ਵਾਰਡ ਨੰ: 55 ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਬਣੇ ਪਾਰਕ ਦਾ ਕੀਤਾ ਉਦਘਾਟਨ
ਅੰਮਿ੍ਰਤਸਰ 2 ਜਨਵਰੀ 2021
ਓਮੀਕਰੋਨ ਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ, ਲੋਕਾਂ ਨੂੰ ਇਸ ਤੋ ਸੁਚੇਤ ਹੋਣ ਦੀ ਲੋੜ ਹੈ ਅਤੇ ਸਿਹਤ ਵਿਭਾਗ ਵਲੋ ਦਿੱਤੀਆਂ ਗਈਆਂ ਸਾਵਧਾਨੀਆਂ ਨੂੰ ਅਪਣਾ ਕੇ ਹੀ ਅਸੀਂ ਇਸ ਵਾਇਰਸ ਤੋ ਬੱਚ ਸਕਦੇ ਹਾਂ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਵਾਰਡ ਨੰ: 55 ਦੇ ਅਧੀਨ ਪੈਦੇ ਇਲਾਕੇ ਕਿਸ਼ਨ ਕੋਟ ਇਸਲਾਮਾਬਾਦ ਵਿਖੇ ਸਮਾਰਟ ਸਿਟੀ ਤਹਿਤ 35 ਲੱਖ ਰੁਪਏ ਦੀ ਲਾਗਤ ਨਾਲ ਨਵੇ ਬਣੇ ਪਾਰਕ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਸ਼੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਓਮੀਕਰੋਨ ਵਾਇਰਸ ਨਾਲ ਨਿਪਟਣ ਲਈ ਪੂਰੀ ਤਿਆਰੀ ਕਰ ਲਈ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਪੁਖਤਾ ਇੰਤਜਾਮ ਕੀਤੇ ਗਏ ਹਨ। ਉਨਾਂ੍ਹ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਤੋ ਬੱਚਣ ਲਈ ਮਾਸਕ ਦੀ ਵਰਤੋ ਨੂੰ ਫਿਰ ਯਕੀਨੀ ਬਣਾਉਨਾ ਪਵੇਗਾ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੋ ਜਾਣ ਤੋ ਗੁਰੇਜ ਕਰਨਾ ਹੋਵੇਗਾ। ਉਨਾਂ ਕਿਹਾ ਕਿ ਅਸੀ ਇਸ ਵਾਇਰਸ ਤੇ ਤਾਂ ਹੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਜੇਕਰ ਸਾਰੇ ਲੋਕ ਕਰੋਨਾ ਟੀਕੇ ਦੀਆਂ ਦੋਵੇ ਡੋਜ਼ਾ ਲੈਣ ਅਤੇ ਸਿਹਤ ਵਿਭਾਗ ਵਲੋ ਵੀ ਕਰੋਨਾ ਦਾ ਟੀਕਾ ਲਗਾਉਣ ਲਈ ਘਰ ਘਰ ਦਸਤਕ ਦਿੱਤੀ ਜਾ ਰਹੀ ਹੈ।
ਸ਼੍ਰੀ ਸੋਨੀ ਨੇ ਪਾਰਕ ਦਾ ਉਦਘਾਟਨ ਕਰਨ ਪਿਛੋ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਇਸ ਇਲਾਕੇ ਵਿਚ ਇਕ ਪਾਰਕ ਬਣਾਇਆ ਜਾਵੇ ਅਤੇ ਅੱਜ ਇਥੇ ਇਕ ਖੂਬਸੂਰਤ ਪਾਰਕ ਦਾ ਨਿਰਮਾਣ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇਸ ਪਾਰਕ ਵਿਚ ਬੱਚਿਆਂ ਲਈ ਝੂਲੇ, ਬਜ਼ਰੁਗਾਂ ਦੇ ਬੈਠਣ ਲਈ ਬੈਂਚ,ਲੋਕਾਂ ਦੇ ਸੈਰ ਕਰਨ ਲਈ ਫੁੱਟਪਾਥ ਅਤੇ ਰੰਗ ਬਿਰੰਗੀਆਂ ਲਾਇਟਾਂ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ ਨਵੇ ਪਾਰਕ ਬਣਾਏ ਗਏ ਹਨ। ਸ਼੍ਰੀ ਸੋਨੀ ਨੇ ਕਿਹਾ ਕਿ ਚੋਣਾਂ ਦੋਰਾਨ ਜੋ ਵੀ ਵਾਅਦੇ ਕੀਤੇ ਸਨ ਉਹ 100 ਫੀਸਦੀ ਦੇ ਕਰੀਬ ਪੂਰੇ ਕੀਤੇ ਹਨ ਅਤੇ ਕੋਈ ਵੀ ਇਲਾਕਾ ਵਿਕਾਸ ਪੱਖੋ ਸੱਖਣਾ ਨਹੀ ਰਹਿਣ ਦਿੱਤਾ ਗਿਆ।
ਇਸ ਮੋਕੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਰੁਣ ਪੱਪਲ, ਕੋਸਲਰ ਵਿਕਾਸ ਸੋਨ, ਕੋਸਲਰ ਸੁਦੇਸ ਕੁਮਾਰੀ, ਸ਼੍ਰੀ ਸੁਰਿੰਦਰ ਕੁਮਾਰ ਸਿੰਦਾ, ਸ਼੍ਰੀ ਪਰਮਜੀਤ ਚੋਪੜਾ, ਸ਼੍ਰੀ ਅਨਿਲ ਟਾਂਗਰੀ, ਸ਼੍ਰੀ ਅਜੇ ਟਾਂਗਰੀ, ਸ਼੍ਰੀ ਵਰਿੰਦਰ ਕੁਮਾਰ, ਸ਼੍ਰੀ ਸੰਜੇ ਕੁੰਦਰਾ, ਸ਼੍ਰੀ ਸੁਜਾਨ ਭਗਤ, ਸ਼੍ਰੀ ਰਵੀ ਪ੍ਰਕਾਸ਼, ਸ਼੍ਰੀ ਦਿਨੇਸ਼ ਕਪੂਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।
ਕੈਪਸ਼ਨ: ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਵਾਰਡ ਨੰ: 55 ਵਿਖੇ ਨਵੇ ਬਣੇ ਪਾਰਕ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ੇ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਰੁਣ ਪੱਪਲ, ਕੋਸਲਰ ਵਿਕਾਸ ਸੋਨ, ਸ਼੍ਰੀ ਸੁਰਿੰਦਰ ਕੁਮਾਰ ਸਿੰਦਾ