ਅੰਮ੍ਰਿਤਸਰ 18 ਫਰਵਰੀ 2023
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋ ਸਰਕਾਰੀ ਸਰੂਪ ਰਾਣੀ ਕਾਲਜ਼ (ਲੜਕੀਆਂ), ਦੇ ਸਹਿਯੋਗ ਨਾਲ 22 ਫਰਵਰੀ 2023 ਨੂੰ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ।
ਹੋਰ ਪੜ੍ਹੋ – ਮੀਤ ਹੇਅਰ ਨੇ ਪੈਰਿਸ ਓਲੰਪਿਕਸ ਦੀ ਤਿਆਰੀ ਲਈ ਅਕਸ਼ਦੀਪ ਸਿੰਘ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈੱਕ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਨੇ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਮਸ਼ਹੂਰ ਕੰਪਨੀਆਂ ਆਈ.ਸੀ.ਆਈ ਬੈਂਕ, ਵੈਬਰਜ਼, ਮੈਸੀਕਸ, ਭੂਖਰਾਜ, ਐਨ.ਆਈ.ਆਈ.ਟੀ, ਕੋਨੈਕਟ ਬਰੋਡਬੈਂਡ,ਐਸ.ਬੀ.ਆਈ ਲਾਈਫ, ਕੇਅਰ ਹੈਲਥ,ਸਾਡਾ ਪਿੰਡ, ਅਜਾਈਲ, ਸਵਾਨੀ ਮੋਟਰਸ,ਪੀ.ਐਨ.ਬੀ ਮੈਟ ਲਾਈਫ, ਇਡਲਵਾਈਸ ਟੋਕੀਉ,ਐਚ.ਡੀ.ਐਫ ਲਾਈਫ ਵੱਲੋਂ ਭਾਗ ਲਿਆ ਜਾਵੇਗਾ।
ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਕੰਪਨੀਆਂ ਵੱਲੋਂ ਲਾਈਫ਼ ਮਿਤਰਾ,ਕੌਂਸਲਰ,ਸੇਲਜ਼ ਐਕਜ਼ਕਿਊਟ,ਟੈਲੀਕਾਲਰ ਅਤੇ ਨਾਨ—ਟੈਲੀਕਾਲਰ ਦੀ ਅਸਾਮੀ ਲਈ ਚੋਣ ਕੀਤੀ ਜਾਵੇਗੀ। ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਘੱਟੋ—ਘੱਟ ਬਾਰ੍ਹਵੀਂ ਤੋਂ ਲੈ ਕੇ ਗਰੈਜ਼ੂਏਸਨ ਅਤੇ ਇਸ ਤੋਂ ਵਧੇਰੇ ਹੋਵੇਗੀ। ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਲੜਕੇ,ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ। ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਚਾਹਵਾਨ ਪ੍ਰਾਰਥੀ 22 ਫਰਵਰੀ 2023 ਨੂੰ ਸਵੇਰੇ 10.00 ਤੋਂ ਦੁਪਹਿਰ 02.00 ਵਜੇ ਤੱਕ ਸਰਕਾਰੀ ਸਰੂਪ ਰਾਣੀ ਕਾਲਜ਼ (ਲੜਕੀਆਂ), ਅੰਮ੍ਰਿਤਸਰ ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।