ਗੁਰਦਾਸਪੁਰ, 31 ਦਸੰਬਰ 2021
ਸ. ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਨੇ ਸੂਬਾ ਵਾਸੀਆਂ ਨੂੰ ਨਵੇਂ ਸਾਲ ਦੀ ਆਮਦ ’ਤੇ ਸਮੂਹ ਪੰਜਾਬੀਆਂ ਤੇ ਖਾਸਕਰਕੇ ਜ਼ਿਲਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਸਾਲ 2022 ਸਾਰਿਆਂ ਲਈ ਅਮਨ-ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਲੈ ਕੇ ਆਵੇ।
ਹੋਰ ਪੜ੍ਹੋ :-ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ: ਅਰਵਿੰਦ ਕੇਜਰੀਵਾਲ
ਉੱਪ ਮੁੱਖ ਮੰਤਰੀ ਪੰਜਾਬ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਭਰ ਅੰਦਰ ਲੋਕਾਂ ਦੀ ਭਲਾਈ ਲਈ ਸਰਬਪੱਖੀ ਵਿਕਾਸ ਕੀਤੇ ਗਏ ਹਨ ਤੇ ਸੂਬਾ ਸਰਕਾਰ ਵਿਕਾਸ ਲਈ ਵਚਨਬੱਧ ਹੈ। ਉਨਾਂ ਨੇ ਕਿਹਾ ਕਿ ਹਲਕੇ ਡੇਰਾ ਬਾਬਾ ਨਾਨਕ ਅੰਦਰ ਲੋਕਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ ਤੇ ਹੱਲ ਕੀਤੀ ਗਈ ਹੈ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਉਨਾਂ ਦੀ ਪਹਿਲੀ ਤਰਜੀਹ ਰਹੀ ਹੈ।