ਰੂਪਨਗਰ 26 ਨਵੰਬਰ 2021
ਐਨ.ਸੀ.ਸੀ ਅਕੈਡਮੀ ਰੂਪਨਗਰ ਵਿਖੇ ਚੱਲ ਰਹੇ ਆਰਮੀ ਟਰੇਨਿੰਗ ਕੈਂਪ ਦੌਰਾਨ ਕੈਡਿਟਾਂ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਵਿੱਚ ਸੀਨੀਅਰ ਕੈਡਿਟਾਂ ਵੱਲੋਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਕੇ ਸੁਣਾਈ ਗਈ।
ਹੋਰ ਪੜ੍ਹੋ :-ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਦਿੱਤੀ ਜਾਵੇਗੀ ਮੁਫਤ ਕੋਚਿੰਗ
ਉਨ੍ਹਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਨੁਸ਼ਾਸਨ ਦੀ ਸਹੁੰ ਚੁਕਾਈ ਗਈ। ਕੈਂਪ ਕਮਾਂਡੈਂਟ ਕਰਨਲ ਐਸ.ਕੇ.ਸ਼ਰਮਾ ਦੀ ਮੌਜੂਦਗੀ ਵਿੱਚ ਐਨ.ਸੀ.ਸੀ ਗਰੁੱਪ ਹੈੱਡਕੁਆਟਰ ਪਟਿਆਲਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਮਰੇਂਦਰ ਪਾਲ ਸਿੰਘ ਬੱਲ ਨੇ ਆਰਮੀ ਮੈਡਲ ਦੇ ਕੇ ਕੈਡਿਟਾਂ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਲਈ ਹਮੇਸ਼ਾ ਸੁਚੇਤ ਰਹਿਣ ਅਤੇ ਦੇਸ਼ ਦੀ ਸੇਵਾ ਕਰਨ ਅਤੇ ਸੰਵਿਧਾਨ ਦੀ ਰੱਖਿਆ ਲਈ ਪ੍ਰੇਰਿਤ ਕੀਤਾ।
ਸੀਨੀਅਰ ਅਧਿਕਾਰੀਆਂ ਵਲੋਂ ਕੈਡਿਟਾਂ ਨੂੰ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸੁਝਾਅ ਦਿੱਤੇ ਅਤੇ ਦੱਸਿਆ ਕਿ ਅਸੀਂ ਇੱਕ ਚੰਗੇ ਨਾਗਰਿਕ ਕਿਵੇਂ ਬਣ ਸਕਦੇ ਹਾਂ/ਕੈਡਟਾਂ ਦਾ ਜੋਸ਼ ਦੇਖਣ ਯੋਗ ਸੀ, ਕੈਡਿਟਾਂ ਨੇ ਜੋਸ਼ ਵਿੱਚ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਇਸ ਮੌਕੇ ਫੌਜੀ ਅਧਿਕਾਰੀ, ਏ.ਐਨ.ਓ., ਪੀ.ਆਈ. ਸਟਾਫ਼ ਅਤੇ ਐਨ.ਸੀ.ਸੀ. ਕੈਡੇਟ ਹਾਜ਼ਰ ਸਨ। ਸਹੁੰ ਚੁੱਕਣ ਤੋਂ ਬਾਅਦ ਫੌਜੀ ਅਧਿਕਾਰੀਆਂ ਨੇ ਗਾਰਡ ਆਫ ਆਨਰ ਅਤੇ ਬੈਸਟ ਕੈਡੇਟ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ।