ਪਟਿਆਲਾ, 3 ਨਵੰਬਰ 2021
ਐਨ.ਸੀ.ਸੀ ਵੱਲੋਂ 4 ਪੰਜਾਬ ਗਰਲਜ਼ ਬਟਾਲੀਅਨ ਪਟਿਆਲਾ ਦੇ ਐਨ.ਸੀ.ਸੀ. ਕੈਡਿਟਾਂ ਲਈ ਸਲਾਨਾ ਸਿਖਲਾਈ ਕੈਂਪ ਸਰਕਾਰੀ ਕਾਲਜ ਲੜਕੀਆਂ ਵਿਖੇ ਲਗਾਇਆ ਗਿਆ, ਜਿਸ ‘ਚ ਵੱਖ ਵੱਖ ਵਿਦਿਅਕ ਅਦਾਰਿਆਂ ਦੀਆਂ ਸੀਨੀਅਰ ਕੈਡਿਟਾਂ ਨੇ ਭਾਗ ਲਿਆ।
ਹੋਰ ਪੜ੍ਹੋ :-ਐਮ.ਆਰ ਹੋਮ ਦੀਆਂ ਸਹਿਵਾਸਣਾਂ ਨੂੰ ਦਿਵਾਲੀ ਦੇ ਤਿਉਹਾਰ ਤੇ ਸੁਪਰਡੈਂਟ ਹੋਮ ਅਤੇ ਸਪੈਸ਼ਲ ਐਜੂਕੇਟਰ ਨੇ ਹੱਥੀ ਕਿਰਤ ਦੀ ਦਿੱਤੀ ਸਿਖਲਾਈ ਦਿੱਤੀ
27 ਅਕਤੂਬਰ ਤੋਂ ਸ਼ੁਰੂ ਹੋਏ ਤੇ ਹਫ਼ਤਾ ਭਰ ਚੱਲੇ ਸਿਖਲਾਈ ਕੈਂਪ ਦੇ ਅੱਜ ਸਮਾਪਤੀ ਸਮਾਰੋਹ ਮੌਕੇ ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ ਪ੍ਰੋਫੈਸਰ ਰੇਣੂ ਜੈਨ ਮੁੱਖ ਮਹਿਮਾਨ ਵਜੋਂ ਕੈਂਪ ‘ਚ ਸ਼ਾਮਲ ਹੋਏ ਅਤੇ ਭਾਗ ਲੈਣ ਵਾਲੇ ਕੈਡਿਟਾਂ ਨੂੰ ਇਨਾਮ ਤਕਸੀਮ ਕੀਤੇ।
ਇਸ ਮੌਕੇ ਉਨ੍ਹਾਂ ਕੈਡਿਟਾਂ ਨੂੰ ਵਧੀਆ ਸਿਖਲਾਈ ਦੇਣ ਲਈ ਐਨ.ਸੀ.ਸੀ. ਦੇ ਸਿਖਲਾਈ ਸਟਾਫ ਦੀ ਸ਼ਲਾਘਾ ਕੀਤੀ। ਉਨ੍ਹਾਂ ਕੈਡਿਟਾਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਐਨ.ਸੀ.ਸੀ. ਦੇ ਮੋਟੋ ਨੂੰ ਹਮੇਸ਼ਾ ਮਾਰਗਦਰਸ਼ਕ ਵਜੋਂ ਰੱਖਦੇ ਹੋਏ ਨਿਰਸਵਾਰਥ ਕੰਮ ਕਰਨ ਅਤੇ ਰਾਸ਼ਟਰ ਨਿਰਮਾਣ ਲਈ ਵਿਅਕਤੀਗਤ ਅਤੇ ਸਮੂਹਿਕ ਤੌਰ ‘ਤੇ ਯੋਗਦਾਨ ਪਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਕੈਂਪ ਐਨਸੀਸੀ ਡਾਇਰੈਕਟੋਰੇਟ, ਪੀਐਚਐਚਪੀ ਐਂਡ ਸੀ ਅਤੇ ਐਨਸੀਸੀ ਗਰੁੱਪ ਹੈੱਡਕੁਆਰਟਰ, ਪਟਿਆਲਾ ਦੀ ਅਗਵਾਈ ਹੇਠ ਲਗਾਇਆ ਗਿਆ ਸੀ। ਸਿੱਖਿਆ ਸੰਸਥਾਵਾਂ ਦੇ ਮੁੜ ਖੋਲ੍ਹਣ ਤੋਂ ਬਾਅਦ ਆਯੋਜਿਤ ਕੀਤਾ ਗਿਆ ਇਹ ਪਹਿਲਾ ਕੈਂਪ ਸੀ ਜਿਸ ਦੌਰਾਨ ਕੈਡਿਟਾਂ ਨੂੰ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਦੇ ਉਦੇਸ਼ ਨਾਲ ਐਨਸੀਸੀ ਪਾਠਕ੍ਰਮ ਦੇ ਵੱਖ-ਵੱਖ ਪਹਿਲੂਆਂ ਵਿੱਚ ਸਮੂਹਿਕ ਸਿਖਲਾਈ ਦਿੱਤੀ ਗਈ।