ਵਿਦਿਆਰਥੀਆਂ ਨੂੰ ਵਾਲੀਬਾਲ ਦੇ ਨਵੇਂ ਅੰਤਰ ਰਾਸ਼ਟਰੀ ਨਿਯਮਾਂ ਤੋਂ  ਕਰਵਾਇਆ ਜਾਣੂ

VOLLYBALL
ਵਿਦਿਆਰਥੀਆਂ ਨੂੰ ਵਾਲੀਬਾਲ ਦੇ ਨਵੇਂ ਅੰਤਰ ਰਾਸ਼ਟਰੀ ਨਿਯਮਾਂ ਤੋਂ  ਕਰਵਾਇਆ ਜਾਣੂ
ਪਟਿਆਲਾ, 2 ਨਵੰਬਰ 2021

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਖੇ ‘ਮੈਜ਼ਰਮੈਂਟਸ ਇਨ ਵਾਲੀਬਾਲ’ ਵਿਸ਼ੇ ‘ਤੇ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ, ਟਿਮਿਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਟੀ.ਐੱਮ. ਯੂਨੀਵਰਸਿਟੀ, ਮੁਰਾਦਾਬਾਦ, ਯੂ. ਪੀ. ਡਾ. ਮੰਨੂ ਮਿਸ਼ਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਵਾਲੀਬਾਲ ਦੇ ਨਵੇਂ ਅੰਤਰ-ਰਾਸ਼ਟਰੀ ਨਿਯਮਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਵਾਲੀਬਾਲ ਜਾਂ ਹੋਰ ਖੇਡਾਂ ਦੇ ਵਿਦਿਆਰਥੀਆਂ ਨੂੰ ਸਿਰਫ਼ ਥਿਊਰੀ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਸਗੋਂ ਵਿਹਾਰਕ ਤੌਰ ‘ਤੇ ਵੀ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਸਿਰਫ਼ ਪੜ੍ਹਨ ਦਾ ਵਿਸ਼ਾ ਨਹੀਂ ਸਗੋਂ ਖੇਡਣ ਦਾ ਵੀ ਵਿਸ਼ਾ ਹੈ।

ਹੋਰ ਪੜ੍ਹੋ :-ਨਵੀਂਆਂ ਵੋਟਾਂ ਬਣਾਉਣ ਅਤੇ ਸੁਧਾਈ ਲਈ ਸਪੈਸ਼ਲ ਕੈਂਪ 6 ,7,20 ਅਤੇ 21 ਤਾਰੀਖ ਨੂੰ  
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਲੈਫ. ਜਨਰਲ. ਡਾ. ਜੇ. ਐੱਸ. ਚੀਮਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ, ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਖੇਡਾਂ ਦਾ ਮਹੌਲ ਦੇਣ ਲਈ ਵਚਨਬੱਧ ਹੈ। ਇਸ ਵੈਬੀਨਾਰ ਵਿੱਚ ਯੂਨੀਵਰਸਿਟੀ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ ਅਤੇ ਕੰਟਰੋਲਰ ਅਨੁਭਵ ਵਾਲੀਆ ਨੇ ਵੀ ਸ਼ਮੂਲੀਅਤ ਕੀਤੀ। ਵੈਬੀਨਾਰ ਦੇ ਕੋ-ਆਰਡੀਨੇਟਰ ਡਾ. ਸਨੇਹ ਲਤਾ ਅਤੇ ਡਾ. ਸੋਨੀਆ ਸੈਣੀ ਨੇ ਕਿਹਾ ਕਿ ਯੂਨੀਵਰਸਿਟੀ ਅੱਗੋਂ ਵੀ ਅਜਿਹੇ ਗੈੱਸਟ ਲੈਕਚਰਾਂ ਦਾ ਆਯੋਜਨ ਕਰਵਾਉਂਦੀ ਰਹੇਗੀ ਤਾਂ ਜੋ ਵਿਦਿਆਰਥੀ ਦੂਰ ਬੈਠੇ ਵਿਸ਼ਾ ਮਾਹਰਾਂ ਤੋਂ ਵੀ ਖੇਡਾਂ ਸੰਬੰਧੀ ਗਿਆਨ ਹਾਸਲ ਕਰ ਸਕਣ।
ਵੈਬੀਨਾਰ ਵਿਚ ਬੀ.ਪੀ.ਈ.ਐੱਸ ਦੇ ਪਹਿਲਾ, ਦੂਜਾ, ਤੀਜਾ ਅਤੇ ਬੈਚੂਲਰ ਆਫ਼ ਸਪੋਰਟਸ ਸਾਇੰਸਿਜ਼ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜ਼ਿਕਰਯੋਗ ਕਿ 2019 ਵਿਚ ਸਥਾਪਿਤ ਹੋਈ ਮ. ਭ. ਸ. ਪ. ਸਪੋਰਟਸ ਯੂਨੀਵਰਸਿਟੀ ਵਿਚ ਇਸ ਸਾਲ ਤੀਜਾ ਬੈਚ ਚੱਲ ਰਿਹਾ ਹੈ।
ਕੈਪਸ਼ਨ : ਵੈਬੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਿਸ਼ਾ ਮਾਹਰ।