ਗੁਰਦਾਸਪੁਰ, 5 ਮਈ 2022
ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵਲੋਂ ਅੱਜ ਓਟ ਸੈਂਟਰ, ਸਿਵਲ ਹਸਪਤਾਲ ਗੁਰਦਾਸਪੁਰ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਸਿਵਲ ਸਰਜਨ ਨੇ ਓਟ ਸੈਂਟਰ ਤੋਂ ਦਵਾਈ ਖਾ ਰਹੇ ਮਰੀਜਾਂ ਦਾ ਰਿਕਾਰਡ ਚੈੱਕ ਕੀਤਾ। ਉਨਾਂ ਵਲੋਂ ਟੈਲੀਫੋਨ ਰਾਹੀਂ ਵੀ ਮਰੀਜਾਂ ਨਾਲ ਗੱਲਬਾਤ ਕੀਤੀ ਕਿ ਉਹ ਦਵਾਈ ਖਾ ਰਹੇ ਹਨ। ਇਸ ਮੌਕੇ ਓਟ ਸੈਂਟਰ ਦਾ ਸਟਾਫ ਹਾਜ਼ਰ ਸੀ। ਇਸ ਮੌਕੇ ਉਨਾਂ ਓਟ ਸੈਂਟਰ ਵਿਖੇ ਹੋਰ ਸਾਫ਼-ਸਫ਼ਾਈ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ।
ਹੋਰ ਪੜ੍ਹੋ :- ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਦੀ ਜ਼ਰੂਰਤ- ਡਿਪਟੀ ਕਮਿਸਨਰ
ਇਸ ਮੌਕੇ ਗੱਲ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਓਟ (OOAT-out patient opied assistance treatment) ਸੈਂਟਰਾਂ ਵਿਚ ਮਰੀਜ਼ ਨੂੰ ਨਸ਼ਾ ਛੱਡਣ ਲਈ ਦਵਾਈ ਡਾਕਟਰ ਦੀ ਹਾਜ਼ਰੀ ਵਿਚ ਹੀ ਦਿੱਤੀ ਜਾਂਦੀ ਹੈ। ਦਵਾਈ ਬਿਲਕੁੱਲ ਮੁਫ਼ਤ ਦਿੱਤੀ ਜਾਂਦੀ ਹੈ ਅਤੇ ooat ਜ਼ਿਲੇ ਦੇ ਸਾਰੇ ਸਬ-ਡਵੀਜ਼ਨ ਹਸਪਤਾਲਾਂ ਵਿਚ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਓਟ ਸੈਂਟਰਾਂ ਵਿਚ ਮਰੀਜ਼ਾਂ ਦੀ ਰਜਿਸ਼ਟਰੇਸ਼ਨ ਕੀਤੀ ਜਾਂਦੀ ਹੈ ਅਤੇ ਨਸ਼ਾ ਛੱਡਣ ਵਾਲੇ ਮਰੀਜ਼ ਰੋਜਾਨਾ ਇਹ ਦਵਾਈ ਲੈਣ ਆ ਰਹੇ ਹਨ। ਉਨਾਂ ਨੇ ਅੱਗੇ ਦੱਸਿਆ ਕਿ ਜਿਲੇ ਅੰਦਰ ਚੱਲ ਰਹੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਵਿਖੇ ਸਿਹਤ ਵਿਭਾਗ ਵਲੋਂ ਮਰੀਜਾਂ ਨੂੰ ਨਸ਼ਾ ਛੱਡਣ ਦੀ ਦਵਾਈ ਦੇਣ ਦੇ ਨਾਲ-ਨਾਲ, ਉਨਾਂ ਦੇ ਮੁੜ ਵਸੇਬੇ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਡਾ.ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਓਟ ਸੈਂਟਰ, ਸਿਵਲ ਹਸਪਤਾਲ ਬੱਬਰੀ ਬਾਈਬਾਸ ਗੁਰਦਾਸਪੁਰ ਵਿਖੇ ਚੈਕਿੰਗ ਦੌਰਾਨ ਨਜ਼ਰ ਆ ਰਹੇ ਹਨ।