ਫਾਜ਼ਿਲਕਾ, 11 ਫਰਵਰੀ 2022
ਨਵੇਂ ਵੋਟਰਾਂ ਨੂੰ ਵੋਟਾਂ ਪ੍ਰਤੀ ਉਤਸਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ-ਨਿਰਦੇਸ਼ਾ `ਤੇ ਸ਼ਹਿਰ ਦੇ ਘੰਟਾ ਘਰ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਹੋਰ ਪੜ੍ਹੋ :-ਮੌੜ ਹਲਕੇ ਨੂੰ ਗੈਂਗਸਟਰ ਦੀ ਲੋੜ ਨਹੀਂ, ਮੌੜ ਦੇ ਪੁੱਤ ਸੁਖਵੀਰ ਮਾਈਸਰਖਾਨਾ ਦੀ ਲੋੜ : ਰਾਘਵ ਚੱਢਾ
ਸਵੀਪ ਦੇ ਸਹਾਇਕ ਨੋਡਲ ਅਫਸਰ ਸ੍ਰੀ ਰਜਿੰਦਰ ਵਿਖੋਣਾ ਅਤੇ ਸਮਾਜ ਸੇਵੀ ਸ੍ਰੀ ਸੰਜੀਵ ਮਾਰਸ਼ਲ ਨੇ ਕਿਹਾ ਕਿ ਨਵੇਂ ਵੋਟਰਾਂ ਅਤੇ ਪੀ.ਡਬਲਿਊ .ਡੀ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਮਹੱਤਵ ਬਾਰੇ ਪ੍ਰੋਗਰਾਮ ਕਰਵਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਦੌਰਾਨ ਪੀ.ਡਬਲਿਊ.ਡੀ. ਆਈਕਨ ਰੇਖਾ ਜ਼ੋ ਕਿ ਖੁਦ ਵੀ ਦਿਵਿਆਂਗ ਹਨ ਤੇ ਹੋਰਨਾਂ ਦਿਵਿਆਂਗਾਂ ਨੂੰ ਵੀ ਅਪੀਲ ਕਰ ਰਹੀ ਹੈ ਕਿ ਹਰੇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰੇ ਅਤੇ ਲੋਕਤਾਂਤਰਿਕ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾਵੇ।
ਇਸ ਮੋਕੇ ਪਹਿਲੀ ਵਾਰ ਵੋਟ ਪਾਉਣ ਵਾਲੀ ਵੋਟਰ ਯਸ਼ਵੀ ਬਾਂਸਲ ਵੱਲੋਂ ਵੀ ਨਵੇਂ ਬਣੇ ਵੋਟਰਾਂ ਨੂੰ 20 ਫਰਵਰੀ ਨੂੰ ਵੋਟ ਲਾਜ਼ਮੀ ਪਾਉਣ ਦੀ ਅਪੀਲ ਕੀਤੀ ਗਈ।ਉਨ੍ਹਾਂ ਕਿਹਾ ਕਿ ਜਾਗਰੂਕਤਾ ਪ੍ਰੋਗਰਾਮ `ਚ ਲੋਕਾਂ ਵੱਲੋਂ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਹਾਜਰੀਨ ਲੋਕਾਂ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਉਹ 20 ਫਰਵਰੀ ਨੂੰ ਵੋਟਾਂ ਜ਼ਰੂਰ ਪਾਉਣਗੇ।ਇਸ ਮੌਕੇ ਕੋਮੀਲਾ ਚੋਪੜਾ ਦਾ ਵੀ ਸਹਿਯੋਗ ਰਿਹਾ।