ਵਿਧਾਨ ਸਭਾ ਚੋਣਾਂ-2022
ਫਿਰੋਜ਼ਪੁਰ 28 ਜਨਵਰੀ 2022
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਗਿਰਿਸ਼ ਦਿਆਲਨ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਜ਼ਿਲੇ ਅੰਦਰ ਤੀਸਰੇ ਦਿਨ ਸ਼ੁੱਕਰਵਾਰ ਨੂੰ 10 ਨਾਮਜ਼ਦਗੀਆਂ ਦਾਖਲ ਹੋਇਆ ਹਨ। ਜਿਸ ਵਿੱਚ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸਹਿਰੀ-6, ਗੁਰੂਹਰਸਹਾਏ-1 ਅਤੇ ਜ਼ੀਰਾ ਵਿਖੇ 3 ਨਾਮਜ਼ਦਗੀਆਂ ਦਾਖਲ ਹੋਇਆ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਦਿਹਾਤੀ ਵਿਖੇ ਕੋਈ ਵੀ ਨਾਮਜ਼ਦਗੀ ਦਾਖਲ ਨਹੀਂ ਹੋਈ ਹੈ।
ਹੋਰ ਪੜ੍ਹੋ :-ਅਚਨੇਚਤੀ ਸੰਕਟ ਦੀ ਸਥਿਤੀ ਦੇ ਟਾਕਰੇ ਲਈ ਪ੍ਰਬੰਧਾਂ ਦਾ ਜਾਇਜ਼ਾ
ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਗਿਰਿਸ਼ ਦਿਆਲਨ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸਹਿਰੀ ਆਮ ਆਦਮੀ ਪਾਰਟੀ ਤੋਂ ਰਣਬੀਰ ਸਿੰਘ ਅਤੇ ਕੁਲਦੀਪ ਸਿੰਘ, ਬੀ.ਜੇ.ਪੀ. ਪਾਰਟੀ ਤੋਂ ਗੁਰਮੀਤ ਸਿੰਘ ਸੋਢੀ ਅਤੇ ਰਘੂਬੀਰ ਸਿੰਘ ਸੋਢੀ ਅਤੇ ਸ੍ਰੋਮਣੀ ਅਕਾਲੀ ਦਲ ਤੋਂ ਰੋਹਿਤ ਵੋਹਰਾ ਅਤੇ ਰਾਜ ਕੁਮਾਰ ਵੋਹਰਾ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਆਜ਼ਾਦ ਦੇ ਤੌਰ ਤੇ ਮਨੋਜ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ ਅਤੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਤੋਂ ਨਰੇਸ਼ ਕਟਾਰੀਆ, ਸ੍ਰੋਮਣੀ ਅਕਾਲੀ ਦਲ ਬਾਦਲ ਤੋਂ ਜਨਮੇਜਾ ਸਿੰਘ ਸੇਖੋ ਅਤੇ ਪ੍ਰੀਤਇੰਦਰ ਸਿੰਘ ਸੇਖੋ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ।