ਵਿਧਾਨ ਸਭਾ ਚੋਣਾਂ-2022
ਹੁਣ ਤੱਕ ਜਿਲ੍ਹੇ ਵਿੱਚ 28 ਨਾਮਜ਼ਦਗੀਆ ਹੋ ਚੁੱਕੀਆਂ ਹਨ ਦਾਖਲ
ਐਸ.ਏ.ਐਸ ਨਗਰ, 29 ਜਨਵਰੀ 2022
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹੇ ਅੰਦਰ ਅੱਜ 17 ਨਾਮਜ਼ਦਗੀਆਂ ਦਾਖਲ ਹੋਈਆ ਹਨ । ਜਿਸ ਵਿੱਚ ਵਿਧਾਨ ਸਭਾ ਹਲਕਾ 52 ਖਰੜ ਤੋਂ 6, ਵਿਧਾਨ ਸਭਾ ਹਲਕਾ 53 ਐਸ.ਏ.ਐਸ ਨਗਰ ਤੋਂ 2 ਨਾਮਜ਼ਦਗੀਆਂ ਅਤੇ ਵਿਧਾਨ ਸਭਾ ਹਲਕਾ 112 ਡੇਰਾਬਸੀ ਤੋਂ 9 ਨਾਮਜਦਗੀਆਂ ਦਾਖਲ ਹੋਈਆ ਹਨ। ਇਸੇ ਤਰਾਂ ਜ਼ਿਲ੍ਹੇ ਅੰਦਰ ਹੁਣ ਤੱਕ 28 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ ।
ਹੋਰ ਪੜ੍ਹੋ :-ਸਾਨੂੰ ਪੰਜਾਬ ਦੇ ਸ਼ਹਿਰਾਂ ਨੂੰ ਨੰਬਰ-1 ਬਣਾਉਣਾ ਹੈ – ਅਰਵਿੰਦ ਕੇਜਰੀਵਾਲ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 52 ਖਰੜ ਤੋਂ ਅੱਜ ਕੁੱਲ 6 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਗਗਨਦੀਪ ਕੌਰ (ਆਪ), ਸਰਬਜੋਤ ਕੌਰ (ਆਪ), ਰੁਪਿੰਦਰ ਕੌਰ (ਪੰਜਾਬ ਨੈਸ਼ਨਲ ਪਾਰਟੀ), ਬਲਜੀਤ ਸਿੰਘ ਲਾਡੀ (ਅਜ਼ਾਦ), ਕੁਲਬੀਰ ਸਿੰਘ ਬਿਸ਼ਟ(ਅਜ਼ਾਦ) ਅਤੇ ਲਖਵੀਰ ਸਿੰਘ (ਸ਼੍ਰੌਮਣੀ ਅਕਾਲੀ ਦਲ(ਅੰਮ੍ਰਿਤਸਰ)) ਨੇ ਉਮੀਦਵਾਰ ਵਜ਼ੋ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 53 ਐਸ.ਏ.ਐਸ ਨਗਰ ਤੋਂ ਅੱਜ ਕੁੱਲ 2 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਸੰਜੀਵ ਵਸ਼ਿਸ਼ਟ (ਭਾਰਤੀ ਜਨਤਾ ਪਾਰਟੀ) ਅਤੇ ਪੂਜਾ (ਭਾਰਤੀ ਜਨਤਾ ਪਾਰਟੀ) ਨੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ।
ਉਨ੍ਹਾਂ ਦੱਸਿਆ ਵਿਧਾਨ ਸਭਾ ਹਲਕਾ 112 ਡੇਰਾਬਸੀ ਤੋਂ ਅੱਜ ਕੁੱਲ 9 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਕੁਲਜੀਤ ਸਿੰਘ (ਆਮ ਆਦਮੀ ਪਾਰਟੀ), ਪਰਮਜੀਤ ਸਿੰਘ (ਆਮ ਆਦਮੀ ਪਾਰਟੀ), ਨਰਿੰਦਰ ਕੁਮਾਰ ਸ਼ਰਮਾ 2 ਨਾਮਜਦਗੀਆਂ (ਸ਼੍ਰੋਮਣੀ ਅਕਾਲੀ ਦਲ), ਬਬੀਤਾ ਸ਼ਰਮਾ 2 ਨਾਮਜਦਗੀਆਂ (ਸ਼੍ਰੋਮਣੀ ਅਕਾਲੀ ਦਲ), ਸੰਜੀਵ ਖੰਨਾ (ਬੀ.ਜੇ.ਪੀ.), ਰੇਨੂੰ ਖੰਨਾ (ਬੀ.ਜੇ.ਪੀ.),ਯੋਗ ਰਾਜ ਸਹੋਤਾ (ਰਾਈਟ ਟੂ ਰੀਕਾਲ) ਨੇ ਉਮੀਦਵਾਰ ਵੱਜੋ ਨਾਮਜ਼ਦਗੀ ਪੱਤਰ ਦਾਖਲ਼ ਕਰਵਾਏ ਹਨ।