ਹੁਣ ਜੀ ਟੀ ਰੋਡ ਉਤੇ ਨਹੀਂ ਲੱਗਣੀਆਂ ਰੇਤ ਤੇ ਬੱਜਰੀ ਦੀਆਂ ਟਰਾਲੀਆਂ-ਡਿਪਟੀ ਕਮਿਸ਼ਨਰ

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ
ਵੱਖ-ਵੱਖ ਵਿਭਾਗਾਂ ਨੂੰ ਦਿੱਤੀ ਜ਼ਿਮੇਵਾਰੀ
ਅੰਮ੍ਰਿਤਸਰ, 22 ਅਕਤੂਬਰ 2021
ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤੇ ਵਿਚ ਖੜਦੀਆਂ ਰੇਤ ਤੇ ਬੱਜਰੀ ਦੀਆਂ ਟਰਾਲੀਆਂ, ਜੋ ਕਿ ਜੀ ਟੀ ਰੋਡ ਉਤੇ ਜਾਮ ਦਾ ਕਾਰਨ ਬਣਦੀਆਂ ਹਨ, ਨੂੰ ਹਟਾਉਣ ਦੇ ਨਿਰਦੇਸ਼ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਦੇ ਦਿੱਤੇ ਹਨ। ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਜੋ ਕਿ ਪਹਿਲਾਂ ਇਕ- ਦੋ ਵਾਰ ਜਾ ਕੇ ਸਾਰਾ ਮੌਕੇ ਵੇਖ ਚੁੱਕੇ ਹਨ, ਨੇ ਇਸ ਬਾਬਤ ਟਰਾਲੀ ਮਾਲਕਾਂ ਨੂੰ ਕਿਸੇ ਹੋਰ ਥਾਂ ਤਬਦੀਲ ਹੋਣ ਦੀ ਅਪੀਲ ਵੀ ਕੀਤੀ ਸੀ, ਨੇ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਜਲੰਧਰ-ਅੰਮ੍ਰਿਤਸਰ ਜੀ ਟੀ ਰੋਡ ਨੂੰ ਹਰ ਤਰਾਂ ਦੀਆਂ ਰੁਕਾਵਟਾਂ ਤੋਂ ਮੁੱਕਤ ਕਰਨਾ ਜ਼ਰੂਰੀ ਹੈ।

ਹੋਰ ਪੜ੍ਹੋ :-ਸਵੀਪ ਤਹਿਤ ਏ ਬੀ ਕਾਲਜ ਪਠਾਨਕੋਟ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲੇ

ਸ. ਖਹਿਰਾ ਨੇ ਟਰੈਫਿਕ ਪੁਲਿਸ ਅੰਮ੍ਰਿਤਸਰ, ਕਾਰਪੋਰੇਸ਼ਨ, ਮਾਇਨਿੰਗ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਹਰੇਕ ਵਿਭਾਗ ਇਸ ਮੁੱਦੇ ਉਤੇ ਆਪਣੀ ਕਾਰਵਾਈ ਕਰੇ। ਉਨਾਂ ਟਰੱਸਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਟਰਾਲੀਆਂ ਲੱਗਣ ਵਾਲੇ ਜ਼ਿਆਦਾਤਰ ਸਥਾਨ ਨਗਰ ਸੁਧਾਰ ਟਰੱਸਟ ਦੀ ਜਾਇਦਾਦ ਹਨ ਅਤੇ ਉਹ ਇਨਾਂ ਸਥਾਨਾਂ ਨੂੰ ਆਪਣੇ ਕੰਟਰੋਲ ਹੇਠ ਲੈਣ। ਇਸ ਤੋਂ ਇਲਾਵਾ ਟਰੈਫਿਕ ਪੁਲਿਸ ਹਰ ਤਰਾਂ ਦੀ ਰੁਕਾਵਟ ਉਤੇ ਬਣਦੀ ਕਾਰਵਾਈ ਕਰੇ ਅਤੇ ਮਾਈਨਿੰਗ ਵਿਭਾਗ ਇਹ ਵੇਖੇ ਕਿ ਸ਼ਹਿਰ ਵਿਚ ਵਿਕਣ ਆ ਰਿਹਾ ਰੇਤਾ, ਬੱਜਰੀ ਸਰਕਾਰੀ ਨਿਯਮਾਂ ਅਨੁਸਾਰ ਹੈ ਜਾਂ ਨਹੀਂ। ਉਨਾਂ ਕਾਰਪੋਰੇਸ਼ਨ ਨੂੰ ਗੋਲਡਨ ਗੇਟ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਦੇ ਸਾਰੇ ਰਸਤੇ ਦੀ ਸੁੰਦਰਤਾ ਤੇ ਸਾਫ-ਸਫਾਈ ਉਤੇ ਜ਼ੋਰ ਦੇਣ ਦੀ ਹਦਾਇਤ ਕਰਦੇ ਕਿਹਾ ਕਿ ਜਲੰਧਰ ਤੋਂ ਆਉਣ ਵਾਲੇ ਲੋਕਾਂ ਲਈ ਇਹ ਤੁਹਾਡਾ ਮੁੱਖ ਪ੍ਰਵੇਸ਼ ਦੁਆਰ ਹੈ ਅਤੇ ਇਸ ਦੀ ਸੁੰਦਰਤਾ ਵਿਚ ਰਤੀ ਭਰ ਵੀ ਕੁਤਾਹੀ ਨਾ ਕੀਤੀ ਜਾਵੇ।
Spread the love