ਐਨ.ਸੀ.ਸੀ. ਤਿੰਨ ਪੰਜਾਬ ਏਅਰ ਸਕੁਐਡਰਨ ਦੇ ਕੈਡਿਟਾਂ ਦੇ ਕਰਵਾਏ ਫਾਇਰਿੰਗ ਮੁਕਾਬਲੇ

ਪਟਿਆਲਾ, 5 ਅਗਸਤ :-  

ਐਨ.ਸੀ.ਸੀ. ਤਿੰਨ ਪੰਜਾਬ ਏਅਰ ਸਕੁਐਡਰਨ ਦੇ ਐਵੀਏਸ਼ਨ ਕਲੱਬ ਵਿਖੇ ਚੱਲ ਰਹੇ ਸਾਲਾਨਾ ਟ੍ਰੇਨਿੰਗ ਕੈਂਪ ਦੇ ਤੀਸਰੇ ਦਿਨ ਕੈਡਿਟਾਂ ਦੇ ਫਾਇਰਿੰਗ ਰੇਂਜ ਧਬਲਾਨ ਵਿਖੇ ਫਾਇਰਿੰਗ ਮੁਕਾਬਲੇ ਕਰਵਾਏ ਗਏ।
ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਦੇਖ-ਰੇਖ ‘ਚ 9 ਅਗਸਤ ਤੱਕ ਚੱਲਣ ਵਾਲੇ ਟ੍ਰੇਨਿੰਗ ਕੈਂਪ ‘ਚ ਰੋਜ਼ਾਨਾ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਜਿਸ ਤਹਿਤ ਅੱਜ ਕੈਡਿਟਾਂ ਦੇ ਧਬਲਾਨ ਵਿਖੇ ਫਾਇਰਿੰਗ ਮੁਕਾਬਲੇ ਕਰਵਾਏ ਗਏ ਅਤੇ ਇਸ ਮੌਕੇ ਏ.ਡੀ.ਜੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਡਾਇਰੈਕਟਰੇਟ ਮੇਜਰ ਜਨਰਲ ਰਾਜੀਵ ਛਿੱਬਰ, ਗਰੁੱਪ ਕਮਾਂਡਰ ਐਨ.ਸੀ.ਸੀ ਗਰੁੱਪ ਹੈੱਡ ਕੁਆਟਰ ਬ੍ਰਿਗੇਡੀਅਰ ਰਾਜੀਵ ਸ਼ਰਮਾ, ਟ੍ਰੇਨਿੰਗ ਅਫ਼ਸਰ ਐਨ.ਸੀ.ਸੀ ਗਰੁੱਪ ਹੈੱਡ ਕੁਆਟਰ ਕਰਨਲ ਏ.ਐਸ ਗਰੇਵਾਲ ਨੇ ਪਟਿਆਲਾ ਕੈਂਪ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ, ਕੈਡਿਟਾਂ ਨਾਲ ਗੱਲਬਾਤ ਕੀਤੀ ਅਤੇ ਕੈਡਟਾਂ ਨੂੰ ਐਨ.ਸੀ.ਸੀ ਦੇ ਫ਼ਾਇਦੇ ਦੱਸਦਿਆਂ ਕਿਹਾ ਕਿ ਐਨ.ਸੀ.ਸੀ. ਜਿਥੇ ਨੌਜਵਾਨਾਂ ਨੂੰ ਅਨੁਸ਼ਾਸਨ ‘ਚ ਰਹਿਣ ਲਈ ਪ੍ਰੇਰਿਤ ਕਰਦੀ ਹੈ, ਉਥੇ ਹੀ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਪ੍ਰਾਪਤ ਕੀਤੀ ਟ੍ਰੇਨਿੰਗ ਕੈਡਿਟਾਂ ਦੀ ਜ਼ਿੰਦਗੀ ‘ਚ ਸਕਰਾਤਮਕ ਪਰਿਵਰਤਨ ਲੈਕੇ ਆਵੇਗੀ।
ਇਸ ਮੌਕੇ ਡਿਪਟੀ ਕੈਂਪ ਕਮਾਂਡੈਂਟ ਐਮ.ਐਸ ਚਾਹਲ, ਪੀ.ਆਈ ਸਟਾਫ਼ ਤੇ ਸਿਵਲ ਸਟਾਫ਼ ਵੀ  ਮੌਜੂਦ ਸੀ।

 

Spread the love