ਨਵਰਾਤੇ ਦੇ ਸ਼ੁਭ ਮੌਕੇ ‘ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਦੇ ਨਮਕ ਬਾਜ਼ਾਰ ਵਿੱਚ ਸਥਿਤ ਸਨਾਤਨ ਧਰਮ ਸਭਾ ਮੰਦਰ ਕੰਪਲੈਕਸ ਵਿੱਚ ਛੇ ਲੱਖ ਦੀ ਲਾਗਤ ਨਾਲ ਐਲਈਡੀ ਦਾ ਉਦਘਾਟਨ ਕੀਤਾ

ਨਵਰਾਤੇ
ਨਵਰਾਤੇ ਦੇ ਸ਼ੁਭ ਮੌਕੇ 'ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਦੇ ਨਮਕ ਬਾਜ਼ਾਰ ਵਿੱਚ ਸਥਿਤ ਸਨਾਤਨ ਧਰਮ ਸਭਾ ਮੰਦਰ ਕੰਪਲੈਕਸ ਵਿੱਚ ਛੇ ਲੱਖ ਦੀ ਲਾਗਤ ਨਾਲ ਐਲਈਡੀ ਦਾ ਉਦਘਾਟਨ ਕੀਤਾ
 10 ਅਕਤੂਬਰ ਫਿਰੋਜ਼ਪੁਰ 2021

ਨਵਰਾਤੇ ਦੇ ਸ਼ੁਭ ਮੌਕੇ ‘ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਹਿਰ ਦੀ ਨਮਕ ਮੰਡੀ ਵਿੱਚ ਸਥਿਤ ਸਨਾਤਨ ਧਰਮ ਸਭਾ ਮੰਦਰ ਕੰਪਲੈਕਸ ਵਿੱਚ ਛੇ ਲੱਖ ਦੀ ਲਾਗਤ ਨਾਲ ਐਲਈਡੀ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਨਮਕ ਮੰਡੀ ਵਿੱਚ ਸਬਜੀ ਦੀ ਰੇਹੜੀ ਵਾਲਿਆਂ ਲੋਕਾਂ ਤੋਂ ਇਲਾਵਾ ਹਲਕਾ ਵਾਸੀਆਂ ਕਿ ਭੀੜ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨਵਰਾਤੇ ਦੇ ਸ਼ੂਭ ਦਿਹਾੜੇ ਤੇ ਮੰਦਿਰ ਵੇਹੜੇ ਵਿੱਚ ਏਲਈਡੀ ਲਾਉਣ ਵਾਲਾ ਪਹਿਲਾ ਜਿਲਾ ਬਣਿਆ।

ਹੋਰ ਪੜ੍ਹੋ :-ਟਰਾਂਸਪੋਰਟ ਵਿਭਾਗ ਦੀ ਵੱਡੇ ਘਰਾਂ ਦੀਆਂ ਚੱਲਦੀਆਂ ਨਾਜਾਇਜ਼ ਬੱਸਾਂ ’ਤੇ ਵੱਡੀ ਕਾਰਵਾਈ-ਬਿਨਾਂ ਟੈਕਸ ਚਲ ਰਹੀਆਂ ਨਿੱਜੀ

ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਜਿਸ ਘਰ ਵਿੱਚ ਸਵੇਰੇ ਅਤੇ ਸ਼ਾਮ ਦੀ ਪੂਜਾ ਹੁੰਦੀ ਹੈ ਉਸ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਅਤੇ ਉਸ ਘਰ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ।  ਇਸ ਲੜੀ ਦੇ ਤਹਿਤ ਲਾਈਟਾਂ ਪਾਰਕਾਂ ਅਤੇ ਧਾਰਮਿਕ ਸਥਾਨਾਂ ਵਿੱਚ ਐਲਈਡੀ ਲਗਾਉਣ ਦਾ ਸ਼ੁਭ ਕਾਰਜ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਸ਼ਹਿਰ ਦੀ ਨਮਕ ਮੰਡੀ ਵਿੱਚ ਸਨਾਤਨ ਧਰਮ ਸਭਾ ਮੰਦਰ ਕੰਪਲੈਕਸ ਵਿੱਚ 6 ਲੱਖ ਰੁਪਏ ਦੀ ਲਾਗਤ ਨਾਲ ਐਲਈਡੀ ਲਗਾਏ ਗਏ ਹਨ ਤਾਂ ਜੋ ਸਵੇਰੇ ਅਤੇ ਸ਼ਾਮ ਮੰਦਰ ਦੇ ਵਿਹੜੇ ਵਿੱਚ ਸੈਰ ਕਰਨ ਵਾਲੇ ਲੋਕ ਰੱਬ ਦਾ ਨਾਮ ਲੈ ਅਤੇ ਸੁਣ ਸਕਣ।
ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਪਰਮਜੀਤ ਅਬਰੋਲ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਵਿਧਾਇਕ ਨੇ ਮੰਦਰ ਦੇ ਵਿਹੜੇ ਵਿੱਚ ਓਪਨ ਜਿੰਮ ਲਗਾਇਆ ਸੀ।  ਅਤੇ ਨਵਰਾਤੇ ਦੇ ਸ਼ੁਭ ਮੌਕੇ ‘ਤੇ, ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਐਲਈਡੀ ਲਗਾ ਕੇ ਸ਼ਹਿਰ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਰਜਿੰਦਰ ਛਾਬੜਾ, ਗੁਲਸ਼ਨ ਮੋਂਗਾ, ਮਾਰਕਸ ਭੱਟੀ, ਕੌਂਸਲਰ ਪਰਮਿੰਦਰ ਹਾਂਡਾ, ਕੌਂਸਲਰ ਬੋਹਾਦ ਸਿੰਘ, ਸਤਨਾਮ ਸਿੰਘ, ਸੰਜੇ ਗੁਪਤਾ, ਸੰਜੀਵ ਗੁਪਤਾ, ਰਾਕੇਸ਼ ਅਬਰੋਲ, ਅਭੀ ਧਵਨ, ਸੰਜੀਵ ਗੁਪਤਾ, ਕਸ਼ਮੀਰ ਭੁੱਲਰ, ਅਸ਼ੋਕ ਸਚਦੇਵਾ , ਪਵਨ ਮਹਿਤਾ ਅਤੇ ਕੁਲਦੀਪ ਗਖੜ ਹਾਜ਼ਰ ਸਨ।
Spread the love