ਆਜਾਦੀ ਦਾ ਅੰਮ੍ਰਿਤ ਮਹੋਤਸਵ
ਫਾਜ਼ਿਲਕਾ 22 ਮਾਰਚ 2022
ਆਜਾਦੀ ਦਾ ਅੰਮ੍ਰਿਤ ਮਹੋਤਸਵਤਹਿਤ ਦਫਤਰ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਆਜਾਦੀ ਦੇ ਮਹਾਨ ਸ਼ਹੀਦਾ ਸ. ਭਗਤ ਸਿੰਘ ਰਾਜਗਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਸਬੰਧੀ ਅਤੇ ਅੰਤਰਰਾਸ਼ਟਰੀ ਰੰਗ ਮੰਚ ਦਿਵਸ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ।
ਹੋਰ ਪੜ੍ਹੋ :-ਭਾਸ਼ਾ ਵਿਭਾਗ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
23 ਮਾਰਚ 2022 ਨੂੰ ਸੋਸ਼ਲ ਵੈਲਫੇਅਰ ਸੋਸਾਇਟੀ ਅਬੋਹਰ ਵਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸੇਵਾ ਸਦਨ ਅਬੋਹਰ ਵਿਖੇ ਸ਼ਾਮ 5:30 ਵਜੇ ਇਕ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚਾਰ ਗੋਸ਼ਠੀ ਵਿੱਚ ਮੁੱਖ ਵਕਤਾ ਪ੍ਰੋ ਗੁਰਰਾਜ ਸਿੰਘ, ਪੋ੍ਰ ਚੰਦਰ ਅਦੀਬ ਅਤੇ ਮਾਸਟਰ ਕੁਲਜੀਤ ਸਿੰਘ ਹੋਣਗੇ। ਇਸ ਗੋਸ਼ਠੀ ਦਾ ਵਿਸ਼ਾ ਸ. ਭਗਤ ਸਿੰਘ ਅਤੇ ਨੋਜਵਾਨ ਪੀੜ੍ਹੀ ਹੋਵੇਗਾ।
ਇਸ ਲੜੀ ਤਹਿਤ ਵੱਖ-ਵੱਖ ਕਾਲਜਾ ਵਿੱਚ ਸਥਾਪਿਤ ਕੀਤੇ ਗਏ ਭਾਸ਼ਾ ਮੰਚਾ ਦੁਆਰਾ ਵੀ ਆਪਣੇ-ਆਪਣੇ ਕਾਲਜਾ ਵਿੱਚ ਇਸ ਸਬੰਧੀ ਵਿਦਿਆਰਥੀਆਂ ਦੇ ਸਹਿਤਕ ਅਤੇ ਸਿਰਜਣਾਤਮਕ ਮੁਕਾਬਲੇ ਕਰਵਾਏ ਜਾ ਰਹੇ ਹਨ।
27 ਮਾਰਚ ਨੂੰ ਅਤਰਰਾਸ਼ਟਰੀ ਰੰਗ ਮੰਚ ਦੇ ਸਬੰਧ ਵਿੱਚ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਅਬੋਹਰ ਵਿਖੇ ਨਾਟਕਾ ਦੀ ਪੇਸ਼ਕਾਰੀ ਕੀਤੀ ਜਾਵੇਗੀ।
28 ਮਾਰਚ ਨੂੰ ਕੈਨਵੇ ਕਾਲਜ ਅਬੋਹਰ ਵਿਖੇ ਰੰਗ ਮੰਚ ਅਤੇ ਕਲਾ ਸਬੰਧੀ ਵਿਚਾਰ ਚਰਚਾ ਅਤੇ ਰੰਗ ਕਰਮੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ।