ਬੁਢਾਪਾ ਪੈਨਸ਼ਨਾਂ ਤੇ ਹੋਰ ਵਿੱਤੀ ਸਹਾਇਤਾ ਸਬੰਧੀ ਕੈਂਪਾਂ ‘ਚ ਯੋਗ ਉਮੀਦਵਾਰਾਂ ਨੂੰ ਮਿਲੇਗੀ ਸਹੂਲਤ: ਡਾ. ਪ੍ਰੀਤੀ ਯਾਦਵ

Preeti Yadav
Dr. Preeti Yadav

ਰੂਪਨਗਰ, 4 ਮਈ 2022

ਬਜ਼ੁਰਗਾਂ ਅਤੇ ਲੋੜਵੰਦਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਪੈਨਸ਼ਨ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ਼੍ਰੀ ਅਨੰਦਪੁਰ ਸਾਹਿਬ, ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਪਿੰਡਾਂ ਦੇ ਕਲੱਸਟਰ ਬਣਾ ਕੇ ਕੈਂਪ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ।

ਹੋਰ ਪੜ੍ਹੋ :-ਕੱਲ੍ਹ ਲੱਗੇਗਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੂਨ ਦਾਨ ਕੈਂਪ

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ 6 ਮਈ ਨੂੰ ਪੰਚਾਇਤ ਘਰ ਮੌਜੋਵਾਲ, 9 ਮਈ ਨੂੰ ਪੰਚਾਇਤੀ ਜਗ੍ਹਾ ਨਿੱਕੂ ਨੰਗਲ ਲੌਅਰ, 10 ਮਈ ਨੂੰ ਪੰਚਾਇਤੀ ਜਗ੍ਹਾ ਜਿੰਦਵੜੀ, 12 ਮਈ ਨੂੰ ਸਰਕਾਰੀ ਸਕੂਲ ਲੜਕੀਆਂ/ਆਂਗਣਵਾੜੀ ਸੈਂਟਰ ਢੇਰ ਦਾ ਗਰਾਉਂਡ, 13 ਮਈ ਨੂੰ ਸੱਧੇਵਾਲ ਪੰਚਾਇਤ ਦੀ ਜਗ੍ਹਾ ਸਕੂਲ ਵਿੱਚ, 17 ਮਈ ਨੂੰ ਥੱਪਲ ਸਕੂਲ/ਕਮਿਊਨਿਟੀ ਸੈਂਟਰ ਪੰਚਾਇਤ ਦੀ ਜਗ੍ਹਾ ਅਤੇ 19 ਮਈ ਨੂੰ ਮੱਸੇਵਾਲ ਸਰਕਾਰੀ ਸਕੂਲ/ਆਂਗਣਵਾੜੀ ਸੈਂਟਰ ਦੇ ਗਰਾਊਂਡ ਵਿੱਚ ਕੈਂਪ ਲਗਾਇਆ ਜਾਵੇਗਾ।

ਉਨ੍ਹਾ ਦੱਸਿਆ ਕਿ ਮੋਰਿੰਡਾ ਵਿੱਚ 5 ਮਈ ਨੂੰ ਪੰਚਾਇਤੀ ਘਰ, ਢੰਗਰਾਲੀ, 11 ਮਈ ਨੂੰ ਗੁਰੂਦੁਆਰਾ ਸਾਹਿਬ ਕਲਾਰਾਂ ਅਤੇ 16 ਮਈ ਨੂੰ ਗੁਰੂਦੁਆਰਾ ਸਾਹਿਬ ਰਤਨਗੜ੍ਹ ਵਿਖੇ ਕੈਂਪ ਲਗਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੀ ਚਮਕੌਰ ਸਾਹਿਬ ਵਿੱਚ 18 ਮਈ ਨੂੰ ਆਂਗਣਵਾੜੀ ਸੈਂਟਰ ਫਿਰੋਜ਼ਪੁਰ, 20 ਮਈ ਨੂੰ ਗੁਰੂਦੁਆਰਾ ਸਾਹਿਬ, ਬਜ਼ੀਦਪੁਰ ਅਤੇ 23 ਮਈ ਨੂੰ ਗੁਰੂਦੁਆਰਾ ਸਾਹਿਬ ਰੁੜਕੀ ਹੀਰਾਂ ਵਿਖੇ ਕੈਂਪ ਲਗਾਇਆ ਜਾਵੇਗਾ।

ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੁਢਾਪਾ ਪੈਨਸ਼ਨ 65 ਸਾਲ ਦੇ ਪੁਰਸ਼ਾਂ ਲਈ ਅਤੇ 58 ਸਾਲ ਦੀਆਂ ਔਰਤਾਂ ਲਈ ਬੁਢਾਪਾ ਪੈਨਸ਼ਨ ਲਗਾਈ ਜਾਂਦੀ ਹੈ। ਇਸੇ ਤਰ੍ਹਾਂ ਹੀ 58 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ, ਨਿਆਮਰਿਤ ਔਰਤਾਂ ਅਤੇ 30 ਸਾਲ ਤੋਂ ਵੱਧ ਅਣ-ਵਿਆਹੀਆਂ ਔਰਤਾਂ ਲਈ, 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ ਜਿਹੜੇ ਮਾਪਿਆਂ ਦੀ ਇਮਦਾਦ ਜਾਂ ਉਨ੍ਹਾਂ ਦੀ ਸਰੀਰਕ/ਮਾਨਸਿਕ ਅਪੰਗਤਾ ਕਾਰਨ ਦੇਖਭਾਲ ਤੋਂ ਵੰਚਿਤ ਹੋ ਗਏ ਹੋਣ,  50% ਜਾਂ ਇਸ ਤੋਂ ਵੱਧ ਅਪੰਗਤਾ ਵਾਲੇ ਵਿਅਕਤੀ ਜੋ ਰੋਜ਼ੀ ਰੋਟੀ ਕਮਾਉਣ ਦੇ ਅਸਮੱਰਥ ਹੋਣ ਇਹ ਵਿਅਕਤੀ ਪੈਨਸ਼ਨ ਦੇ ਲਈ ਯੋਗ ਉਮੀਦਵਾਰ ਹੋਣਗੇ।

ਉਨ੍ਹਾਂ ਅੱਗੇ ਕਿਹਾ ਕਿ ਇਹ ਬੁਢਾਪਾ ਪੈਨਸ਼ਨ ਉਨ੍ਹਾਂ ਪਰਿਵਾਰਾਂ ਲਈ ਹੀ ਨਿਰਧਾਰਿਤ ਹੋਵੇਗੀ ਜਿਨ੍ਹਾਂ ਦੀ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60,000 ਰੁਪਏ ਤੋਂ ਘੱਟ ਹੋਵੇਗੀ। ਇਹ ਪੈਨਸ਼ਨ ਰਕਮ ਵਿਅਕਤੀ ਦੇ ਇਕੱਲੇ ਹੋਣ ਦੀ ਸੂਰਤ ਵਿੱਚ 2000 ਰੁਪਏ ਪ੍ਰਤੀ ਮਹੀਨਾ, ਜੇਕਰ ਪਤੀ/ਪਤਨੀ ਦੋਵੇ ਜਿੰਦਾਂ ਹੋਣ ਤਾਂ 3000 ਰੁਪਏ ਪ੍ਰਤੀ ਮਹੀਨਾ, ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ ਵਿੱਤੀ ਸਹਾਇਤਾ ਵਜੋਂ 1000 ਰੁਪਏ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਸ਼ਰਿਤ ਬੱਚੇ ਲਈ ਪਰਿਵਾਰ ਦੀ ਆਮਦਨ ਮਾਤਾ ਜਾਂ ਪਿਤਾ ਦੇ ਇਕੱਲੇ ਹੋਣ ਦੀ ਸੂਰਤ ਵਿੱਚ 1000 ਰੁਪਏ ਪ੍ਰਤੀ ਮਹੀਨਾ, ਮਾਤਾ ਤੇ ਪਿਤਾ ਦੋਨਾਂ ਦੇ ਜਿੰਦੇ ਹੋਣ ਦੀ ਸੂਰਤ ਵਿੱਚ 1500 ਰੁਪਏ ਪ੍ਰਤੀ ਮਹੀਨਾ, ਪ੍ਰਤੀ ਬੱਚਾ 300 ਰੁਪਏ ਛੋਟ ਹੋਵਗੀ ਜੋ ਕਿ ਕੇਵਲ 2 ਬੱਚਿਆ ਤੱਕ ਹੀ ਸੀਮਤ ਹੋਵੇਗੀ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅਪੰਗ ਵਿਅਕਤੀ ਲਈ ਬਿਨੈਕਾਰ ਦੀ ਆਪਣੀ ਆਮਦਨ 1000 ਰੁਪਏ ਪ੍ਰਤੀ ਮਹੀਨਾ, ਜੇਕਰ ਬਿਨੈਕਾਰ ਸ਼ਾਦੀ ਸ਼ੁਦਾ ਹੈ ਤਾਂ 1500 ਰੁਪਏ ਪ੍ਰਤੀ ਮਹੀਨਾ ਤੋਂ ਘੱਟ ਹੋਣੀ ਚਾਹੀਦੀ ਹੈ। ਜੇਕਰ ਅਪੰਗ ਵਿਅਕਤੀ ਖੁਦ ਕਮਾਊ ਨਾ ਹੋਵੇ ਤਾਂ ਮਾਪਿਆਂ ਦੀ ਆਮਦਨ ਜੇਕਰ ਉਨ੍ਹਾਂ ਦਾ ਇੱਕ ਬੱਚਾ ਹੈ ਤਾਂ  2500 ਰੁਪਏ ਪ੍ਰਤੀ ਮਹੀਨਾ ਜੇਕਰ ਇੱਕ ਤੋਂ ਵੱਧ ਬੱਚਾ ਹੈ ਤਾਂ 3000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ।

Spread the love