ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਵੇਗਾ:ਸ੍ਰੀ ਮਾਹਲ
ਐਸ.ਏ.ਐਸ ਨਗਰ 14 ਜਨਵਰੀ 2022
ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ.ਨਗਰ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇ ਨਜ਼ਰ ਇਲੈਕਸ਼ਨ ਕਮਿਸ਼ਨ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਮੁਤਾਬਿਕ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਦਿਨ ਅਤੇ ਰਾਤ ਸਮੇਂ ਪੈਟਰੋਲਿੰਗ ਪਾਰਟੀਆਂ ਅਤੇ ਗਸ਼ਤ ਪਾਰਟੀਆਂ ਲਗਾਈਆਂ ਗਈਆਂ ਹਨ। ਸਮੁੱਚੇ ਜਿਲ੍ਹੇ ਅੰਦਰ ਸਿਫਟਿੰਗ ਨਾਕਾਬੰਦੀ ਕਰਵਾ ਕੇ ਚੈਕਿੰਗ ਕਰਵਾਈ ਜਾ ਰਹੀ ਹੈ।
ਹੋਰ ਪੜ੍ਹੋ :-18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵੋਟ ਬਣਾਉਣ ਤੋਂ ਵਾਂਝੇ ਨੋਜਵਾਨਾਂ ਲਈ 31 ਜਨਵਰੀ ਤੱਕ ਵੋਟਾਂ ਬਣਾਉਣ ਦਾ ਮੌਕਾ
ਇਸ ਮੁਹਿੰਮ ਦੇ ਤਹਿਤ ਸ੍ਰੀ ਸੁਖਨਾਜ ਸਿੰਘ ਡੀ.ਐਸ.ਪੀ. ਸਿਟੀ-1 ਮੋਹਾਲੀ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਇੱਕ ਨਸ਼ਾ ਤਸਕਰ ਨਾਈਜ਼ੀਰੀਅਨ ਔਰਤ ਨੂੰ ਸਮੇਤ 1 ਕਿਲੋਗ੍ਰਾਮ ਹੈਰੋਇਨ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਸ੍ਰੀ ਮਾਹਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਜਨਵਰੀ ਨੂੰ ਸੀ.ਆਈ.ਏ. ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਇੱਕ ਫੇਥ ਨਾਮ ਦੀ ਨਾਈਜੀਰੀਅਨ ਔਰਤ ਨੇ ਆਪਣੇ ਗਾਹਕਾਂ ਨੂੰ ਫੇਸ-7 ਮੋਹਾਲੀ ਦੇ ਪਾਰਕ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਸਪਲਾਈ ਕਰਨੀ ਹੈ।
ਖੁਫੀਆ ਇਤਲਾਹ ਦੇ ਆਧਾਰ ਪਰ ਸੀ.ਆਈ.ਏ ਸਟਾਫ਼ ਮੋਹਾਲੀ ਦੀ ਪੁਲਿਸ ਪਾਰਟੀ ਨੇ ਫੇਸ-1 ਮੋਹਾਲੀ ਦੀ ਪਾਰਕ ਵਿਚੋਂ ਇੱਕ ਨਾਈਜ਼ੀਰੀਅਨ ਔਰਤ ਜਿਸ ਨੇ ਆਪਣਾ ਨਾਮ ਫੇਥ,ਦੱਸਿਆ ਨੂੰ ਕਾਬੂ ਕਰਕੇ ਉਸ ਪਾਸੋਂ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਣ ਪਰ ਦੋਸ਼ਣ ਵਿਰੁੱਧ ਮੁਕੱਦਮਾ ਨੰਬਰ 05 , 13 ਜਨਵਰੀ 2022 ਅ/ਧ 21,61,85 ਐਨ.ਡੀ.ਪੀ.ਐਸ. ਐਕਟ ਥਾਣਾ ਮਟੌਰ ਵਿਖੇ ਦਰਜ ਰਜਿਸਟਰ ਕਰਵਾ ਉਕੱਤ ਨਾਈਜੀਰੀਅਨ ਔਰਤ ਫੈਥ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬ੍ਰਾਮਦ ਹੈਰੋਇਨ ਨੂੰ ਕਬਜੇ ਵਿੱਚ ਲਿਆ ਗਿਆ ਹੈ। ਦੋਸ਼ਣ ਔਰਤ ਫੈਥ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੈਰੋਇਨ ਦੀ ਤਸਕਰੀ ਦਾ ਕੰਮ ਲੰਮੇ ਸਮੇਂ ਤੋਂ ਕਰਦੀ ਆ ਰਹੀ ਸੀ, ਦੋਸ਼ਣ ਨੇ ਇਹ ਵੀ ਦੱਸਿਆ ਹੈ ਕਿ ਇਹ ਹੈਰੋਇਨ ਦਿੱਲੀ ਤੋਂ ਸਸਤੇ ਭਾਅ ਲਿਆ ਕੇ ਮੋਹਾਲੀ ਅਤੇ ਖਰੜ ਦੇ ਏਰੀਆ ਵਿੱਚ ਮਹਿੰਗੇ ਰੇਟ ਸਪਲਾਈ ਕਰਦੀ ਸੀ। ਉਨ੍ਹਾਂ ਦੱਸਿਆ ਉਕੱਤ ਦੋਸਣ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਹੈਰੋਇਨ ਦੀ ਸਪਲਾਈ ਕਰਨ ਵਾਲੇ ਮੁੱਖ ਤਸਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਹੈਰੋਇਨ ਦੀ ਸਪਲਾਈ ਲਾਈਨ ਨੂੰ ਤੋੜਿਆ ਜਾਵੇਗਾ।ਉਨ੍ਹਾਂ ਕਿਹਾ ਦੋਸ਼ਣ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਉਨ੍ਹਾਂ ਦੱਸਿਆ ਇਸ ਮੁਹਿੰਮ ਤਹਿਤ ਪਿਛਲੇ 01 ਮਹੀਨੇ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਕਰਵਾਈ ਜਾ ਚੁੱਕੀ ਹੈ ਅਤੇ ਅੱਗੇ ਵਾਸਤੇ ਵੀ ਇਹ ਮੁਹਿੰਮ ਲਗਾਤਾਰ ਪੂਰੀ ਸਖਤੀ ਨਾਲ ਲਾਗੂ ਰਹੇਗੀ ਉਨ੍ਹਾਂ ਦੱਸਿਆ ਐਨ.ਡੀ.ਪੀ.ਐਸ.ਐਕਟ ਤਹਿਤ 40 ਮੁਕੱਦਮੇ ਦਰਜ ਕਰਕੇ 58 ਦੋਸ਼ੀ ਗ੍ਰਿਫਤਾਰ ਕੀਤੇ ਗਏ ਅਤੇ ਵਿੱਚ ਨਸ਼ਾ ਤਸਕਰਾ ਤੋਂ ਕਿ 1,83,343 ਨਸ਼ੀਲੀਆਂ ਗੋਲੀਆ , 5.50 ਕਿਲੋਗ੍ਰਾਮ ਅਫੀਮ, 1.739 ਕਿਲੋਗ੍ਰਾਮ ਹੈਰੋਇਨ ਅਤੇ 159 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਐਕਸਾਈਜ਼ ਐਕਟ ਤਹਿਤ 61 ਮੁਕੱਦਮੇ ਦਰਜ ਕਰਕੇ 74 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 25000 ਲੀਟਰ ਈ.ਐੱਨ.ਏ ਅਤੇ 2817 ਲੀਟਰ ਸ਼ਰਾਬ ਕਬਜੇ ਵਿੱਚ ਲਈ ਗਈ ਹੈ । ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਮਾਹਲ ਨੇ ਦੱਸਿਆ ਕਿ ਅਸਲਾ ਐਕਟ ਤਹਿਤ 07 ਮੁਕੱਦਮੇ ਦਰਜ ਕਰਕੇ 07 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 05 ਪਿਸਟਲ, 13 ਜਿੰਦਾ ਰੌਂਦ, 01 ਰਾਈਫਲ ਫੜ੍ਹੀ ਗਈ ਹੈ। ਉਨ੍ਹਾ ਦੱਸਿਆ ਕਿ ਇੱਕ ਮਹੀਨੇ ਦੇ ਅਰਸੇ ਦੌਰਾਨ 30 ਪੀ.ਓ. ਗਿ੍ਫ਼ਤਾਰ ਕੀਤੇ ਗਏ ਹਨ।