ਰੂਪਨਗਰ 26ਮਈ 2021
ਸੰਚਾਰ ਮੰਤਰਾਲੇ ਦੇ ਦੂਰ ਸੰਚਾਰ ਵਿਭਾਗ (ਡੀਓਟੀ) ਦੇ ਧਿਆਨ ਵਿੱਚ ਆਇਆ ਹੈ ਕਿ ਵੱਖ-ਵੱਖ ਸੋਸਲ ਮੀਡੀਆ ਪਲੇਟਫਾਰਮਾਂ ਉੱਤੇ ਕਈ
ਗੁਮਰਾਹਕੁਨ ਸੰਦੇਸ਼ ਵੇਖੇ ਜਾ ਰਹੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਰੇਨਾ ਵਾਇਰਸ ਦੀ ਦੂਜੀ ਲਹਿਰ 5ਜੀ ਮੋਬਾਈਲ ਟਾਵਰਾਂ ਦੇ ਪ੍ਰੀਖਣ ਕਰਕੇ ਹੋਈ ਹੈ। ਦੂਰਸੰਚਾਰ ਵਿਭਾਗ ਦੁਆਰਾ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਸੰਦੇਸ਼ ਗਲਤ ਹਨ ਅਤੇ ਬਿਲਕੁਲ ਵੀ ਸਹੀ ਨਹੀਂ ਹਨ। ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਆਮ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 5ਜੀ ਟੈਕਨਾਲੋਜੀ ਅਤੇ ਕੋਵਿਡ -19 ਦੇ ਫੈਲਣ ਦਾ ਕੋਈ ਆਪਸੀ ਸਬੰਧ ਨਹੀਂ ਹੈ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਵਿੱਚ ਫੈਲਾਈ ਗਈ ਗਲਤ ਜਾਣਕਾਰੀ ਅਤੇ ਅਫਵਾਹਾਂ ਤੋਂ ਸੁਚੇਤ ਰਿਹਾ ਜਾਵੇ। 5ਜੀ ਟੈਕਨਾਲੋਜੀ ਨੂੰ ਕੋਵਿੜ -19 ਮਹਾਮਾਰੀ ਨਾਲ ਜੋੜਨ ਦੇ ਦਾਅਵੇ ਝੂਠੇ ਹਨ ਅਤੇ ਇਸਦਾ ਕਈ ਵਿਗਿਆਨਕ ਅਧਾਰ ਨਹੀਂ ਹੈ। ਇਸ ਤੋਂ ਇਲਾਵਾ, ਇਹ ਦੱਸਿਆ ਗਿਆ ਹੈ ਕਿ 5ਜੀ ਨੈੱਟਵਰਕ ਦਾ ਪ੍ਰੀਖਣ ਭਾਰਤ ਵਿੱਚ ਕਿਤੇ ਵੀ ਸ਼ੁਰੂ ਨਹੀਂ ਹੋਇਆ। ਇਸ ਲਈ, 5ਜੀ ਨੈਟਵਰਕ ਦੇ ਟਰਾਇਲ ਭਾਰਤ ਵਿੱਚ ਕੋਵਿਡ ਦਾ ਕਾਰਨ ਹੋਣ ਸਬੰਧੀ ਦਾਅਵੇ ਬਿਲਕੁਲ ਬੇਬੁਨਿਆਦ ਅਤੇ ਝੂਠੇ ਹਨ।
ਮੋਬਾਈਲ ਟਾਵਰ ਨਾਨ-ਆਇਨਾਈਜ਼ਿੰਗ ਰੇਡੀਓ ਫ੍ਰੀਕੁਐਂਸੀ ਦਾ ਨਿਕਾਸ ਕਰਦੇ ਹਨ, ਜਿਨ੍ਹਾਂ ਵਿੱਚ ਬਹੁਤ ਘੱਟ ਸ਼ਕਤੀ ਹੁੰਦੀ ਹੈ ਅਤੇ ਮਨੁੱਖਾਂ ਸਮੇਤ ਜੀਵਤ ਸੈੱਲਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣ ਦੇ ਅਯੋਗ ਹਨ। ਦੂਰਸੰਚਾਰ ਵਿਭਾਗ (ਡੀਓਟੀ) ਨੇ ਰੇਡੀਓ ਫ੍ਰੀਕੁਐਸੀ ਫੀਲਡ (ਭਾਵ ਬੋਸ ਸਟੇਸ਼ਨ ਨਿਕਾਸ) ਲਈ ਐਕਸਪੋਜਰ ਸੀਮਾ ਲਈ ਨਿਯਮ ਨਿਰਧਾਰਤ ਕੀਤੇ ਹਨ, ਜੋ ਨਾਨ-ਆਇਓਨਾਈਜ਼ਿੰਗ ਰੇਡੀਏਸ਼ਨ ਪ੍ਰੋਟੈਕਸ਼ਨ ‘ਤੇ ਅੰਤਰ-ਰਾਸ਼ਟਰੀ ਕਮਿਸ਼ਨ (ਆਈਸੀਐਨਆਈਆਰਪੀ) ਦੁਆਰਾ ਨਿਰਧਾਰਤ ਸੁਰੱਖਿਅਤ ਸੀਮਾਵਾਂ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫਾਰਸ਼ ਕੀਤੇ ਗਏ ਮਿਆਰਾਂ ਨਾਲੋਂ 10 ਗੁਣਾ ਵਧੇਰੇ ਸਖਤ ਹਨ।
ਦੂਰਸੰਚਾਰ ਵਿਭਾਗ ਦੁਆਰਾ ਕੀਤੇ ਗਏ ਉਪਰਾਲੇ :
ਦੂਰਸੰਚਾਰ ਵਿਭਾਗ ਕੋਲ ਇੱਕ ਸੁਚੱਜੀ ਢਾਂਚਾਗਤ ਪ੍ਰਕਿਰਿਆ ਹੈ ਤਾਂ ਜੋ ਟੀਐਸਪੀਜ਼ ਇਨ੍ਹਾਂ ਨਿਰਧਾਰਤ ਨਿਯਮਾਂ ਦੀ ਸਖਤੀ ਨਾਲ ਪਾਲਣ ਕਰ ਸਕਣ। ਹਾਲਾਂਕਿ, ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਮੋਬਾਈਲ ਟਾਵਰ ਦੁਆਰਾ ਨਿਰਧਾਰਤ ਸੁਰੱਖਿਅਤ ਸੀਮਾ ਵੱਧ ਰੇਡੀਓ ਤਰੰਗਾਂ ਦੇ ਉਤਸਰਜਣ ਦਾ ਸ਼ੱਕ ਹੈ ਤਾਂ ਉਹ ਈਐੱਮਐੱਫ ਚੈੱਕਿੰਗ ਲਈ ਤਰੰਗ ਸੰਚਾਰ ਮੋਬਾਈਲ ਟਾਵਰ ਤੋਂ ਈਐਮਐਫ ਦੇ ਨਿਕਾਸ ਦੇ ਸਿਹਤ ਪ੍ਰਭਾਵਾਂ ਬਾਰੇ ਆਮ ਲੋਕਾਂ ਦੇ ਡਰ ਨੂੰ ਦੂਰ ਕਰਨ ਲਈ, ਦੂਰਸੰਚਾਰ ਵਿਭਾਗ ਈਐੱਮਐੱਫ
ਪੋਰਟਲ https://taran sanchar.gov.in/emifportal ਰਾਹੀਂ ਬੇਨਤੀ ਕਰ ਸਕਦਾ ਹੈ।
ਰੇਡੀਏਸ਼ਨ ‘ਤੇ ਰਾਸ਼ਟਰ-ਵਿਆਪੀ ਜਾਗਰੂਕਤਾ ਪ੍ਰੋਗਰਾਮ, ਵੱਖ-ਵੱਖ ਵਿਸ਼ਿਆਂ ‘ਤੇ ਪੈਫਲੈਟਾਂ ਦੀ ਵੰਡ | ਜਾਣਕਾਰੀ ਕਿਤਾਬਚੇ, ਦੂਰਸੰਚਾਰ ਵਿਭਾਗ ਦੀ ਵੈਬਸਾਈਟ ‘ਤੇ ਈਐੱਮਐੱਫ ਨਾਲ ਸਬੰਧਤ ਮੁੱਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਕਾਸ਼ਤ ਕਰਨਾ, ਅਖਬਾਰਾਂ ਵਿੱਚ ਇਸ਼ਤਿਹਾਰ, “ਤਰੰਗ ਸੰਚਾਰ” ਪੋਰਟਲ ਲਾਂਚ ਕਰਨਾ ਆਦਿ ਮੋਬਾਈਲ ਟਾਵਰਾ ਤੋਂ ਈਐੱਮਐੱਫ ਦੇ ਨਿਕਾਸ ਦੇ ਸਿਹਤ ਪ੍ਰਭਾਵਾਂ ‘ਤੇ ਵਿਗਿਆਨਕ ਤੱਥਾਂ ਬਾਰੇ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਈ ਕਦਮ ਚੁੱਕ ਰਿਹਾ ਹੈ। ਵਿਭਾਗ ਦੇ ਖੇਤਰੀ ਯੂਨਿਟ ਵੀ ਈਐੱਮਐੱਫ ਸਬੰਧੀ ਵਿਗਿਆਨਕ ਜਾਣਕਾਰੀ ਦੇ ਪ੍ਰਸਾਰ ਲਈ ਜਾਗਰੂਕਤਾ ਪ੍ਰੋਗਰਾਮ ਕਰ ਰਹੇ ਹਨ।