ਅੰਮਿ੍ਰਤਸਰ 22 ਅਪ੍ਰੈਲ 2022
ਐਨ ਸੀ ਸੀ ਦਾ ਅਡਵੈਨਚਰ ਕੋਰਸ ਜੋ ਕਿ ਜੰਮੂ ਕਸਮੀਰ ਦੇ ਪਹਿਲਗਾਮ ਵਿੱਚ 01 ਅਪ੍ਰੈਲ ਤੋ 15 ਅਪ੍ਰੈਲ 2022 ਤੱਕ ਚੱਲਿਆ। ਜਿਸ ਵਿੱਚ 1 ਪੰਜਾਬ ਬਟਾਲੀਅਨ ਦੇ ਕੈਡਟ ਸਿਵਮ ਚੋਧਰੀ ਨੇ ਭਾਗ ਲਿਆ। ਜਿਸ ਵਿੱਚ ਉਸਨੇ ਵਧੀਆ ਸ਼ਥਾਨ ਹਾਸਲ ਕਰਕੇ 1 ਪੰਜਾਬ ਬਟਾਲੀਅਨ ਐਨ ਸੀ ਸੀ (ਲੜਕੇ) ਅਮਿ੍ਰਤਸਰ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅਮਿ੍ਰਤਸਰ ਦਾ ਨਾਮ ਰੋਸ਼ਨ ਕੀਤਾ। ਵਧੀਆ ਸਥਾਨ ਹਾਸਲ ਕਰਨ ਤੇ ਕਮਾਡਿੰਗ ਅਫਸਰ ਵੀ ਕੇ ਪੁਧੀਰ, ਸੈਨਾ ਮੈਡਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਐਡਮ ਅਫਸਰ ਕਰਨਲ ਆਰ ਐਨ ਸਿਨਹਾ, ਸੂਬੇਦਾਰ ਗੁਰਪ੍ਰੀਤ ਸਿੰਘ, ਸੀ ਅੇੈਚ ਐਮ ਸ਼ਰਵਨ ਸਿੰਘ, ਹਵਾਲਦਾਰ ਗੁਰਪਿਆਰ ਸਿੰਘ ਹਾਜਰ ਸਨ।
ਹੋਰ ਪੜ੍ਹੋ :-ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ ਅਮਰੀਕੀ ਵਫ਼ਦ