ਰੂਪਨਗਰ, 4 ਅਪ੍ਰੈਲ 2022
ਮਿੰਨੀ ਸਕੱਤਰੇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅੱਜ ਡੀ ਸੀ ਸੋਨਾਲੀ ਗਿਰਿ ਨੂੰ ਕਮੇਟੀ ਰੂਮ ਵਿਚ ਵਿਦਾਇਗੀ ਪਾਰਟੀ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਹੋਰ ਪੜ੍ਹੋ :-14 ਮਈ ਨੂੰ ਕੀਤਾ ਜਾ ਜਾਵੇਗਾ ਕੌਮੀ ਲੋਕ ਅਦਾਲਤ ਦਾ ਆਯੋਜਨ
ਇਸ ਮੌਕੇ ਐਸ ਡੀ ਐਮ ਗੁਰਵਿੰਦਰ ਜੌਹਲ, ਐਸ ਡੀ ਐਮ ਪਰਮਜੀਤ ਸਿੰਘ, ਐਸ ਡੀ ਐਮ ਕੇਸ਼ਵ ਗੋਇਲ, ਐਸ ਡੀ ਐਮ ਰਵਿੰਦਰ ਸਿੰਘ, ਡੀ ਆਰ ਓ ਗੁਰਜਿੰਦਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
ਜਿਕਰਯੋਗ ਡੀ ਸੀ ਸੋਨਾਲੀ ਗਿਰਿ ਜੋ ਅਕਸਰ ਆਪਣੇ ਦਫਤਰ ਤੋਂ ਬਾਹਰ ਆ ਕੇ ਵੀ ਆਪਣੇ ਨਿੱਜੀ ਕੰਮਾਂ ਲਈ ਆਏ ਆਮ ਲੋਕਾਂ ਨੂੰ ਮਿਲਦੇ ਸਨ ਅਤੇ ਮੌਕੇ ‘ਤੇ ਹੀ ਸਬੰਧਤ ਅਫਸਰਾਂ ਨੂੰ ਹਦਾਇਤ ਦੇਕੇ ਲੋਕਾਂ ਦੇ ਮਸਲੇ ਕਰਦੇ ਸਨ, ਠੀਕ ਇਸੇ ਤਰ੍ਹਾਂ ਹੀ ਅੱਜ ਦਫਤਰ ਤੋਂ ਰੀਲੀਵ ਹੋਣ ਤੋਂ ਪਹਿਲਾਂ ਵੀ ਉਨ੍ਹਾਂ ਆਮ ਪਬਲਿਕ ਨਾਲ ਮੁਲਕਾਤ ਕੀਤੀ ਅਤੇ ਮੌਕੇ ਉੱਤੇ ਹੀ ਲੋਕਾਂ ਦੇ ਕੰਮ ਕੀਤੇ।