ਸਮਾਨ ‘ਚ 8 ਬੈਡ, 2 ਈ.ਸੀ.ਜੀ. ਮਸ਼ੀਨਾਂ ਵੀ ਹਨ ਸ਼ਾਮਲ
ਲੁਧਿਆਣਾ, 28 ਮਾਰਚ 2022
ਸ਼ਹਿਰ ਦੀ ਇਕ ਉੱਘੀ ਐਨ.ਜੀ.ਓ ‘ਸੀਡਜ’ ਵੱਲੋਂ ਅਰਬਨ ਸੀ ਐਚ ਸੀ ਜਵੱਦੀ ਵਿਖੇ ਹਸਪਤਾਲ ਦੀ ਜਰੂਰਤ ਦੀ ਲਈ ਅੱਠ ਬੈਡ, ਦੋ ਈ.ਸੀ.ਜੀ. ਮਸੀਨਾਂ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ।ਇਸ ਮੌਕੇ ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ, ਮੈਡਮ ਸੁਪਰਨਾ ਤੋ ਇਲਾਵਾ ਐਨ ਜੀ ੳ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਹੋਰ ਪੜ੍ਹੋ :-ਲੋਕਾਂ ਨੂੰ ਹੁਣ ਮਿਲੇਗਾ ਸਾਫ ਸੁਥਰਾ ਤੇ ਜਵਾਬਦੇਹ ਪ੍ਰਸ਼ਾਸਨ-ਅਮਨਦੀਪ ਸਿੰਘ ਗੋਡਲੀ ਮੁਸਾਫਿਰ
ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਐਨ ਜੀ ੳ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸੰਸਥਾਂ ਇਸ ਹਸਪਤਾਲ ਨੂੰ ਮਰੀਜਾਂ ਦੀ ਸਹੂਲਤ ਲਈ ਹਰ ਸੰਭਵ ਸਹਿਯੋਗ ਲਈ ਤੱਤਪਰ ਹੈ।