰਜ ਰਾਜੇਸ ਕੁਮਾਰ ਅਤੇ ਮਮਤਾ ਨੇ ਦੱਸਿਆ ਕਿ ਹਰ ਸਾਲ ਨਵੋਦਿਆ ਵਿਦਿਆਲਾ ਵਿੱਚ ਦਾਖਲਾ ਲੈਣ ਲਈ ਇੱਕ ਪ੍ਰਵੇਸ਼ ਪ੍ਰੀਖਿਆ ਹੁੰਦੀ ਹੈ ਜਿਸ ਵਿੱਚ ਇਸ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਮਿਰਜਾਪੁਰ ਦੇ ਸੁਮਿਤ ਕਦਹਾਨ, ਪ੍ਰੀਤ ਨਮੋਤਰਾ ਅਤੇ ਮੰਨਤ ਨੇ ਇਹ ਪ੍ਰਵੇਸ ਪ੍ਰੀਖਿਆ ਪਾਸ ਕੀਤੀ ਹੈ।
ਵਿਦਿਆਰਥੀਆਂ ਦੀ ਇਸ ਸਫਲਤਾ ਤੇ ਜਿਲ੍ਹਾ ਸਿੱਖਿਆ ਅਫਸਰ (ਐ,ਸਿ.) ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਰਮੇਸ ਲਾਲ ਠਾਕੁਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਕੇਸ ਠਾਕੁਰ ਅਤੇ ਸਮੂਹ ਸਕੂਲ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਸਫਲਤਾ ਵਿੱਚ ਅੱਗੇ ਵੱਧਦੇ ਹੋਏ ਹੋਰ ਮਿਹਨਤ ਕਰਨ ਲਈ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ।
ਇਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਖੁਸ਼ੀ ਜਾਹਿਰ ਕਰਦੇ ਹੋਏ ਸਰਪੰਚ ਸਿਆ ਦੇਵੀ, ਐਸਐਮਸੀ ਚੇਅਰਮੈਨ ਪ੍ਰੇਮ ਸਿੰਘ ਅਤੇ ਐਸਐਮਸੀ ਮੈਂਬਰਾਂ ਸਰੋਜ ਬਾਲਾ, ਕਾਂਤਾਂ ਦੇਵੀ, ਸੀਮਾ, ਅਨਿਲ ਕੁਮਾਰ, ਮਮਤਾ ਦੇਵੀ ਅਤੇ ਵੀਨਾ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰਕੇ ਨਾ ਸਿਰਫ ਆਪਣੇ ਮਾਪਿਆਂ ਅਤੇ ਸਕੂਲ ਬਲਕਿ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।
ਫੋਟੋ ਕੈਪਸਨ:- ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ।